ਤਮੰਨਾ ਭਾਟੀਆ ਇਨ੍ਹੀਂ ਦਿਨੀਂ ਆਪਣੀ ਫਿਲਮ ‘ਜੇਲਰ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ਵਿੱਚ ਅਦਾਕਾਰਾ ਕੇਰਲ ਵਿੱਚ ਇੱਕ ਇਵੈਂਟ ਵਿੱਚ ਸ਼ਾਮਲ ਹੋਈ, ਜਿੱਥੇ ਇੱਕ ਪ੍ਰਸ਼ੰਸਕ ਨੇ ਉਸਨੂੰ ਮਿਲਣ ਲਈ ਬੈਰੀਕੇਡ ਵੀ ਟੱਪ ਦਿਤੇ, ਜਿਸਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਵੀਡੀਓ ‘ਚ ਤਮੰਨਾ ਹਰੇ ਅਤੇ ਗੁਲਾਬੀ ਰੰਗ ਦੀ ਸਾੜੀ ਪਾਈ ਨਜ਼ਰ ਆਈ। ਕੰਨਾਂ ‘ਚ ਝੁਮਕੇ ਅਤੇ ਮੱਥੇ ‘ਤੇ ਬਿੰਦੀ ਲਗਾ ਕੇ ਤਮੰਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਵੈਂਟ ਤੋਂ ਬਾਅਦ ਸਟੇਜ ਤੋਂ ਉਤਰ ਕੇ ਜਦੋਂ ਉਹ ਬਾਹਰ ਨਿਕਲੀ ਤਾਂ ਇੱਕ ਪ੍ਰਸ਼ੰਸਕ ਉਸ ਨੂੰ ਮਿਲਣ ਲਈ ਬੈਰੀਕੇਡ ਤੋਂ ਟੱਪ ਗਿਆ।
ਇਸ ਦੌਰਾਨ ਪ੍ਰੋਗਰਾਮ ‘ਚ ਮੌਜੂਦ ਸਕਿਓਰਿਟੀ ਨੇ ਉਸ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਪਰ ਤਮੰਨਾ ਨੇ ਸਥਿਤੀ ਨੂੰ ਸੰਭਾਲਦਿਆਂ ਉਸ ਨੂੰ ਸ਼ਾਂਤ ਕੀਤਾ ਅਤੇ ਉਸ ਨਾਲ ਹੱਥ ਮਿਲਾਉਂਦੇ ਨਜ਼ਰ ਆਈ। ਇੰਨਾ ਹੀ ਨਹੀਂ ਅਦਾਕਾਰਾ ਨੇ ਉਸ ਵਿਅਕਤੀ ਨਾਲ ਸੈਲਫੀ ਵੀ ਲਈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਸਾਹਮਣੇ ਆਉਂਦੇ ਹੀ ਪ੍ਰਸ਼ੰਸਕ ਤਮੰਨਾ ਦੇ ਇਸ ਅੰਦਾਜ਼ ਦੀ ਤਾਰੀਫ ਕਰ ਰਹੇ ਹਨ।
----------- Advertisement -----------
ਤਮੰਨਾ ਭਾਟੀਆ ਨੂੰ ਬੈਰੀਕੇਡ ਟੱਪ ਕੇ ਮਿਲਣ ਪਹੁੰਚਿਆ Fan
Published on
----------- Advertisement -----------
----------- Advertisement -----------












