ਹਰਿਆਣਾ ਦੇ ਫਰੀਦਾਬਾਦ ਦੇ ਸੈਕਟਰ 55 ਵਿੱਚ ਇੱਕ ਸਕੂਲ ਬੱਸ ਨੇ ਇੱਕ ਅਪਾਹਜ ਵਿਅਕਤੀ ਅਤੇ ਇੱਕ ਬੱਚੇ ਸਮੇਤ ਪੰਜ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਕਾਰਨ ਬਿਜਲੀ ਦਾ ਖੰਭਾ ਵੀ ਟੁੱਟ ਗਿਆ ਅਤੇ ਬੱਸ ਵੀ ਨੁਕਸਾਨੀ ਗਈ। ਇਸ ਦੌਰਾਨ ਲੋਕਾਂ ਨੇ ਬੱਸ ਡਰਾਈਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਅਤੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ। ਜ਼ਖਮੀਆਂ ਨੂੰ ਵੀ ਹਸਪਤਾਲ ਭੇਜਿਆ ਗਿਆ।
ਹਾਦਸੇ ਵਿੱਚ ਜ਼ਖ਼ਮੀ ਹੋਏ ਅਪਾਹਜ ਵਿਸ਼ਨੂੰ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਬੈਟਰੀ ਵਾਲੇ ਰਿਕਸ਼ੇ ਵਿੱਚ ਨੇੜੇ ਦੀ ਦੁਕਾਨ ’ਤੇ ਕੁਝ ਸਾਮਾਨ ਲੈਣ ਗਿਆ ਸੀ। ਜਦੋਂ ਉਹ ਦੁਕਾਨ ‘ਤੇ ਪਹੁੰਚਿਆ ਤਾਂ ਸੈਕਟਰ 56 ਤੋਂ ਆ ਰਹੀ ਸਕੂਲ ਬੱਸ ਨੇ ਸਿੱਧੀ ਉਸ ਦੇ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਉਹ ਉਛਾਲ ਕੇ ਦੂਰ ਡਿੱਗ ਗਿਆ। ਉਹ ਪਹਿਲਾ ਹੀ ਦੋਵੇਂ ਲੱਤਾਂ ਤੋਂ ਅਪਾਹਜ ਹੈ ਅਤੇ ਹੁਣ ਉਸ ਦੀ ਰੀੜ੍ਹ ਦੀ ਹੱਡੀ ਵੀ ਟੁੱਟ ਚੁੱਕੀ ਹੈ।
ਇਸ ਹਾਦਸੇ ਵਿੱਚ ਜ਼ਖਮੀ ਹੋਏ ਰਾਮਵਤੀ ਅਤੇ ਸ਼੍ਰੀ ਚੰਦ ਨੇ ਦੱਸਿਆ ਕਿ ਉਹ ਆਪਣੀ 4 ਸਾਲਾ ਪੋਤੀ ਨੂੰ ਸੈਰ ਕਰਨ ਲਈ ਗਲੀ ਤੋਂ ਬਾਹਰ ਨਿਕਲੇ ਹੀ ਸਨ ਕਿ ਬਾਹਰ ਨਿਕਲਦੇ ਹੀ ਸਕੂਲ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਬੱਸ ਇੰਨੀ ਤੇਜ਼ ਰਫਤਾਰ ਨਾਲ ਜਾ ਰਹੀ ਸੀ ਕਿ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਮੌਕੇ ’ਤੇ ਪੁਲੀਸ ਬੁਲਾਈ ਗਈ ਅਤੇ ਬੱਸ ਚਾਲਕ ਨੂੰ ਫੜ ਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ। ਬੱਸ ਦਾ ਡਰਾਈਵਰ ਬਹੁਤ ਸ਼ਰਾਬੀ ਸੀ ਅਤੇ ਠੀਕ ਤਰ੍ਹਾਂ ਬੋਲ ਵੀ ਨਹੀਂ ਪਾ ਰਿਹਾ ਸੀ।
----------- Advertisement -----------
ਫਰੀਦਾਬਾਦ ‘ਚ ਬੇਕਾਬੂ ਸਕੂਲ ਬੱਸ ਨੇ 5 ਨੂੰ ਕੁਚਲਿਆ; ਫਿਰ ਬਿਜਲੀ ਦੇ ਖੰਭੇ ਨਾਲ ਟਕਰਾਈ
Published on
----------- Advertisement -----------
----------- Advertisement -----------












