ਲੁਧਿਆਣਾ: ਪੰਜਾਬ ‘ਚ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਸਾਰੀ ਸਿਆਸੀ ਪਾਰਟੀਆਂ ਵਲੋਂ ਰੈਲੀਆਂ ਦਾ ਸਿਲਸਿਲਾ ਜਾਰੀ ਹੈ। ਹਾਲਾਂਕਿ ਚੋਣ ਮੈਦਾਨ ‘ਚ ਭਾਜਪਾ ਥੋੜੀ ਪਿੱਛੇ ਹੈ ਪਰ ਹੁਣ ਬੀਜੇਪੀ ਨੇ ਚੋਣਾਂ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਪੂਰਾ ਫੋਕਸ ਵੋਟਾਂ ‘ਤੇ ਕਰ ਲਿਆ ਹੈ। ਮੰਗਲਵਾਰ 14 ਦਸੰਬਰ ਨੂੰ ਭਾਜਪਾ ਦੀ ਸਟੇਟ ਕੌਂਸਲ ਦੀ ਮੀਟਿੰਗ ਲੁਧਿਆਣੇ ਹੋਵੇਗੀ। ਜਿਸ ‘ਚ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਈ ਜਾਵੇਗੀ।
ਮੀਟਿੰਗ ‘ਚ ਭਾਜਪਾ ਦੇ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪ੍ਰਦੇਸ਼ ਇੰਚਾਰਜ ਦੁਸ਼ਯੰਤ ਗੌਤਮ ਸਮੇਤ ਸਟੇਟ ਦੀ ਲੀਡਰਸ਼ਿਪ ਤੋਂ ਇਲਾਵਾ ਬਲਾਕ ਪੱਧਰ ਦੇ ਨੇਤਾ ਵੀ ਹੋਣਗੇ। ਸਟੇਟ ਕੌਂਸਲ ਦੀ ਮੀਟਿੰਗ ਵਿਚ ਪਾਰਟੀ ਨੇ 5 ਹਜ਼ਾਰ ਆਗੂਆਂ ਤੇ ਵਰਕਰਾਂ ਦੇ ਪਹੁੰਚਣ ਦਾ ਅਨੁਮਾਨ ਲਗਾਇਆ ਹੈ। ਮੀਡਿਆ ਰਿਪੋਰਟਾਂ ਮੁਤਾਬਕ ਬੀਜੇਪੀ ਇਸ ਬੈਠਕ ‘ਚ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਵੇਗੀ। ਜ਼ਿਕਰਯੋਗ ਹੈ ਕਿ ਅਕਾਲੀ ਦਲ ਤੋਂ ਗਠਜੋੜ ਟੁੱਟਣ ਤੋਂ ਬਾਅਦ ਭਾਜਪਾ ਪੰਜਾਬ ‘ਚ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਨਾਲ ਗਠਜੋੜ ਕਰਨ ਦੀ ਤਿਆਰੀ ‘ਚ ਹੈ ਤੇ ਹੁਣ ਦੇਖਣ ਵਾਲੀ ਇਹ ਗੱਲ ਹੋਵੇਗੀ ਕਿ ਕਿਸਾਨ ਅੰਦੋਲਨ ਰੱਦ ਹੋਣ ਤੋਂ ਬਾਅਦ ਭਾਜਪਾ ਪੰਜਾਬ ‘ਚ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ।