ਰਣਬੀਰ ਕਪੂਰ ਅਤੇ ਆਲੀਆ ਭੱਟ ਬਾਲੀਵੁਡ ਦੇ ਕਿਊਟ ਕਪਲਸ ਵਿੱਚੋ ਇੱਕ ਹਨ। ਦੋਵਾਂ ਦੀ ਜੋੜੀ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਦੌਰਾਨ ਹੀ ਲਵ ਬਰਡਜ਼ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਸਾਹਮਣੇ ਆਇਆ ਹੈ, ਉਹ ਬਿੱਗ ਬੌਸ ਸੀਜ਼ਨ 5 ਤੇਲਗੂ ਦੇ ਫਿਨਾਲੇ ਐਪੀਸੋਡ ਦਾ ਹੈ। ਸ਼ੋਅ ‘ਚ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਆਉਣ ਵਾਲੀ ਫਿਲਮ ‘ਬ੍ਰਹਮਾਸਤਰ’ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਇਸ ਦੌਰਾਨ ਦੋਹਾਂ ਨੇ ਇਕ-ਦੂਜੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ।
https://www.instagram.com/p/CXsbQ7FAhPz/
ਆਲੀਆ ਭੱਟ ਨੇ ਜਿੱਥੇ ਆਪਣੇ ਬੁਆਏਫ੍ਰੈਂਡ ਦੇ ਸ਼ਾਂਤ ਸੁਭਾਅ ਲਈ ਸੁਪਰ ਪਾਵਰ ਦੀ ਤਾਰੀਫ ਕੀਤੀ, ਉੱਥੇ ਹੀ ਰਣਬੀਰ ਕਪੂਰ ਨੇ ਉਸ ਬਾਰੇ ਕੁਝ ਅਜਿਹਾ ਕਿਹਾ ਜੋ ਇਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਰਣਬੀਰ ਨੇ ਕਿਹਾ, ‘ਆਲੀਆ ਇਕ ਲਕਸ਼ਮੀ ਬੰਬ ਹੈ, ਉਹ ਇਕ ਅਨਾਰ ਹੈ ਤੇ ਸਾਰਾ ਕੁਝ ਬਲਾਸਟ ਕਰ ਦਿੰਦੀ ਹੈ”। ਪ੍ਰਸ਼ੰਸਕ ਹੈਰਾਨ ਹਨ ਕਿ ਅਭਿਨੇਤਾ ਨੇ ਜਨਤਕ ਤੌਰ ‘ਤੇ ਅਜਿਹੀ ਗੱਲ ਕਿਵੇਂ ਕਹੀ ਜਦੋਂ ਕਿ ਇਹ ਜੋੜਾ ਜਨਤਕ ਤੌਰ ‘ਤੇ ਇਕ ਦੂਜੇ ਬਾਰੇ ਘੱਟ ਗੱਲ ਕਰਦਾ ਹੈ। ਇਹੀ ਕਾਰਨ ਹੈ ਕਿ ਇਸ ਵੀਡੀਓ ਨੂੰ ਰਣਬੀਰ ਆਲੀਆ ਦੇ ਫੈਨ ਪੇਜ ਵਲੋਂ ਇੰਸਟਾਗ੍ਰਾਮ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿੰਨਾ ਪ੍ਰਸ਼ੰਸਕ ਇਸ ਜੋੜੀ ਨੂੰ ਆਫ ਸਕਰੀਨ ‘ਤੇ ਪਸੰਦ ਕਰਦੇ ਹਨ, ਓਨਾ ਹੀ ਉਹ ਇਨ੍ਹਾਂ ਦੋਹਾਂ ਨੂੰ ਵੱਡੇ ਪਰਦੇ ‘ਤੇ ਇਕੱਠੇ ਦੇਖਣ ਦਾ ਇੰਤਜ਼ਾਰ ਵੀ ਕਰ ਰਹੇ ਹਨ।












