October 8, 2026, 12:51 pm
----------- Advertisement -----------
HomeNewsਪੰਜਾਬ 'ਚ ਰੂਹ ਕੰਬਾਊ ਘਟਨਾ, ਫ਼ੌਜੀ ਪਿਓ ਨੇ 10 ਮਹੀਨੇ ਦੀ ਮਾਸੂਮ...

ਪੰਜਾਬ ‘ਚ ਰੂਹ ਕੰਬਾਊ ਘਟਨਾ, ਫ਼ੌਜੀ ਪਿਓ ਨੇ 10 ਮਹੀਨੇ ਦੀ ਮਾਸੂਮ ਨੂੰ ਦਿੱਤੀ ਭਿਆਨਕ ਮੌਤ

Published on

----------- Advertisement -----------

ਮੁਕਤਸਰ ਸਾਹਿਬ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤਨੀ ਨਾਲ ਝਗੜੇ ਤੋਂ ਬਾਅਦ ਫੌਜੀ ਪਤੀ ਨੇ ਆਪਣੀ 10 ਮਹੀਨਿਆਂ ਦੀ ਧੀ ਨੂੰ ਜ਼ਮੀਨ ‘ਤੇ ਪਟਕ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਉਸਦੇ ਤੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਇੰਚਾਰਜ ਜਗਸੀਰ ਸਿੰਘ ਨੇ ਦੱਸਿਆ ਕਿ ਸਿਪਾਹੀ ਸਤਨਾਮ ਸਿੰਘ ਜੋ ਕਿ ਅੰਬਾਲਾ ਵਿੱਚ ਫੌਜ ਵਿੱਚ ਸਿਪਾਹੀ ਹੈ, ਦਾ ਵਿਆਹ ਡੇਢ ਸਾਲ ਪਹਿਲਾਂ ਅਮਨਦੀਪ ਕੌਰ ਵਾਸੀ ਲੱਖੋਕੇ ਬਹਿਰਾਮ ਨਾਲ ਹੋਇਆ ਸੀ।

ਦੋਹਾਂ ਵਿਚਾਲੇ ਝਗੜਾ ਰਹਿੰਦਾ ਸੀ। ਪਤਨੀ ਨੇ ਫੌਜ ਦੇ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ। ਜਿਸ ‘ਤੇ ਪਤੀ ਪਤਨੀ ਨੂੰ 20 ਦਿਨ ਇਕੱਠੇ ਰਹਿਣ ਦੀ ਸਲਾਹ ਦਿੱਤੀ ਗਈ। ਬੀਤੇ ਦਿਨ ਅਮਨਦੀਪ ਕੌਰ ਦਾ ਪਿਤਾ ਜਸਵਿੰਦਰ ਸਿੰਘ ਆਪਣੀ ਲੜਕੀ ਅਤੇ ਉਸਦੀ ਲੜਕੀ ਨੂੰ ਉਸਦੇ ਸਹੁਰੇ ਘਰ ਮਿਲਣ ਆਇਆ ਸੀ। ਇਸ ਦੌਰਾਨ ਦੋਵਾਂ ‘ਚ ਫਿਰ ਝੜਪ ਹੋ ਗਈ।

ਫੌਜੀ ਸਤਨਾਮ ਸਿੰਘ ਦੇ ਪਿਤਾ ਸੁਖਚੈਨ ਸਿੰਘ ਅਤੇ ਮਾਤਾ ਸਵਰਨਜੀਤ ਕੌਰ ਨੇ ਦੱਸਿਆ ਕਿ ਦੋਵਾਂ ਵਿਚਾਲੇ ਲੜਾਈ ਦਾ ਕਾਰਨ ਇਹ ਲੜਕੀ ਹੈ, ਜਿਸ ‘ਤੇ ਸਤਨਾਮ ਸਿੰਘ ਨੇ ਲੜਕੀ ਅਮਨਦੀਪ ਕੌਰ ਤੋਂ ਖੋਹ ਕੇ ਉਸ ਨੂੰ ਫਰਸ਼ ‘ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਉਹ ਲੜਕੀ ਨੂੰ ਪ੍ਰਾਈਵੇਟ ਹਸਪਤਾਲ ‘ਚ ਲੈ ਗਿਆ। ਪਰ ਡਾਕਟਰਾਂ ਨੇ ਉਸਨੂੰ ਜਵਾਬ ਦੇ ਦਿੱਤਾ। ਇਸ ਦੌਰਾਨ ਸਿਪਾਹੀ ਅਤੇ ਉਸ ਦਾ ਪਿਤਾ ਮੌਕੇ ਤੋਂ ਫਰਾਰ ਹੋ ਗਏ।ਪੁਲੀਸ ਨੇ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਸਤਨਾਮ ਸਿੰਘ ਅਤੇ ਉਸ ਦੀ ਮਾਂ ਸਵਰਨ ਕੌਰ ਅਤੇ ਪਿਤਾ ਸੁਖਚੈਨ ਸਿੰਘ ਖ਼ਿਲਾਫ਼ ਧਾਰਾ 302, 34 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਹੀਂ ਰਹੇ ਨਾਨਾ ਪਾਟੇਕਰ, 75 ਸਾਲ ਦੀ ਉਮਰ ‘ਚ ਦਿਹਾਂਤ

ਹਿੰਦੀ ਅਤੇ ਮਰਾਠੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ ਹੋ ਗਿਆ ਹੈ।...

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...