June 9, 2026, 8:04 pm
----------- Advertisement -----------
HomeNewsEntertainmentਤਾਰਕ ਮਹਿਤਾ ਕਾ ਉਲਟਾ ਚਸ਼ਮਾ: ਜੇਠਾ ਲਾਲ ਦੀ ਧੀ ਦਾ ਹੋਇਆ ਵਿਆਹ,...

ਤਾਰਕ ਮਹਿਤਾ ਕਾ ਉਲਟਾ ਚਸ਼ਮਾ: ਜੇਠਾ ਲਾਲ ਦੀ ਧੀ ਦਾ ਹੋਇਆ ਵਿਆਹ, ਦਿਲੀਪ ਜੋਸ਼ੀ ਹੋਏ ਭਾਵੁਕ,ਸਾਹਮਣੇ ਆਈਆਂ ਤਸਵੀਰਾਂ

Published on

----------- Advertisement -----------

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਦਿਲੀਪ ਜੋਸ਼ੀ (ਜੇਠਾ ਲਾਲ) ਦੀ ਧੀ ਵਿਆਹ ਦੇ ਬੰਧਨ ਚ ਬੰਝ ਚੁੱਕੀ ਹੈ। ਹਾਲ ਹੀ ਵਿਚ ਵਿਆਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਨਿਯਤੀ ਦਾ ਵਿਆਹ 11 ਦਸੰਬਰ ਨੂੰ ਯਸ਼ੋਵਰਧਨ ਨਾਲ ਹੋਇਆ ਹੈ ।ਇਨ੍ਹਾਂ ਭਾਵਨਾਤਮਕ ਪਲਾਂ ਨੂੰ ਅਦਾਕਾਰ ਵਲੋਂ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਗਿਆ ਹੈ। ਦਿਲੀਪ ਜੋਸ਼ੀ, ਉਨ੍ਹਾਂ ਦੀ ਪਤਨੀ ਮਾਲਾ, ਧੀ ਨਿਯਤੀ ਤੇ ਪੁੱਤਰ ਰਿਤਵਿਕ ਦੀਆਂ ਇਹ ਤਸਵੀਰਾਂ ਦਿਲ ਨੂੰ ਛੂਹਣ ਵਾਲੀਆਂ ਹਨ।

ਇਨ੍ਹਾਂ ਪਲਾਂ ਨੂੰ ਸਾਂਝਾ ਕਰਦਿਆਂ ਦਿਲੀਪ ਨੇ ਲਿਖਿਆ, ‘ਤੁਸੀਂ ਗੀਤਾਂ ਤੇ ਫ਼ਿਲਮਾਂ ਤੋਂ ਭਾਵਨਾਵਾਂ ਉਧਾਰ ਲੈ ਸਕਦੇ ਹੋ ਪਰ ਜਦੋਂ ਇਹ ਸਭ ਤੁਹਾਡੇ ਨਾਲ ਹੁੰਦਾ ਹੈ… ਉਹ ਅਨੁਭਵ ਬੇਮਿਸਾਲ ਹੁੰਦੇ ਹਨ ਤੇ ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।’ਅੱਗੇ ਲਿਖਿਆ, ‘ਮੇਰੀ ਛੋਟੀ ਕੁੜੀ, ਨਿਯਤੀ ਤੇ ਪਰਿਵਾਰ ’ਚ ਸਭ ਤੋਂ ਨਵੇਂ ਮੈਂਬਰ ਯਸ਼ੋਵਰਧਨ ਨੂੰ ਜ਼ਿੰਦਗੀ ਦੇ ਇਸ ਨਵੇਂ ਤੇ ਸ਼ਾਨਦਾਰ ਸਫਰ ਲਈ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਸਾਨੂੰ ਸ਼ੁਭਕਾਮਨਾਵਾਂ ਦੇ ਸੰਦੇਸ਼ ਭੇਜਣ ਵਾਲੇ ਤੇ ਸਾਡੀ ਖੁਸ਼ੀ ਸਾਂਝੀ ਕਰਨ ਵਾਲੇ ਹਰ ਕਿਸੇ ਦਾ ਧੰਨਵਾਦ।

