‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਟੀਵੀ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਹੈ। ਟੀਆਰਪੀ ਦੀ ਦੌੜ ਵਿੱਚ ਵੀ ਇਹ ਸ਼ੋਅ ਟਾਪ 10 ਵਿੱਚ ਆਪਣੀ ਥਾਂ ਬਰਕਰਾਰ ਰੱਖਦਾ ਹੈ। ਇਸ ਸ਼ੋਅ ਦੇ ਜ਼ਿਆਦਾਤਰ ਕਲਾਕਾਰ ਪਿਛਲੇ 14 ਸਾਲਾਂ ਤੋਂ ਜੁੜੇ ਹੋਏ ਹਨ।

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਸ਼ੋਅ ਵਿੱਚ ਬਹੁਤ ਹੀ ਸਾਦਾ ਜੀਵਨ ਬਤੀਤ ਕਰਨ ਵਾਲੇ ਜੇਠਾਲਾਲ ਕੋਲ ਕਿੰਨੀਆਂ ਕਾਰਾ ਹਨ ਅਤੇ ਉਹਨਾਂ ਦੀ ਕੀਮਤ ਕਿੰਨੀ ਹੈ। ਜੇਠਾਲਾਲ ਕੋਲ ਗੂੜ੍ਹੇ ਰੰਗ ਦੀ ਔਡੀ Q7 ਹੈ, ਜਿਸਦੀ ਕੀਮਤ 79.99 ਲੱਖ ਹੈ।

ਇਸ ਤੋਂ ਇਲਾਵਾ MUV Toyota Innova ਵੀ ਹੈ, ਜਿਸ ਦੀ ਕੀਮਤ 17-25 ਲੱਖ ਰੁਪਏ ਹੈ। ਪਿਛਲੇ ਸਾਲ ਦੀਵਾਲੀ ‘ਤੇ ਦਿਲੀਪ ਜੋਸ਼ੀ ਨੇ ਆਪਣੀ ਕਾਰ ਕਲੈਕਸ਼ਨ ‘ਚ ਕਾਲੇ ਰੰਗ ਦਾ ਕੇਆਈਏ ਲਈ ਸੀ ਜਿਸ ਦੀ ਕੀਮਤ 12 ਲੱਖ ਰੁਪਏ ਹੈ।

ਤਾਰਕ ਮਹਿਤਾ ਸ਼ੋਅ ਦੇ ਪ੍ਰੇਮੀਆਂ ਨੂੰ ਪਤਾ ਹੋਵੇਗਾ ਕਿ ਜੇਠਾਲਾਲ ਕੋਲ ਕੋਈ ਕਾਰ ਨਹੀਂ ਹੈ, ਪਰ ਅਸਲ ਵਿੱਚ ਉਸ ਕੋਲ ਕਾਰਾਂ ਦਾ ਚੰਗਾ ਭੰਡਾਰ ਹੈ।












