ਚੰਡੀਗੜ੍ਹ : ਕਿਸਾਨ ਅੰਦੋਲਨ ਜਿੱਤ ਕੇ ਕਿਸਾਨ ਘਰ ਵਾਪਸੀ ਕਰ ਰਹੇ ਹਨ ਪਰ ਕਿਸਾਨਾਂ ਨੇ ਇੱਥੇ ਹੀ ਬਸ ਨਹੀਂ ਕੀਤੀ ਹੁਣ ਦਿੱਲੀ ਤੋਂ ਬਾਅਦ ਪੰਜਾਬ ਦਾ ਨੰਬਰ ਲੱਗਣ ਵਾਲਾ ਹੈ।
ਹੁਣ ‘ਮਿਸ਼ਨ ਪੰਜਾਬ’ ਸ਼ੁਰੂ ਹੋਵੇਗਾ। ਇਸ ‘ਚ ਸਭ ਤੋਂ ਵੱਡਾ ਮੁੱਦਾ ਕਿਸਾਨਾਂ ਦੀ ਕਰਜ ਮਾਫੀ ਦਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ 2017 ‘ਚ ਹੋਈਆਂ ਚੋਣਾਂ ਵਿਚ ਕਾਂਗਰਸ ਸਰਕਾਰ ਨੇ ਕਿਸਾਨ ਦੀ ਕਰਜ ਮਾਫੀ ਦਾ ਵਾਅਦਾ ਕੀਤਾ ਸੀ। ਜਿਸ ਵਿਚ ਸਰਕਾਰੀ-ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਆੜਤੀਆਂ ਦਾ ਕਰਜਾਂ ਤਕ ਮਾਫ ਕਰਨ ਦਾ ਦਾਅਵਾ ਕੀਤਾ ਗਿਆ ਸੀ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਤਕ ਸਾਰਿਆਂ ਦਾ ਕਰਜਾ ਮਾਫ ਨਹੀਂ ਹੋਇਆ ਹੈ।
ਇਸਨੂੰ ਲੈ ਕੇ ਕਿਸਾਨਾਂ ‘ਚ ਰੋਸ ਵੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਕਿਸਾਨਾਂ ਵੱਲੋਂ ਕਾਂਗਰਸ ਸਰਕਾਰ ਨੂੰ ਘੇਰਿਆ ਜਾਵੇਗਾ। ਇਸ ਮੁੱਦੇ ‘ਤੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ 17 ਦਸੰਬਰ ਨੂੰ 11 ਵਜੇ ਪੰਜਾਬ ਭਵਨ ਵਿਚ ਮੀਟਿੰਗ ਸੱਦੀ ਹੈ। ਹੁਣ ਚੰਨੀ ਸਰਕਾਰ ਦੇ ਲਈ ਆਖਰੀ ਸਮੇਂ ਵਿਚ ਵਾਅਦਾ ਪੂਰਾ ਕਰਨਾ ਵੱਡੀ ਚੁਣੌਤੀ ਰਹੇਗੀ, ਕਿਉਂਕਿ ਇਸ ਵਿਚ ਐਲਾਨ ਨਹੀਂ ਬਲਿਕ ਜ਼ਮੀਨੀ ਪੱਧਰ ‘ਤੇ ਕੰਮ ਦਿਖਾਉਣਾ ਪਵੇਗਾ।