ਨਵੀਂ ਦਿੱਲੀ— ਬਾਲੀਵੁੱਡ ਫਿਲਮ ‘ਜੁਗ ਜੁਗ ਜੀਓ’ ਨਾਲ ਲੰਬੇ ਸਮੇਂ ਬਾਅਦ ਮਨੋਰੰਜਨ ਜਗਤ ‘ਚ ਵਾਪਸੀ ਕਰਨ ਵਾਲੀ ਮਸ਼ਹੂਰ ਅਦਾਕਾਰਾ ਨੀਤੂ ਕਪੂਰ ਦਾ ਅੱਜ ਜਨਮਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਦੀ ਨਵੀਂ ਨੂੰਹ ਆਲੀਆ ਭੱਟ ਨੇ ਉਨ੍ਹਾਂ ਨੂੰ ਬਹੁਤ ਹੀ ਖਾਸ ਅੰਦਾਜ਼ ‘ਚ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ ਹੈ। ਨੀਤੂ ਅਤੇ ਆਲੀਆ ਦਾ ਇੱਕ ਦੂਜੇ ਨਾਲ ਬਹੁਤ ਖਾਸ ਰਿਸ਼ਤਾ ਹੈ। ਨੀਤੂ ਕਪੂਰ ਵੀ ਅਭਿਨੇਤਰੀ ਬਾਰੇ ਕਈ ਵਾਰ ਖੁੱਲ੍ਹ ਕੇ ਆਪਣੇ ਦਿਲ ਦਾ ਪ੍ਰਗਟਾਵਾ ਕਰ ਚੁੱਕੀ ਹੈ ਕਿ ਉਹ ਆਲੀਆ ਨੂੰ ਕਿੰਨੀ ਪਸੰਦ ਕਰਦੀ ਹੈ। ਅਦਾਕਾਰਾ ਆਲੀਆ ਭੱਟ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਫੋਟੋ ਅਦਾਕਾਰਾ ਦੇ ਹਲਦੀ ਸਮਾਰੋਹ ਦੀ ਹੈ।

ਇਸ ਤਸਵੀਰ ‘ਚ ਨੀਤੂ ਕਪੂਰ ਹਲਦੀ ਦੀ ਰਸਮ ਨਿਭਾਉਣ ਤੋਂ ਬਾਅਦ ਆਲੀਆ ਭੱਟ ਦੇ ਮੱਥੇ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲੀਆ ਭੱਟ ਨੇ ਇੱਕ ਖਾਸ ਨੋਟ ਵੀ ਲਿਖਿਆ ਹੈ। ਉਸ ਨੇ ਲਿਖਿਆ- ‘ਸਭ ਤੋਂ ਖੂਬਸੂਰਤ ਵਿਅਕਤੀ ਨੂੰ ਜਨਮਦਿਨ ਮੁਬਾਰਕ… ਮੇਰੀ ਸੱਸ, ਦੋਸਤ, ਮਾਂ ਵੀ… ਲਵ ਯੂ ਸੋ ਮੱਚ …’, ਜਿਸ ਦੇ ਜਵਾਬ ‘ਚ ਨੀਤੂ ਕਪੂਰ ਨੇ ਆਪਣੀ ਪ੍ਰੋਫਾਈਲ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ‘ਲਵ ਯੂ ਬਹੁਤ…’। ਇਨ੍ਹਾਂ ਸੱਸ ਅਤੇ ਨੂੰਹ ਦੇ ਇਸ ਪਿਆਰ ਨੂੰ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨੀਤੂ ਕਪੂਰ ਪਿਛਲੇ ਕੁਝ ਦਿਨਾਂ ਤੋਂ ਲੰਡਨ ‘ਚ ਹੈ। ਨੀਤੂ ਨੇ ਆਪਣਾ 64ਵਾਂ ਜਨਮਦਿਨ ਲੰਡਨ ‘ਚ ਹੀ ਮਨਾਇਆ ਹੈ। ਇਸ ਮੌਕੇ ਉਨ੍ਹਾਂ ਨਾਲ ਬੇਟੀ ਰਿਧੀਮਾ ਕਪੂਰ ਸਾਹਨੀ ਵੀ ਮੌਜੂਦ ਹੈ।












