ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਵੇਰਕਾ ਮਿਲਕ ਪਲਾਂਟ ਵਿਖੇ ਨਵੇਂ ਆਟੋਮੈਟਿਕ ਪਲਾਂਟ ਵਿੱਚ ਮਸ਼ੀਨਰੀ ਦਾ ਉਦਘਾਟਨ ਕੀਤਾ। ਇਸ ਨਾਲ ਪਲਾਂਟ ਦੀ ਦੁੱਧ ਸੰਭਾਲਣ ਦੀ ਸਮਰੱਥਾ 1.25 ਲੱਖ ਲੀਟਰ ਤੋਂ ਵੱਧ ਕੇ 6 ਲੱਖ ਲੀਟਰ ਹੋ ਗਈ ਹੈ। ਪਲਾਂਟ ਦੀ ਲਾਗਤ 84 ਕਰੋੜ ਰੁਪਏ ਆ ਗਈ ਹੈ। ਦੌਰੇ ਦੌਰਾਨ ਸੀਐੱਮ ਨੇ ਬਸਤੀ ਦਾਨਿਸ਼ਮੰਦਾਂ ਵਿੱਚ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਲੈਦਰ ਕੰਪਲੈਕਸ ਦੀਆਂ ਸੜਕਾਂ ਅਤੇ ਲਾਈਟਾਂ ਦਾ 5 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ। ਮੀਡਿਆ ਰਿਪੋਰਟਾਂ ਮੁਤਾਬਕ ਸੀ. ਐੱਮ. ਮਾਨ ਲੋਕ ਸਭਾ ਜ਼ਿਮਨੀ ਚੋਣਾਂ ਸਬੰਧੀ ਪਾਰਟੀ ਵਿਧਾਇਕਾਂ ਅਤੇ ਵਰਕਰਾਂ ਨਾਲ ਮੀਟਿੰਗ ਵੀ ਕਰਨਗੇ।
----------- Advertisement -----------
CM ਮਾਨ ਨੇ ਜਲੰਧਰ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ, ਕੀਤਾ ਵੱਡੇ ਪਲਾਂਟ ਦਾ ਉਦਘਾਟਨ
Published on
----------- Advertisement -----------












