ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਦਿੱਲੀ ਵਿੱਚ ਸਸ਼ਕਤ ਮਹਿਲਾ-ਵਿਕਸਤ ਭਾਰਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਉਹ ਇਕ ਹਜ਼ਾਰ ਦੀਦੀਆਂ ਨੂੰ ਡਰੋਨ ਸੌਂਪਣਗੇ। ਇਹ ਡਰੋਨ ਫਸਲਾਂ ਦੀ ਨਿਗਰਾਨੀ, ਕੀਟਨਾਸ਼ਕਾਂ-ਖਾਦਾਂ ਦਾ ਛਿੜਕਾਅ ਅਤੇ ਬੀਜ ਬੀਜਣ ਵਰਗੇ ਕੰਮਾਂ ਵਿੱਚ ਮਦਦਗਾਰ ਹੋਣਗੇ। ਪ੍ਰਧਾਨ ਮੰਤਰੀ ਭਾਰਤੀ ਖੇਤੀ ਖੋਜ ਸੰਸਥਾਨ ਵਿਖੇ ਖੇਤੀਬਾੜੀ ਡਰੋਨ ਪ੍ਰਦਰਸ਼ਨ ਨੂੰ ਦੇਖਣਗੇ।
ਇਸ ਤੋਂ ਇਲਾਵਾ ਪੀਐਮ ਮੋਦੀ ਦੁਪਹਿਰ 12 ਵਜੇ ਹਰਿਆਣਾ ਦੇ ਗੁਰੂਗ੍ਰਾਮ ਵੀ ਜਾਣਗੇ। ਇੱਥੋਂ ਉਹ ਦੇਸ਼ ਭਰ ਵਿੱਚ ਲਗਭਗ 1 ਲੱਖ ਕਰੋੜ ਰੁਪਏ ਦੀ ਲਾਗਤ ਵਾਲੇ 112 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਉਹ ਦਵਾਰਕਾ ਐਕਸਪ੍ਰੈਸ ਵੇਅ ਦੇ ਹਰਿਆਣਾ ਸੈਕਸ਼ਨ ਦਾ ਉਦਘਾਟਨ ਕਰਨਗੇ। ਇਸ ਨਾਲ ਗੁਰੂਗ੍ਰਾਮ ਦੇ ਮਾਨੇਸਰ ਤੋਂ ਦਿੱਲੀ ਦੇ ਦਵਾਰਕਾ ਤੱਕ ਪਹੁੰਚਣ ਲਈ ਸਿਰਫ 20 ਮਿੰਟ ਲੱਗਣਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸੈਕਟਰ 84 ਵਿੱਚ ਰੋਡ ਸ਼ੋਅ ਕਰਨਗੇ ਅਤੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਸ਼ਾਮ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।
----------- Advertisement -----------
PM ਮੋਦੀ ਅੱਜ 1000 ‘ਨਮੋ ਦੀਦੀਆਂ’ ਨੂੰ ਦੇਣਗੇ ਡਰੋਨ; ਦਿੱਲੀ ਵਿਖੇ ਹੋਣ ਵਾਲੇ ਖਾਸ ਸਸ਼ਕਤ ਮਹਿਲਾ-ਵਿਕਸਤ ਭਾਰਤ ਪ੍ਰੋਗਰਾਮ ‘ਚ ਕਰਨਗੇ ਸ਼ਿਰਕਤ
Published on
----------- Advertisement -----------
----------- Advertisement -----------