ਜੈ ਸਵਾਮੀਨਾਰਾਇਣ।’ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਇਕ ਤਸਵੀਰ ’ਚ ਨਿਯਤੀ ਦੀ ਮਾਂ ਉਸ ਨੂੰ ਦੁਲਹਨ ਦੇ ਰੂਪ ’ਚ ਦੇਖ ਰਹੀ ਹੈ, ਇਹ ਇਕ ਅਨਮੋਲ ਪਲ ਹੈ, ਜੋ ਕਾਫੀ ਭਾਵੁਕ ਕਰਨ ਵਾਲਾ ਸੀ।ਵਿਆਹ ਗੁਜਰਾਤੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਤੇ ਦਿਲੀਪ ਜੋਸ਼ੀ ਨੇ ਸਾਰਾ ਪ੍ਰਬੰਧ ਸੰਭਾਲਿਆ।

ਤਸਵੀਰਾਂ ’ਚ ਦਿਲੀਪ ਤੇ ਉਨ੍ਹਾਂ ਦੀ ਪਤਨੀ ਇਥੇ ਵਿਆਹ ਦੀਆਂ ਰਸਮਾਂ ਦੌਰਾਨ ਨਜ਼ਰ ਆਏ। ਇਸ ਮੌਕੇ ‘ਤਾਰਕ ਮਹਿਤਾ…’ ਦੇ ਨਿਰਦੇਸ਼ਕ ਮਾਲਵ ਰਾਜਦਾ, ਪਤਨੀ ਪ੍ਰਿਆ ਆਹੂਜਾ, ਅਦਾਕਾਰਾ ਸੁਨਯਨਾ ਫੋਜ਼ਦਾਰ, ਪਲਕ ਸਿੰਧਵਾਨੀ, ਕੁਸ਼ ਸ਼ਾਹ, ਸਮਯ ਸ਼ਾਹ ਤੇ ਕਈ ਹੋਰ ਹਾਜ਼ਰ ਸਨ।ਵਿਆਹ ਲਈ ਜੋੜੇ ਨੇ ਰਵਾਇਤੀ ਗੁਜਰਾਤੀ ਪਹਿਰਾਵੇ ਪਹਿਨੇ ਹੋਏ ਸਨ। ਨਿਯਤੀ ਤੇ ਯਸ਼ੋਵਰਧਨ ਦੀ ਮੰਗਣੀ ਇਸ ਸਾਲ ਮਾਰਚ ’ਚ ਹੋਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਕਾਬੂ, ਨਿਹੰਗਾਂ ਨੇ ਪਹਿਲਾ ਕੁੱਟਿਆ ਫਿਰ ਮੰਗਵਾਈ ਮੁਆਫ਼ੀ

ਗੁਰਦੁਆਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਅਤੇ ਅਭੱਦਰ ਭਾਸ਼ਾ ਬੋਲਣ ਵਾਲੇ ਇੱਕ...

ਅਮਰੀਕਾ ‘ਚ ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਨਿਲਾਮੀ, ਸਪੀਕਰ ਸੰਧਵਾਂ ਨੇ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ ਦੇ ਪੰਜਾਬ ਐਮਐਲਏ ਹੋਸਟਲ ਤੋਂ ਵਿਰਾਸਤੀ ਕੁਰਸੀਆਂ ਤੇ ਸਟੂਲ 4 ​​ਜੂਨ ਨੂੰ ਅਮਰੀਕਾ...

‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ

ਪੰਜਾਬ ਵਿਚ ED ਇਕ ਵਾਰ ਫਿਰ ਤੋਂ ਸਰਗਰਮ ਹੋ ਗਈ ਹੈ। ਈਡੀ ਵੱਲੋਂ ਫਿਰ...

ਪਹਿਲਾਂ ਮਾਂ ਤੋਂ ਆਪਣੇ ਨਾਂ ਕਰਵਾਈ ਸਾਰੀ ਜਾਇਦਾਦ, ਫਿਰ ਪੁੱਤ ਨੇ ਘਰੋਂ ਕੱਢਿਆ; ਸੁਪਰੀਮ ਕੋਰਟ ਨੇ ਲਾਈ ਫਟਕਾਰ

ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਇੱਕ ਅਜਿਹੇ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਇੱਕ...

‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਇਆਲੀ

ਲੁਧਿਆਣਾ ਦੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਅਕਾਲੀ ਦਲ ਵਾਰਿਸ ਪੰਜਾਬ...

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...