ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਨੇ ਭਾਰਤ ‘ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦੇਸ਼ ‘ਚ ਹੁਣ ਤੱਕ ਕਈ ਮਾਮਲੇ ਸਾਹਮਣੇ ਆ ਚੁਕੇ ਹਨ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਹਾਲ ਕੁੱਝ ਖਾਸ ਠੀਕ ਨਹੀਂ ਹਨ। ਇੱਕ ਪਾਸੇ ਓਮੀਕ੍ਰੋਨ ਦਾ ਖ਼ਤਰਾ ਤੇ ਦੁੱਜੇ ਪਾਸੇ ਸਰਕਾਰ ਦਾ ਇਸਨੂੰ ਕਾਬੂ ਕਰਨ ਲਈ ਕੁੱਝ ਖਾਸ ਨਹੀਂ ਕਰ ਰਹੀ ਹੈ। ਸੂਬੇ ‘ਚ ਪਿੱਛਲੇ 11 ਦਿਨਾਂ ‘ਚ 64 ਕੋਰੋਨਾ ਮਰੀਜ਼ ਮਿਲ ਚੁੱਕੇ ਹਨ ਤੇ 16 ਲੋਕਾਂ ਦੀ ਮੌਤ ਹੋ ਗਈ ਹੈ।
ਸਰਕਾਰ ਵੱਲੋਂ ਡੇਲੀ ਟੈਸਟ ਵੀ ਘੱਟ ਕੀਤੇ ਜਾ ਰਹੇ ਹਨ। ਮੀਡਿਆ ਰਿਪੋਰਟਾਂ ਮੁਤਾਬਕ ਸਰਕਾਰ ਵੱਲੋਂ ਹਰ ਰੋਜ਼ 40 ਹਜ਼ਾਰ ਟੈਸਟ ਹੋਣ ਦਾਅਵਾ ਕੀਤਾ ਜਾ ਰਿਹਾ ਸੀ ਤੇ ਸ਼ਨੀਵਾਰ ਤੱਕ ਇਹ ਗਿਣਤੀ 17 ਹਜ਼ਾਰ ਰਹਿ ਗਈ ਹੈ। ਜਾਣਕਾਰੀ ਮੁਤਾਬਕ ਹਾਲ ਹੀ ‘ਚ ਅੰਮ੍ਰਿਤਸਰ ਏਅਰਪੋਰਟ ‘ਤੇ ਇਟਲੀ ਤੋਂ ਆਏ 3 ਯਾਤਰੀ ਕੋਰੋਨਾ ਪੋਜ਼ੇਟਿਵ ਆਏ ਹਨ। ਹਾਲਾਂਕਿ ਉਨ੍ਹਾਂ ‘ਚ ਓਮੀਕ੍ਰੋਨ ਦੀ ਪੁਸ਼ਟੀ ਨਹੀਂ ਹੋਈ ਹੈ। ਸਰਕਾਰ ਵੱਲੋਂ ਇਸਦੇ ਸੈਂਪਲ ਜਾਂਚ ਲਈ ਦਿੱਲੀ ਭੇਜੇ ਹਨ। ਉੱਥੇ ਪੰਜਾਬ ਦੇ ਸਿਹਤ ਮੰਤਰੀ ਓਪੀ ਸੋਨੀ ਦਾ ਕਹਿਣਾ ਹੈ ਕਿ ਸੂਬੇ ਨੂੰ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।