ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਸਟਾਰਰ ਫਿਲਮ ਬੜੇ ਮੀਆਂ ਛੋਟੇ ਮੀਆਂ 10 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ, ਜਿਸ ਦੀ ਬਾਕਸ ਆਫਿਸ ‘ਤੇ ਸਿੱਧੀ ਟੱਕਰ ਅਜੇ ਦੇਵਗਨ ਦੀ ਫਿਲਮ ਮੈਦਾਨ ਨਾਲ ਹੋਣੀ ਸੀ। ਹਾਲਾਂਕਿ ਹੁਣ ਰਿਪੋਰਟ ਮੁਤਾਬਕ ਦੋਵੇਂ ਫਿਲਮਾਂ ਮੁਲਤਵੀ ਕਰਕੇ 11 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀਆਂ ਹਨ।
ਦੱਸ ਦਈਏ ਕਿ ਬੌਕਸ ਆਫਿਸ ਵਰਲਡਵਾਈਡ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਬੜੇ ਮੀਆਂ ਛੋਟੇ ਮੀਆਂ ਈਦ ਵਾਲੇ ਦਿਨ 10 ਅਪ੍ਰੈਲ ਦੀ ਬਜਾਏ 11 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਇਸ ਫਿਲਮ ਦਾ ਰਨ ਟਾਈਮ ਵੀ ਘੱਟ ਕੀਤਾ ਗਿਆ ਹੈ। ਪਹਿਲਾਂ ਇਹ ਫਿਲਮ 2 ਘੰਟੇ 36 ਮਿੰਟ ਦੀ ਹੁੰਦੀ ਸੀ, ਪਰ ਹੁਣ ਰਨ ਟਾਈਮ 7-8 ਮਿੰਟ ਘਟਾਇਆ ਜਾ ਰਿਹਾ ਹੈ।
ਇੰਡਸਟਰੀ ਟ੍ਰੈਕਰ ਵੈੱਬਸਾਈਟ Sacnilk.com ਦੇ ਮੁਤਾਬਕ ਬੜੇ ਮੀਆਂ ਛੋਟੇ ਮੀਆਂ ਫਿਲਮ ਦੀ ਐਡਵਾਂਸ ਬੁਕਿੰਗ ‘ਚ ਹੁਣ ਤੱਕ 9 ਹਜ਼ਾਰ ਟਿਕਟਾਂ ਬੁੱਕ ਹੋ ਚੁੱਕੀਆਂ ਹਨ, ਜਿਸ ਕਾਰਨ ਕੁਲੈਕਸ਼ਨ 30 ਲੱਖ ਰੁਪਏ ਹੋਣ ਦਾ ਅੰਦਾਜ਼ਾ ਹੈ। ਭਾਰਤ ਵਿੱਚ ਇਸ ਫਿਲਮ ਦੇ 3 ਹਜ਼ਾਰ ਸ਼ੋਅ ਆਯੋਜਿਤ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਮੈਦਾਨ ਦੇ 2700 ਸ਼ੋਅਜ਼ ਲਈ ਹੁਣ ਤੱਕ 6 ਹਜ਼ਾਰ ਟਿਕਟਾਂ ਵਿਕ ਚੁੱਕੀਆਂ ਹਨ, ਜਿਸ ਕਾਰਨ ਫਿਲਮ 20 ਲੱਖ ਰੁਪਏ ਕਮਾ ਸਕਦੀ ਹੈ।
ਇਸਤੋਂ ਇਲਾਵਾ ਬੌਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਹੁਣ ਇਹ ਦੋਵੇਂ ਫਿਲਮਾਂ ਤੈਅ ਤਰੀਕ ਤੋਂ ਇਕ ਦਿਨ ਬਾਅਦ 11 ਅਪ੍ਰੈਲ ਨੂੰ ਰਿਲੀਜ਼ ਹੋਣਗੀਆਂ। ਜਿਨ੍ਹਾਂ ਲੋਕਾਂ ਨੇ 10 ਅਪ੍ਰੈਲ ਨੂੰ ਫਿਲਮ ਲਈ ਟਿਕਟਾਂ ਬੁੱਕ ਕੀਤੀਆਂ ਹਨ, ਉਨ੍ਹਾਂ ਲਈ 10 ਅਪ੍ਰੈਲ ਨੂੰ ਅਦਾਇਗੀ ਪ੍ਰੀਵਿਊ ਹੋਵੇਗਾ।
ਖਬਰਾਂ ਦੀ ਮੰਨੀਏ ਤਾਂ ਮੇਕਰਸ ਨੇ ਇਹ ਫੈਸਲਾ ਈਦ ਦੇ ਮੱਦੇਨਜ਼ਰ ਲਿਆ ਹੈ। ਹਾਲਾਂਕਿ ਹੁਣ ਤੱਕ ਦੋਵਾਂ ਫਿਲਮਾਂ ਦੇ ਨਿਰਮਾਤਾਵਾਂ ਵੱਲੋਂ ਤਰੀਕਾਂ ਬਦਲਣ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਅਲੀ ਅੱਬਾਸ ਜ਼ਫਰ ਦੁਆਰਾ ਨਿਰਦੇਸ਼ਤ ਫਿਲਮ ਬਡੇ ਮੀਆਂ ਛੋਟੇ ਮੀਆਂ 350 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣਾਈ ਗਈ ਹੈ। ਇਸ ਫਿਲਮ ‘ਚ ਅਕਸ਼ੇ ਕੁਮਾਰ, ਟਾਈਗਰ ਸ਼ਰਾਫ, ਪ੍ਰਿਥਵੀਰਾਜ ਸੁਕੁਮਾਰਨ, ਮਾਨੁਸ਼ੀ ਛਿੱਲਰ, ਅਲਾਇਆ ਫਰਨੀਚਰਵਾਲਾ ਅਤੇ ਸੋਨਾਕਸ਼ੀ ਸਿਨਹਾ ਅਹਿਮ ਭੂਮਿਕਾਵਾਂ ‘ਚ ਹਨ।
ਅਜੇ ਦੇਵਗਨ ਦੀ ਫਿਲਮ ਮੈਦਾਨ ਫੁੱਟਬਾਲ ਕੋਚ ਸਈਦ ਅਬਦੁਲ ਰਹੀਮ ਦੇ ਜੀਵਨ ‘ਤੇ ਆਧਾਰਿਤ ਜੀਵਨੀ ਡਰਾਮਾ ਫਿਲਮ ਹੈ। ਸਈਅਦ ਅਬਦੁਲ ਰਹੀਮ 1952-62 ਤੱਕ ਭਾਰਤੀ ਫੁੱਟਬਾਲ ਟੀਮ ਦੇ ਕੋਚ ਰਹੇ।