February 6, 2025, 5:54 pm
----------- Advertisement -----------
HomeNewsBreaking Newsਕਿਸਾਨਾਂ ਨੇ ਰੋਕੇ ਨੇ ਦੇਸ਼ ਭਰ ਚ ਰੇਲਵੇ ਟਰੈਕ, ਘਰ ਤੋਂ ਨਿਕਲਣ...

ਕਿਸਾਨਾਂ ਨੇ ਰੋਕੇ ਨੇ ਦੇਸ਼ ਭਰ ਚ ਰੇਲਵੇ ਟਰੈਕ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਸੂਚੀ

Published on

----------- Advertisement -----------

ਪੰਜਾਬ ‘ਚ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਅੱਜ 3 ਘੰਟੇ ਲਈ ਰੇਲਾਂ ਰੋਕੀਆਂ ਜਾਣਗੀਆਂ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕਿਸਾਨ 48 ਥਾਵਾਂ ‘ਤੇ ਪਟੜੀਆਂ ‘ਤੇ ਬੈਠਣਗੇ। ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕਿਸਾਨ ਜ਼ਿਆਦਾਤਰ ਥਾਵਾਂ ’ਤੇ ਟ੍ਰੈਕ ਜਾਮ ਕਰਨਗੇ। ਕਿਸਾਨ ਆਗੂ ਸਰਵਣ ਪੰਧੇਰ ਵੱਲੋਂ 14 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀ।

ਇੰਨ੍ਹਾਂ ਥਾਵਾਂ ‘ਤੇ ਕਿਸਾਨ ਰੋਕਣਗੇ ਰੇਲਾਂ:

ਜ਼ਿਲ੍ਹਾ ਮੋਗਾ ਵਿੱਚ ਜਿਤਵਾਲ, ਡਗਰੂ,ਮੋਗਾ ਸਟੇਸ਼ਨ

ਜ਼ਿਲ੍ਹਾ ਫਰੀਦਕੋਟ ਵਿੱਚ ਫ਼ਰੀਦਕੋਟ ਸਟੇਸ਼ਨ

ਜ਼ਿਲ੍ਹਾ ਗੁਰਦਾਸਪੁਰ ਵਿੱਚ ਪਲੇਟਫਾਰਮ ਕਾਦੀਆਂ, -ਫਤਿਹਗੜ੍ਹ ਚੂੜੀਆਂ, ਬਟਾਲਾ ਪਲੇਟਫਾਰਮ

ਜ਼ਿਲ੍ਹਾ ਜਲੰਧਰ ਵਿੱਚ ਲੋਹੀਆਂ ਖਾਸ, ਫਿਲੌਰ, ਜਲੰਧਰ ਕੈਂਟ, ਢਿੱਲਵਾਂ

ਜ਼ਿਲ੍ਹਾ ਪਠਾਣਕੋਟ ਵਿੱਚ ਪਰਮਾਨੰਦ ਪਲੇਟਫਾਰਮ

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਟਾਂਡਾ, ਦਸੂਹਾ, ਹੁਸ਼ਿਆਰਪੁਰ ਪਲੇਟਫਾਰਮ, ਮਡਿਆਲਾ ਤੇ ਮਾਹਿਲਪੁਰ

ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਖੂ, ਮੱਲਾਂ ਵਾਲਾ, ਤਲਵੰਡੀ ਭਾਈ, ਬਸਤੀ ਟੈਂਕਾਂ ਵਾਲੀ, ਜਗਰਾਉਂ

ਜ਼ਿਲ੍ਹਾ ਲੁਧਿਆਣਾ ਵਿੱਚ ਸਾਹਨੇਵਾਲ

ਜ਼ਿਲ੍ਹਾ ਪਟਿਆਲਾ ਵਿੱਚ ਰੇਲਵੇ ਸਟੇਸ਼ਨ ਪਟਿਆਲਾ, ਸ਼ੰਬੂ ਸਟੇਸ਼ਨ

ਜ਼ਿਲ੍ਹਾ ਮੁਹਾਲੀ ਵਿੱਚ ਰੇਲਵੇ ਸਟੇਸ਼ਨ 11 ਫੇਸ ਮੁਹਾਲੀ

ਜ਼ਿਲ੍ਹਾ ਸੰਗਰੂਰ ਵਿੱਚ ਸੁਨਾਮ

ਜ਼ਿਲ੍ਹਾ ਮਲੇਰਕੋਟਲੇ ਵਿੱਚ ਅਹਿਮਦਗੜ੍ਹ

ਜ਼ਿਲ੍ਹਾ ਮਾਨਸਾ ਵਿੱਚ ਮਾਨਸਾ ਮੇਨ, ਬਰੇਟਾ

ਜ਼ਿਲ੍ਹਾ ਰੂਪ ਨਗਰ ਵਿਚ ਰੇਲਵੇ ਸਟੇਸ਼ਨ ਰੂਪ ਨਗਰ

ਜ਼ਿਲ੍ਹਾ ਅੰਮ੍ਰਿਤਸਰ ਵਿੱਚ ਦੇਵੀਦਾਸਪੁਰਾ, ਬਿਆਸ, ਪੰਧੇਰ ਕਲਾਂ, ਕੱਥੂ ਨੰਗਲ ਰਮਦਾਸ, ਜਹਾਂਗੀਰ, ਝੰਡੇ

