ਲੁਧਿਆਣਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ (ਵੀਰਵਾਰ) ਲੁਧਿਆਣਾ ਪਹੁੰਚਣਗੇ। ਇੱਥੇ ਉਹ ਪਹਿਲਾਂ ਸ੍ਰੀ ਦੁਰਗਾ ਮਾਤਾ ਮੰਦਿਰ ‘ਚ ਨਤਮਸਤਕ ਹੋਣਗੇ। ਇਸ ਤੋਂ ਬਾਅਦ ਉਨ੍ਹਾਂ ਵਲੋਂ ਕਈ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਜਾਵੇਗਾ। ਇਸ ਦੌਰਾਨ ਚੰਨੀ ਲੁਧਿਆਣਾ ਦੇ ਲੋਕਾਂ ਨੂੰ ਵੀ ਸੰਬੋਧਤ ਕਰਨਗੇ। ਤੁਹਾਨੂੰ ਦੱਸ ਦਈਏ ਕਿ ਉਹ ਪੱਖੋਵਾਲ ਰੋਡ ‘ਤੇ ਫਲੈਟਸ ਦਾ ਉਦਘਾਟਨ ਕਰਨਗੇ ਇਸ ਤੋਂ ਬਾਅਦ ਸਲੇਮ ਟਾਬਰੀ ‘ਚ ਬਾਬਾ ਅੰਬੇਡਕਰ ਭਵਨ ਦਾ ਉਦਘਾਟਨ ਕਰਨਗੇ।
ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ 23 ਦਿਨਾਂ ਬਾਅਦ ਫਿਰ ਤੋਂ ਲੁਧਿਆਣਾ ਆ ਰਹੇ ਹਨ। ਇਸ ਤੋਂ ਪਹਿਲਾਂ ਉਹ 23 ਨਵੰਬਰ ਨੂੰ ਇੱਥੇ ਆਏ ਸੀ। ਲੁਧਿਆਣਾ ‘ਚ ਉਨ੍ਹਾਂ ਨੇ ਇਕ ਵੱਡੀ ਰੈਲੀ ਨੂੰ ਵੀ ਸੰਬੋਧਤ ਕੀਤਾ ਸੀ।