ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਆਪਣੇ ਚੋਣ ਦੌਰੇ ਤੋਂ ਬਾਅਦ ਦੱਖਣੀ ਭਾਰਤ ਦੇ ਦੌਰੇ ‘ਤੇ ਹਨ। ਉਹ ਅੱਜ ਬੈਂਗਲੁਰੂ ਪਹੁੰਚੇ, ਜਿੱਥੇ ਰਾਜਪਾਲ ਥਾਵਰਚੰਦ ਗਹਿਲੋਤ, ਮੁੱਖ ਮੰਤਰੀ ਬਸਵਰਾਜ ਬੋਮਈ, ਕੇਂਦਰੀ ਮੰਤਰੀ ਅਤੇ ਭਾਜਪਾ ਦੇ ਧਾਰਵਾੜ ਸੰਸਦ ਪ੍ਰਹਿਲਾਦ ਜੋਸ਼ੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਬੈਂਗਲੁਰੂ ਦੇ ਕੇਐਸਆਰ ਰੇਲਵੇ ਸਟੇਸ਼ਨ ਤੋਂ ਪੰਜਵੀਂ ਵੰਦੇ ਭਾਰਤ ਐਕਸਪ੍ਰੈਸ ਅਤੇ ਭਾਰਤ ਗੌਰਵ ਕਾਸ਼ੀ ਦਰਸ਼ਨ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਮੈਸੂਰ ਤੋਂ ਚੇਨਈ ਤੱਕ ਚੱਲਣ ਵਾਲੀ ਵੰਦੇ ਭਾਰਤ ਰੇਲਗੱਡੀ ਦੱਖਣੀ ਭਾਰਤ ਦੀ ਪਹਿਲੀ ਅਰਧ-ਹਾਈ ਸਪੀਡ ਟਰੇਨ ਹੋਵੇਗੀ। ਰੇਲਵੇ ਅਧਿਕਾਰੀਆਂ ਮੁਤਾਬਕ ਬੈਂਗਲੁਰੂ ਤੋਂ ਚੇਨਈ ਲਈ ਸ਼ਤਾਬਦੀ ਐਕਸਪ੍ਰੈਸ, ਬ੍ਰਿੰਦਾਵਨ ਐਕਸਪ੍ਰੈਸ ਅਤੇ ਚੇਨਈ ਮੇਲ ਵਰਗੀਆਂ ਕਈ ਟਰੇਨਾਂ ਹਨ। ਹਾਲਾਂਕਿ, ਇਸ ਲਾਈਨ ਦੀ ਸਪੀਡ ਅਤੇ ਸੁਵਿਧਾਵਾਂ ਦੇ ਮਾਮਲੇ ਵਿੱਚ ਆਪਣੇ ਆਪ ਵਿੱਚ ਇੱਕ ਵਿਲੱਖਣ ਰੇਲ ਹੋਵੇਗੀ।
----------- Advertisement -----------
ਪੀ.ਐਮ ਮੋਦੀ ਦੀ ਬੈਂਗਲੁਰੂ ਨੂੰ ਸੌਗਾਤ,ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ
Published on
----------- Advertisement -----------
----------- Advertisement -----------












