ਤਾਮਿਲ ਸਿਨੇਮਾ ਦੇ ਅਦਾਕਾਰ ਅਤੇ ਸੰਗੀਤਕਾਰ ਵਿਜੇ ਐਂਟਨੀ ਦੀ 16 ਸਾਲਾ ਧੀ ਮੀਰਾ ਐਂਟਨੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਹ ਚੇਨਈ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਸੀ। ਰਿਪੋਰਟਾਂ ਦੇ ਅਨੁਸਾਰ, ਉਸਨੇ ਮੰਗਵਲਾਰ ਸਵੇਰੇ 3 ਵਜੇ ਆਪਣੇ ਚੇਨਈ ਦੇ ਘਰ ਵਿੱਚ ਫਾਹਾ ਲੈ ਲਿਆ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਕਿ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਬੇਟੀ ਪਿਛਲੇ ਕੁਝ ਦਿਨਾਂ ਤੋਂ ਤਣਾਅ ‘ਚ ਸੀ। ਹਾਲਾਂਕਿ ਹੁਣ ਮੀਰਾ ਦੀ ਮੌਤ ਦੇ ਮਾਮਲੇ ‘ਚ ਉਨ੍ਹਾਂ ਦੇ ਤਣਾਅ ਦੇ ਮਾਮਲੇ ਦੀ ਪੁਸ਼ਟੀ ਨਹੀਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਨਾਮਪੇਟ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਚੇਨਈ ਦੇ ਹਸਪਤਾਲ ‘ਚ ਭੇਜ ਦਿੱਤਾ ਹੈ। ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਪੁਲਿਸ ਅਧਿਕਾਰੀ ਉਸਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।
----------- Advertisement -----------
ਮਸ਼ਹੂਰ ਅਦਾਕਾਰ ਅਤੇ ਸੰਗੀਤਕਾਰ ਵਿਜੇ ਐਂਟਨੀ ਦੀ ਬੇਟੀ ਨੇ ਕੀਤੀ ਖੁ+ਦ.ਕੁਸ਼ੀ
Published on
----------- Advertisement -----------
----------- Advertisement -----------












