October 7, 2026, 10:36 pm
----------- Advertisement -----------
HomeNewsBreaking Newsਪੁੱਤ ਸਿੱਧੂ ਨੂੰ ਯਾਦ ਕਰਦਿਆਂ ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ...

ਪੁੱਤ ਸਿੱਧੂ ਨੂੰ ਯਾਦ ਕਰਦਿਆਂ ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ,“ਸੱਚ ਦਾ ਰਸਤਾ ਹੁਣ ਦਰਦ ਦੇ ਰਿਹਾ ਹੈ…”,

Published on

----------- Advertisement -----------

ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦਾ ਦਰਦ ਇੱਕ ਵਾਰ ਫਿਰ ਛਲਕਿਆ ਹੈ। ਪਿਤਾ ਬਲਕੌਰ ਨੇ ਸੋਸ਼ਲ ਮੀਡੀਆ ‘ਤੇ ਮੂਸੇਵਾਲਾ ਦੇ ਬੁੱਤ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁੱਤਰ ਸ਼ੁਭਦੀਪ ਨੂੰ ਲਿਖਿਆ ਇੱਕ ਭਾਵੁਕ ਪੱਤਰ ਵੀ ਸਾਂਝਾ ਕੀਤਾ ਹੈ।

ਪੱਤਰ ਵਿੱਚ ਉਨ੍ਹਾਂ ਨੇ ਲਿਖਿਆ- ਸੁਣ ਬੀਟਾ, ਅੱਜ ਫੇਰ ਤੇਰੇ ਕੋਲ ਆਇਆ ਹਾਂ। ਮੈਂ ਤੈਨੂੰ ਕਿਹਾ ਕਰਦਾ ਸੀ, ਕਿ “ਪੁੱਤ,ਸੱਚੇ ਰਾਹ ਚੱਲੀਏ, ਚਾਹੇ ਕਿੰਨਾ ਵੀ ਔਖਾ ਹੋਵੇ, ਤੇ ਮੈਂ ਅੱਜ ਵੀ ਉਹੀ ਰਸਤਾ ਫੜਿਆ ਹੋਇਆ ਏ, ਬਸ ਉਹ ਰਸਤਾ ਹੁਣ ਪੈਰਾ ਦੀ ਪੈੜ ਨੂੰ ਬਹੁਤ ਦਰਦ ਦੇ ਰਿਹਾ, ਤੈਨੂੰ ਅਕਾਲ ਪੁਰਖ ਨੂੰ ਸੌਂਪ ਕੇ, ਮੇਰੇ ਕੋਲ ਬਚੀ ਤੇਰੀ ਮਿਹਨਤ ਤੇ ਤੇਰਾ ਰੁਤਬਾ ਸੀ, ਜੋ ਮੇਰਾ, ਮੇਰੀ ਰਹਿੰਦੀ ਜ਼ਿੰਦਗੀ ਬਿਤਾਉਣ ਦਾ ਜ਼ਰੀਆ ਸੀ ਪਰ, ਵਕਤ ਨੂੰ ਇਹ ਵੀ ਇਸ ਤਰਾਂ ਮਨਜ਼ੂਰ ਨਹੀਂ ਸੀ, ਤੇਰੇ ਅਧੂਰੇ ਤੇ ਕੁਝ ਪੂਰੇ ਸਿਰਨਾਵੇਂ, ਜਿਹਨਾਂ ਨੂੰ ਤੇਰੀ ਤਰਾਂ ਦੁਨੀਆਂ ਦੇ ਰੂਬਰੂ ਕਰਨਾ ਸੀ, ਉਸ ਉਪਰ ਤੇਰੀਆਂ ਕੁਝ ਸਾਂਝਾ ਮੇਰਾ ਕੋਈ ਹੱਕ ਨਹੀਂ ਮੰਨਦੀਆਂ ਤੇ ਨਾ ਹੀ ਕੋਈ ਮੇਰੀ ਸੁਣਨ ਵਾਲਾ ਪੁੱਤ।ਉਨ੍ਹਾਂ ਅੱਗੇ ਲਿਖਿਆ-” ਮੈਂ ਚਾਹੁੰਦਾ ਹਾਂ, ਪੁੱਤ ਜੋ ਤੇਰਾ ਹੈ ਉਹ ਤੇਰੇ ਲਈ ਤੇਰੇ ਬਾਅਦ ਜਿਉਂਦਾ ਰਹੇ, ਪਰ ਹੁਣ ਨਾ ਤੇਰਾ ਉਥੇ ਨਾਂ ਲੱਗਦਾ ਏ ਨਾ ਸਾਡਾ ਹੰਕ। ਜੋ ਸਤਿਕਾਰ ਜੋ ਕਦਰ ਜੋ ਭਰੋਸਾ ਮੈਂ ਤੇਰੇ ਬਾਅਦ ਤੇਰੀਆਂ ਸਾਂਝਾ ਤੇ ਕਰਿਆ, ਉਹ ਉਸ ਤਰਾਂ ਬਰਕਰਾਰ ਨਾ ਰਿਹਾ ਬੇਟਾ, ਤੇ ਇਹ ਦੁੱਖ ਤੇਰੇ ਜਾਣ ਦੇ ਦੁੱਖ ਬਰਾਬਰ ਏ, ਮੈਨੂੰ ਪਤਾ ਏ ਤੂੰ ਬੋਲ ਨਹੀ ਸਕਦਾ, ਪਰ ਮੈਨੂੰ ਸੁਣ ਰਿਹਾ ਏ, ਸਮਝ ਰਿਹਾ ਏ। ਤੇ ਤੂੰ ਵੀ ਬੇਬਸ ਏ ਤੇ ਮੈਂ ਵੀ ਪੁੱਤ ਸ਼ੁਭਦੀਪ ਪੁੱਤ ਤੂੰ ਸਾਨੂੰ ਇਹ ਕਿਹੜੀਆਂ ਜ਼ਿੰਮੇਵਾਰੀਆਂ ‘ਤੇ ਲਾ ਗਿਆ।ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ, 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਕੀਤਾ ਗਿਆ ਸੀ। ਉਹ ਆਪਣੀ ਥਾਰ ਜੀਪ ਵਿੱਚ ਜਾ ਰਿਹਾ ਸੀ ਜਦੋਂ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਵਿੱਚ 6 ਨਿਸ਼ਾਨੇਬਾਜ਼ ਸ਼ਾਮਲ ਸਨ, ਜੋ ਨਾਮੀ ਗੈਂਗ ਨਾਲ ਸਬੰਧਤ ਸਨ। ਇਸ ਕਤਲ ਦੀ ਯੋਜਨਾ ਕੈਨੇਡਾ ਤੋਂ ਨਾਮੀ ਬਦਮਾਸ਼ ਨੇ ਬਣਾਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...