10 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਨੂੰ ਮਹੀਨਾ ਪੂਰਾ ਹੋ ਚੁੱਕਾ ਹੈ। 117 ਨਵੇਂ ਚੁਣੇ ਗਏ ਵਿਧਾਇਕਾਂ ਵਿੱਚ ਇੱਕ ਵਿਧਾਇਕ ਅਜਿਹਾ ਹੈ ਜਿਸ ਨੇ ਅਜੇ ਤੱਕ ਸਹੁੰ ਨਹੀਂ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਨੂੰ ਦੋ ਵਾਰ ਬੁਲਾਇਆ ਗਿਆ ਪਰ ਉਹ ਸਹੁੰ ਚੁੱਕਣ ਨਹੀਂ ਆਈ। ਅਸੀਂ ਗੱਲ ਕਰ ਰਹੇ ਹਾਂ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਦੀ। ਮਜੀਠਾ ਤੋਂ ਵਿਧਾਇਕ ਗਨੀਵ ਕੌਰ ਨੇ ਹਾਲੇ ਤੱਕ ਸਹੁੰ ਨਹੀਂ ਚੁੱਕੀ ਹੈ।
ਪਹਿਲੀ ਵਾਰ ਬੁਲਾਏ ਜਾਣ ‘ਤੇ ਗਨੀਵ ਸਮੇਤ ਚਾਰ ਵਿਧਾਇਕਾਂ ਨੇ ਸਹੁੰ ਨਹੀਂ ਚੁੱਕੀ ਪਰ ਦੂਜੀ ਵਾਰ ਸੱਦੇ ਜਾਣ ‘ਤੇ ਸਹੁੰ ਚੁੱਕੀ। ਇਸ ਦੇ ਨਾਲ ਹੀ ਗਨੀਵ ਕੌਰ ਨੇ ਪਹਿਲਾਂ ਕਿਹਾ ਸੀ ਕਿ ਉਹ ਫਿਲਹਾਲ ਸਹੁੰ ਨਹੀਂ ਚੁੱਕ ਸਕਦੀ। ਇਸ ਤੋਂ ਬਾਅਦ ਗਨੀਵ ਕੌਰ ਨੇ ਦੂਜੀ ਵਾਰ ਸਹੁੰ ਨਹੀਂ ਚੁੱਕੀ। ਇਸ ਕਾਰਨ ਉਹ ਹੁਣ ਤੱਕ ਵਿਧਾਨ ਸਭਾ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕੀ।
ਮਜੀਠੀਆ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਨੇ 22 ਫਰਵਰੀ ਨੂੰ ਡਰੱਗਜ਼ ਮਾਮਲੇ ‘ਚ ਆਤਮ ਸਮਰਪਣ ਕੀਤਾ ਸੀ। ਉਦੋਂ ਤੋਂ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਗਨੀਵ ਕੌਰ ਉਨ੍ਹਾਂ ਦੇ ਬਾਹਰ ਆਉਣ ਦੀ ਉਡੀਕ ਕਰ ਰਹੀ ਹੈ। ਉਹ ਪਹਿਲੀ ਵਾਰ ਚੋਣ ਜਿੱਤੀ ਹੈ। ਦਿੱਲੀ ਦੇ ਇੱਕ ਕਾਰੋਬਾਰੀ ਪਿਤਾ ਦੀ ਧੀ ਗਨੀਵ ਕੌਰ ਅਤੇ ਬਿਕਰਮ ਸਿੰਘ ਮਜੀਠੀਆ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ। ਉਸ ਦੇ ਦੋ ਪੁੱਤਰ ਹਨ।