ਜ਼ਿਲ੍ਹਾ ਫਾਜ਼ਿਲਕਾ ਵਿੱਚ ਰੇਲਵੇ ਸਟੇਸ਼ਨ

ਜ਼ਿਲ੍ਹਾ ਤਰਨ ਤਾਰਨ ਵਿੱਚ ਪੱਟੀ, ਖੇਮਕਰਨ, ਰੇਲਵੇ ਸਟੇਸ਼ਨ ਤਰਨਤਾਰਨ

ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਬਹਿਰਾਮ

ਜ਼ਿਲ੍ਹਾ ਬਠਿੰਡਾ ਵਿੱਚ ਰਾਮਪੁਰਾ

ਜ਼ਿਲ੍ਹਾ ਕਪੂਰਥਲਾ ਵਿੱਚ ਹਮੀਰਾ, ਸੁਲਤਾਨਪੁਰ, ਲੋਧੀ ਅਤੇ ਫਗਵਾੜਾ

ਜ਼ਿਲ੍ਹਾ ਮੁਕਤਸਰ ਵਿੱਚ ਮਲੋਟ

ਸੰਯੁਕਤ ਕਿਸਾਨ ਮੋਰਚੇ ਦੀ ਹੰਗਾਮੀ ਮੀਟਿੰਗ

ਇਸੇ ਦੌਰਾਨ ਖਨੌਰੀ ਸਰਹੱਦ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਬੰਧੀ ਅੱਜ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਹੰਗਾਮੀ ਮੀਟਿੰਗ ਸੱਦੀ ਹੈ। ਮੀਟਿੰਗ ਬਾਅਦ ਦੁਪਹਿਰ 2 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ। ਇਸ ਵਿੱਚ ਡੱਲੇਵਾਲ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ ਸ਼ਾਮ 7 ਵਜੇ ਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਹੈ। ਭਾਵੇਂ ਪਹਿਲਾਂ ਇਹ ਮੀਟਿੰਗ 24 ਦਸੰਬਰ ਨੂੰ ਹੋਣੀ ਸੀ ਪਰ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਮੀਟਿੰਗ ਦਾ ਸਮਾਂ ਬਦਲ ਦਿੱਤਾ ਗਿਆ ਹੈ।

ਹਾਈ ਪਾਵਰ ਕਮੇਟੀ ਨੂੰ ਕਿਸਾਨਾਂ ਦੀ ਨਾਂਹ

ਦੂਜੇ ਪਾਸੇ ਹਾਈ ਪਾਵਰ ਕਮੇਟੀ ਨੇ ਅੱਜ ਹੀ ਕਿਸਾਨਾਂ ਨੂੰ ਪੰਚਕੂਲਾ ਵਿੱਚ ਮੀਟਿੰਗ ਲਈ ਬੁਲਾਇਆ ਸੀ ਪਰ ਕਿਸਾਨਾਂ ਨੇ ਕਮੇਟੀ ਨੂੰ ਪੱਤਰ ਲਿਖ ਕੇ ਮੀਟਿੰਗ ਵਿੱਚ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਸਿਰਫ਼ ਕੇਂਦਰ ਸਰਕਾਰ ਨਾਲ ਹੀ ਗੱਲ ਕਰਨਗੇ।

ਡੱਲੇਵਾਲ ਨੂੰ ਸਾਈਲੈਂਟ ਅਟੈਕ ਦਾ ਖਤਰਾ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 23ਵਾਂ ਦਿਨ ਹੈ। ਸਿਹਤ ਵਿਗੜਨ ਕਾਰਨ ਉਹ ਮੰਗਲਵਾਰ ਨੂੰ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ। ਡਾਕਟਰਾਂ ਅਨੁਸਾਰ ਡੱਲੇਵਾਲ ਦਾ ਲੀਵਰ ਅਤੇ ਗੁਰਦੇ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੀ ਨਜ਼ਰ ਵਿਚ ਵੀ ਫ਼ਰਕ ਪਿਆ ਹੈ। ਚਿਹਰੇ ਦਾ ਰੰਗ ਫਿੱਕਾ ਪੈ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਕੁਝ ਨਹੀਂ ਖਾ ਰਹੇ ਹਨ। ਇਸ ਕਾਰਨ ਸਾਈਲੈਂਟ ਅਟੈਕ ਦਾ ਖ਼ਤਰਾ ਸਭ ਤੋਂ ਵੱਧ ਰਹਿੰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤੀਆਂ ਨੂੰ ਅਮਰੀਕਾ ਤੋਂ ਬੇੜੀਆਂ ਪਾਕੇ ਭੇਜਣ ਤੇ ਕਿਉਂ ਚੁੱਪ ਸਰਕਾਰ?, ਸਾਡੇ ਦੇਸ਼ ਦੇ ਨਾਗਰਿਕ ਸਨ ਕੋਈ ਅੱਤਵਾਦੀ ਨਹੀਂ !

