– ਪੰਜਾਬ ਸਰਕਾਰ ਨੇ ਮਹਾਵੀਰ ਜਯੰਤੀ, ਵਿਸਾਖੀ ਅਤੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ-1881 ਦੀ ਧਾਰਾ 25 ਦੀ ਵਿਆਖਿਆ ਤਹਿਤ ਵੀ ਛੁੱਟੀ ਐਲਾਨਿਆ
ਚੰਡੀਗੜ੍ਹ : – ਪੰਜਾਬ ਸਰਕਾਰ ਨੇ ਅੱਜ, 14 ਅਪ੍ਰੈਲ, 2022 ਦਿਨ ਵੀਰਵਾਰ ਨੂੰ ਆਉਂਦੀ ਮਹਾਵੀਰ ਜਯੰਤੀ, ਵਿਸਾਖੀ ਅਤੇ ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ-1881 ਦੀ ਧਾਰਾ 25 ਦੀ ਵਿਆਖਿਆ ਤਹਿਤ ਵੀ ਛੁੱਟੀ ਐਲਾਨ ਦਿੱਤਾ ਹੈ।ਸਰਕਾਰ ਵੱਲੋਂ ਇਸ ਦਿਨ ਨੂੰ ਪਹਿਲਾਂ ਹੀ ਗਜ਼ਟਿਡ ਛੁੱਟੀ ਐਲਾਨਿਆ ਹੋਇਆ ਹੈ।ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਦਿੱਤੀ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 25 ਅਨੁਸਾਰ 14 ਅਪ੍ਰੈਲ ਨੂੰ ਪਹਿਲਾਂ ਹੀ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਜਾ ਚੁੱਕੀ ਹੈ।












