June 9, 2026, 7:35 pm
----------- Advertisement -----------
HomeNewsLatest Newsਮਾਛੀਵਾੜਾ ‘ਚ ਟ੍ਰੈਵਲ ਏਜੰਟ ਦੇ ਦਫ਼ਤਰ ਅਤੇ ਘਰ ‘ਚ CBI ਦੀ ਟੀਮ...

ਮਾਛੀਵਾੜਾ ‘ਚ ਟ੍ਰੈਵਲ ਏਜੰਟ ਦੇ ਦਫ਼ਤਰ ਅਤੇ ਘਰ ‘ਚ CBI ਦੀ ਟੀਮ ਨੇ ਕੀਤੀ ਛਾਪੇਮਾਰੀ

Published on

----------- Advertisement -----------

ਮਾਛੀਵਾੜਾ ਵਿਖੇ ਇਕ ਟ੍ਰੈਵਲ ਏਜੰਟ ਦੇ ਦਫ਼ਤਰ ਅਤੇ ਘਰ ‘ਚ ਅੱਜ ਸੀ. ਬੀ. ਆਈ. ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਅਤੇ ਟੀਮ ਪਿਛਲੇ ਕਈ ਘੰਟਿਆਂ ਤੋਂ ਕਿਸੇ ਮਾਮਲੇ ਦੀ ਜਾਂਚ ‘ਚ ਜੁੱਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਬੀ. ਆਈ. ਟੀਮ ਦੇ ਅਧਿਕਾਰੀਆਂ ਨੇ ਮਾਛੀਵਾੜਾ ਪੁਲਸ ਨੂੰ ਨਾਲ ਲੈ ਕੇ ਟ੍ਰੈਵਲ ਏਜੰਟ ਬਲਵਿੰਦਰ ਸਿੰਘ ਦੇ ਪਿੰਡ ਝੜੌਦੀ ਵਿਖੇ ਬਣੀ ਕੋਠੀ ਅਤੇ ਸਥਾਨਕ ਸਮਰਾਲਾ ਰੋਡ ’ਤੇ ਸਥਿਤ ਦਫ਼ਤਰ ’ਚ ਛਾਪੇਮਾਰੀ ਕੀਤੀ।

ਸੀ. ਬੀ. ਆਈ. ਟੀਮ ਦੇ ਅਧਿਕਾਰੀ ਨੇ ਸਿਰਫ ਇਹੀ ਜਾਣਕਾਰੀ ਦਿੱਤੀ ਕਿ ਉਹ ਦਿੱਲੀ ਤੋਂ ਆਏ ਹਨ ਅਤੇ ਕਿਸੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸੀ. ਬੀ. ਆਈ. ਟੀਮ ਨੂੰ ਟ੍ਰੈਵਲ ਏਜੰਟ ਬਲਵਿੰਦਰ ਸਿੰਘ ਨਹੀਂ ਮਿਲਿਆ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਇਸ ਸਮੇਂ ਵਿਦੇਸ਼ ਗਿਆ ਹੋਇਆ ਹੈ। ਟ੍ਰੈਵਲ ਏਜੰਟ ਵਲੋਂ ਨੌਜਵਾਨਾਂ ਨੂੰ ਵਿਦੇਸ਼ ਅਤੇ ਖ਼ਾਸ ਕਰ ਅਮਰੀਕਾ ਭੇਜਣ ਲਈ ਕਾਫ਼ੀ ਚਰਚਿਤ ਹੈ, ਜੋ ਲੰਮੇਂ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ।

ਫਿਲਹਾਲ ਸੀ. ਬੀ. ਆਈ. ਟੀਮ ਵਲੋਂ ਇਸ ਟ੍ਰੈਵਲ ਏਜੰਟ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕੋਠੀ ਤੇ ਦਫ਼ਤਰ ’ਚ ਦਸਤਾਵੇਜ਼ਾਂ ਨੂੰ ਖੰਗਾਲਿਆ ਜਾ ਰਿਹਾ ਹੈ। ਸੀ. ਬੀ. ਆਈ. ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਅਜੇ ਕੋਈ ਵੀ ਜਾਣਕਾਰੀ ਨਹੀਂ ਦੇ ਸਕਦੇ ਕਿ ਉਹ ਟ੍ਰੈਵਲ ਏਜੰਟ ਦੇ ਘਰ ਤੇ ਦਫ਼ਤਰ ’ਚ ਕਿਉਂ ਜਾਂਚ ਕਰ ਰਹੇ ਹਨ। ਦੂਸਰੇ ਪਾਸੇ ਜਦੋਂ ਮਾਛੀਵਾੜਾ ‘ਚ ਸੀ. ਬੀ. ਆਈ. ਟੀਮ ਵਲੋਂ ਛਾਪੇਮਾਰੀ ਦੀ ਸੂਚਨਾ ਫੈਲੀ ਤਾਂ ਹੋਰ ਕਈ ਟ੍ਰੈਵਲ ਏਜੰਟ ਆਪਣੇ ਦਫ਼ਤਰ ਬੰਦ ਕਰ ਤੁਰਦੇ ਬਣੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਕਾਬੂ, ਨਿਹੰਗਾਂ ਨੇ ਪਹਿਲਾ ਕੁੱਟਿਆ ਫਿਰ ਮੰਗਵਾਈ ਮੁਆਫ਼ੀ

ਗੁਰਦੁਆਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਅਤੇ ਅਭੱਦਰ ਭਾਸ਼ਾ ਬੋਲਣ ਵਾਲੇ ਇੱਕ...

ਅਮਰੀਕਾ ‘ਚ ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਨਿਲਾਮੀ, ਸਪੀਕਰ ਸੰਧਵਾਂ ਨੇ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ ਦੇ ਪੰਜਾਬ ਐਮਐਲਏ ਹੋਸਟਲ ਤੋਂ ਵਿਰਾਸਤੀ ਕੁਰਸੀਆਂ ਤੇ ਸਟੂਲ 4 ​​ਜੂਨ ਨੂੰ ਅਮਰੀਕਾ...

‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ

ਪੰਜਾਬ ਵਿਚ ED ਇਕ ਵਾਰ ਫਿਰ ਤੋਂ ਸਰਗਰਮ ਹੋ ਗਈ ਹੈ। ਈਡੀ ਵੱਲੋਂ ਫਿਰ...

ਪਹਿਲਾਂ ਮਾਂ ਤੋਂ ਆਪਣੇ ਨਾਂ ਕਰਵਾਈ ਸਾਰੀ ਜਾਇਦਾਦ, ਫਿਰ ਪੁੱਤ ਨੇ ਘਰੋਂ ਕੱਢਿਆ; ਸੁਪਰੀਮ ਕੋਰਟ ਨੇ ਲਾਈ ਫਟਕਾਰ

ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਇੱਕ ਅਜਿਹੇ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਇੱਕ...

‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਇਆਲੀ

ਲੁਧਿਆਣਾ ਦੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਅਕਾਲੀ ਦਲ ਵਾਰਿਸ ਪੰਜਾਬ...

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...