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ 5 ਫਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ ਸਨ ਤੇ...

ਬਾਇਓ ਗੈਸ ਫੈਕਟਰੀ ਦਾ ਵਿਰੋਧ, ਪੁਲਿਸ ਅਤੇ ਪਿੰਡ ਵਾਸੀਆਂ ਵਿਚਕਾਰ ਤਣਾਅ, ਕਿਸਾਨ ਆਗੂ ਹਿਰਾਸਤ ‘ਚ

ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿਖੇ ਬਾਇਓਗੈਸ ਫੈਕਟਰੀਆਂ ਵਿਰੁੱਧ ਧਰਨਾ ਹਟਾਉਣ ਨੂੰ ਲੈ ਕੇ ਪੁਲਿਸ...

ਰਾਣਾ ਗੁਰਜੀਤ ਦੇ ਠਿਕਾਣਿਆਂ ’ਤੇ IT ਦੀ ਰੇਡ, 3 ਥਾਵਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ

ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ...

ਦਾਦੇ ਨਾਲ ਮੋਟਰਸਾਈਕਲ ਤੇ ਜਾ ਰਹੀ ਪੋਤੀ ਆਈ ਡੋਰ ਦੀ ਲਪੇਟ ਚ, ਹੋਈ ਦਰਦਨਾਕ ਮੌ+ਤ

ਫਗਵਾੜਾ-ਮੁਕੰਦਪੁਰ ਰੋਡ ‘ਤੇ ਪੈਂਦੇ ਪਿੰਡ ਕੋਟਲੀ-ਖਾਖੀਆਂ ਵਿਚ ਬੁੱਧਵਾਰ ਨੂੰ ਸਕੂਟਰ ਸਵਾਰ 7 ਸਾਲਾ ਬੱਚੀ...

 ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸੈਸ਼ਨ 2025-26 ਲਈ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਪ੍ਰੀਖਿਆ 8 ਫਰਵਰੀ ਨੂੰ

 ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸੈਸ਼ਨ 2025-26 ਲਈ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਪ੍ਰੀਖਿਆ 8...

41 ਲੱਖ ਦਾ ਕਰਜ਼ਾ ਚੁੱਕ ਗਿਆ ਸੀ ਵਿਦੇਸ਼, ਅਮਰੀਕਾ ਨੇ ਕੀਤਾ ਡੀਪੋਰਟ

ਲਾਲੜੂ ਦੇ  ਨੇੜੇ ਪਿੰਡ ਜੜੌਤ ਦਾ 22 ਸਾਲਾ ਨੌਜਵਾਨ ਪ੍ਰਦੀਪ ਵੀ ਉਨ੍ਹਾਂ ਭਾਰਤੀਆਂ ’ਚ...

ਪੰਜਾਬ ‘ਚ ਮੌਸਮ ਨੇ ਲਈ ਕਰਵਟ, ਵਿਭਾਗ ਨੇ ਤੇਜ਼ ਹਵਾਵਾਂ ਤੇ ਮੀਂਹ ਦੀ ਕੀਤੀ ਭਵਿੱਖਬਾਣੀ

ਪੰਜਾਬ ਵਿਚ ਪਏ ਮੀਂਹ ਨੇ ਇੱਕ ਵਾਰ ਫਿਰ ਠੰਡ ਵਧਾ ਦਿੱਤੀ ਹੈ। ਮੌਸਮ ਨੇ...

ਪਤੀ ਦੀ ਵੇਚੀ ਕਿਡਨੀ, ਪੈਸੇ ਮਿਲਦੇ ਹੀ ਫੇਸਬੁੱਕ ਪ੍ਰੇਮੀ ਨਾਲ ਭੱਜੀ ਪਤਨੀ

ਪਤਨੀ ਤੇ ਪਤੀ ਦਾ ਰਿਸ਼ਤਾ ਵਿਸ਼ਵਾਸ ਤੇ ਜੁੜਿਆ ਹੁੰਦਾ ਹੈ ਤੇ ਜਦੋਂ ਬੱਚਾ ਹੋ...