ਆਲੀਆ ਭੱਟ ਦੇ ਸਿਤਾਰੇ ਇਨ੍ਹੀਂ ਦਿਨੀਂ ਕਾਫੀ ਬੁਲੰਦੀਆਂ ‘ਤੇ ਚੱਲ ਰਹੇ ਹਨ। ਉਸ ਕੋਲ ਫਿਲਮਾਂ ਦੀ ਚੰਗੀ ਸੂਚੀ ਹੈ। ਇਸੇ ਲਿਸਟ ‘ਚ ਇਕ ਫਿਲਮ ‘ਡਾਰਲਿੰਗਸ’ ਹੈ। ਇਨ੍ਹੀਂ ਦਿਨੀਂ ਇਸ ਫਿਲਮ ਦੀ ਕਾਫੀ ਚਰਚਾ ਹੋ ਰਹੀ ਹੈ। ਆਲੀਆ ਨੇ ਇਸ ਫਿਲਮ ‘ਚ ਸ਼ਾਨਦਾਰ ਕੰਮ ਕੀਤਾ ਹੈ ਅਤੇ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਵੱਡੀ ਗੱਲ ਇਹ ਹੈ ਕਿ ਆਲੀਆ ਇਸ ਫਿਲਮ ਦੀ ਨਿਰਮਾਤਾ ਵੀ ਹੈ। ਇਸ ਫਿਲਮ ਨਾਲ ਉਹ ਬਤੌਰ ਨਿਰਮਾਤਾ ਆਪਣੀ ਨਵੀਂ ਪਾਰੀ ਵੀ ਸ਼ੁਰੂ ਕਰਨ ਜਾ ਰਹੀ ਹੈ।
ਉਨ੍ਹਾਂ ਦੀ ਫਿਲਮ ਦਾ ਟ੍ਰੇਲਰ 25 ਜੁਲਾਈ 2022 ਨੂੰ ਰਿਲੀਜ਼ ਹੋ ਚੁੱਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਡਾਰਲਿੰਗਸ ਆਲੀਆ ਭੱਟ ਦੇ ਪ੍ਰੋਡਕਸ਼ਨ ਹਾਊਸ ਈਟਰਨਲ ਸਨਸ਼ਾਈਨ ਦੀ ਪਹਿਲੀ ਫਿਲਮ ਹੈ, ਜਿਸ ਨੂੰ ਕਿੰਗ ਖਾਨ ਅਤੇ ਗੌਰੀ ਖਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਨੇ ਪ੍ਰੋਡਿਊਸ ਕੀਤਾ ਹੈ। ਇਸ ਡਾਰਕ ਕਾਮੇਡੀ ਥ੍ਰਿਲਰ ਫਿਲਮ ‘ਚ ਆਲੀਆ ਭੱਟ ਨੇ ਲੀਡ ਰੋਲ ਦੇ ਨਾਲ-ਨਾਲ ਪ੍ਰੋਡਕਸ਼ਨ ਦਾ ਕੰਮ ਵੀ ਕੀਤਾ ਹੈ। ਜਸਮੀਤ ਰੀਨ ਦੁਆਰਾ ਲਿਖੀ ਇਸ ਕਹਾਣੀ ਦਾ ਨਿਰਦੇਸ਼ਨ ਉਨ੍ਹਾਂ ਨੇ ਕੀਤਾ ਹੈ। ਇਹ ਫਿਲਮ OTT ਪਲੇਟਫਾਰਮ Netflix ‘ਤੇ 5 ਅਗਸਤ ਨੂੰ ਰਿਲੀਜ਼ ਹੋਵੇਗੀ।












