ਚੰਡੀਗੜ੍ਹ: ਪੰਜਾਬ ‘ਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ। ਸਿਆਸੀ ਪਾਰਟੀਆਂ ਇਕ ਦੂਜੇ ‘ਤੇ ਨਿਸ਼ਾਨੇ ਲਾ ਰਹੀਆਂ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਰਟੀਆਂ ਵਿਚਾਲੇ ਇਕ ਦੂਜੇ ਨੂੰ ਚੁਣੌਤੀਆਂ ਦੇਣ ਲਈ ਤਿਆਰ ਬੈਠੇ ਹਨ। ਆਪ ਆਦਮੀ ਪਾਰਟੀ ‘ਤੇ ਕਾਂਗਰਸ ਵਿਚਾਲੇ ਵੱਡੀ ਟੱਕਰ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਪਾਰਟੀਆਂ ਇਕ ਦੂਜੇ ਦੇ ਕੀਤੇ ਕੰਮਾਂ ‘ਤੇ ਸਵਾਲ ਚੁੱਕ ਰਹੀਆਂ ਹਨ। ਇਸਦੇ ਚਲਦੇ ਸੂਬੇ ਦੇ ਸਿਹਤ ਮੰਤਰੀ ਓਪੀ ਸੋਨੀ ਨੇ ਵੀ ਆਮ ਆਦਮੀ ਪਾਰਟੀ ਨੂੰ ਸਿਹਤ ਸਹੂਲਤਾਂ ਨੂੰ ਲੈ ਕੇ ਚੁਣੌਤੀ ਦਿੱਤੀ ਸੀ ਜੋ ਕਿ ਹੁਣ ‘ਆਪ’ ਵੱਲੋਂ ਸਵੀਕਾਰ ਲਈ ਗਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਵਿਚਾਰ-ਚਰਚਾ (ਡਿਬੇਟ) ਲਈ ਮੰਤਰੀ ਸਾਹਿਬ ਆਪਣੀ ਪਸੰਦ ਦੀ ਜਗ੍ਹਾ, ਤਾਰੀਖ਼ ਅਤੇ ਚੈਨਲ ਚੁਣ ਕੇ ਦੱਸ ਦੇਣ। ਅਮਨ ਅਰੋੜਾ ਨੇ ਸਿਹਤ ਮੰਤਰੀ ਓ. ਪੀ. ਸੋਨੀ ’ਤੇ ਅੰਕੜਿਆਂ ਨੂੰ ਗੁੰਮਰਾਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਓ. ਪੀ. ਸੋਨੀ ਨੇ ਕਿਹਾ ਕਿ ਪੰਜਾਬ ਹਰ ਮਾਮਲੇ ਵਿੱਚ ਦਿੱਲੀ ਤੋਂ ਅੱਗੇ ਹੈ। ਮੰਤਰੀ ਦੇ ਇਸ ਦਾਅਵੇ ਤੋਂ ਪਤਾ ਲੱਗਦਾ ਹੈ ਕਿ ਉਹ ਸਿਹਤ ਵਿਵਸਥਾ ਦੇ ਮਾਮਲੇ ’ਚ ਦਿੱਲੀ ਸਰਕਾਰ ਨੂੰ ਚੁਣੌਤੀ ਦਿੰਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਸਿਹਤ ਸੇਵਾਵਾਂ ਤੁਲਨਾ ਕਰਨ ਦੀ ਛੇਤੀ ’ਚ ਸਿਹਤ ਮੰਤਰੀ ਓ. ਪੀ. ਸੋਨੀ ਇਹ ਭੁੱਲ ਗਏ ਕਿ ਪੰਜਾਬ ਦੀ ਸਿਹਤ ਵਿਵਸਥਾ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਮਾਪਦੰਡਾਂ ਅਤੇ ਡਬਲਿਊ. ਐੱਚ. ਓ. ਦੇ ਮਿਆਰਾਂ ’ਤੇ ਖ਼ਰੀ ਨਹੀਂ ਉਤਰਦੀ।
ਜ਼ਿਕਰਯੋਗ ਹੈ ਕਿ ਕਾਂਗਰਸੀ ਮੰਤਰੀ ਓ. ਪੀ. ਸੋਨੀ ਨੇ ਆਪਣੇ ਸਾਥੀ ਮੰਤਰੀ ਪਰਗਟ ਸਿੰਘ ਦੇ ਰਾਹ ’ਤੇ ਚੱਲ ਰਹੇ ਹਨ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਅਤੇ ਦਿੱਲੀ ਦੀ ਸਿਹਤ ਪ੍ਰਣਾਲੀ ’ਤੇ ਬਹਿਸ ਲਈ ਚੁਣੌਤੀ ਦਿੱਤੀ ਹੈ, ਤਾਂ ਜੋ ਪਤਾ ਲੱਗ ਸਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ’ਚ ਸਿਹਤ ਸੇਵਾਵਾਂ ’ਚ ਕੀ ਸੁਧਾਰ ਕੀਤੇ ਹਨ