ਐਸੀਡਿਟੀ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ. ਇਸ ਕਾਰਨ ਜਲਨ ਅਤੇ ਹਾਰਟ ਬਰਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਤੁਹਾਡੀ ਖੁਰਾਕ ਇਸ ਗੱਲ ‘ਤੇ ਅਸਰ ਪਾਉਂਦੀ ਹੈ ਕਿ ਪੇਟ ਵਿੱਚ ਕਿੰਨਾ ਐਸਿਡ ਪੈਦਾ ਹੁੰਦਾ ਹੈ। ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਅਜਿਹੇ ‘ਚ ਕਈ ਵਾਰ ਅਸੀਂ ਤਲਿਆ ਅਤੇ ਮਸਾਲੇਦਾਰ ਭੋਜਨ ਜ਼ਿਆਦਾ ਖਾ ਲੈਂਦੇ ਹਾਂ। ਜਿਸ ਕਾਰਨ ਪੇਟ ਵਿੱਚ ਜਲਨ ਦੀ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਜਲਨ ਅਤੇ ਐਸੀਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁਝ ਡ੍ਰਿੰਕਸ ਦਾ ਸੇਵਨ ਕਰ ਸਕਦੇ ਹੋ, ਅਸੀਂ ਤੁਹਾਨੂੰ ਦੱਸਾਂਗੇ ਕਿ ਐਸੀਡਿਟੀ ਅਤੇ ਜਲਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਿਹੜੇ ਡਰਿੰਕਸ ਦਾ ਸੇਵਨ ਕਰ ਕੇ ਇਸ ਸੱਮਸਿਆ ਤੋਂ ਰਾਹਤ ਪਾ ਸਕਦੇ ਸਕਦੇ ਹੋ?
ਸੌਂਫ ਦਾ ਪਾਣੀ –
ਪੇਟ ਦੀ ਜਲਣ, ਦਸਤ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਸੌਂਫ ਦਾ ਪਾਣੀ ਪੀ ਸਕਦੇ ਹੋ। ਇਸ ਦੇ ਲਈ ਆਪਣੇ ਹੱਥ ਵਿਚ ਸੌਂਫ ਦੇ ਕੁਝ ਬੀਜ ਲਓ ਅਤੇ ਇਸ ਨੂੰ ਕੱਚਾ ਭੁੰਨ ਲਓ ਅਤੇ ਇਸ ਨੂੰ ਪਾਣੀ ਵਿਚ ਪਾ ਦਿਓ ਅਤੇ ਰਾਤ ਭਰ ਛੱਡ ਦਿਓ |ਸਵੇਰੇ ਉੱਠਣ ਤੋਂ ਬਾਅਦ ਪਾਣੀ ਨੂੰ ਛਾਣ ਕੇ ਪੀਓ, ਇਸ ਤਰ੍ਹਾਂ ਕਰਨ ਨਾਲ ਤੁਸੀਂ ਪੇਟ ਦੀ ਜਲਣ ਤੋਂ ਛੁਟਕਾਰਾ ਪਾ ਸਕਦੇ ਹੋ।
ਐਲੋਵੇਰਾ ਦਾ ਜੂਸ-
ਐਲੋਵੇਰਾ ਦੇ ਜੂਸ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ ਅਤੇ ਪੇਟ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ, ਇਸ ਦਾ ਜੂਸ ਪੀਣ ਨਾਲ ਪੇਟ ‘ਚ ਜਲਨ ਅਤੇ ਦਰਦ ਤੋਂ ਰਾਹਤ ਮਿਲਦੀ ਹੈ, ਇਸ ਤੋਂ ਇਲਾਵਾ ਤੁਸੀਂ ਨਾਰੀਅਲ ਪਾਣੀ ਵੀ ਪੀ ਸਕਦੇ ਹੋ।
ਜੀਰੇ ਦਾ ਪਾਣੀ-
ਪੇਟ ਦੀ ਜਲਨ ਤੋਂ ਛੁਟਕਾਰਾ ਪਾਉਣ ਲਈ ਜੀਰੇ ਦਾ ਪਾਣੀ ਬਹੁਤ ਵਧੀਆ ਡ੍ਰਿੰਕ ਹੈ। ਅਜਿਹਾ ਇਸ ਲਈ ਕਿਉਂਕਿ ਜੀਰੇ ‘ਚ ਮੌਜੂਦ ਫਾਈਬਰ ਅਤੇ ਮਿਨਰਲਸ ਪਾਚਨ ਤੰਤਰ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੇ ਹਨ। ਇਸ ਨਾਲ ਤੁਹਾਡਾ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ ਅਤੇ ਪੇਟ ਦਰਦ ਤੋਂ ਵੀ ਰਾਹਤ ਮਿਲਦੀ ਹੈ। ਇਸ ਦੇ ਲਈ ਇਕ ਚੱਮਚ ਜੀਰੇ ਨੂੰ ਪਾਣੀ ‘ਚ ਉਬਾਲੋ ਅਤੇ ਉਸ ਨੂੰ ਛਾਣ ਕੇ ਪੀਓ।
----------- Advertisement -----------
ਮਸਾਲੇਦਾਰ ਭੋਜਨ ਖਾਣ ਨਾਲ ਹੋਣ ਵਾਲੀ ਐਸੀਡਿਟੀ ਤੋਂ ਇਨ੍ਹਾਂ ਡ੍ਰਿੰਕਸ ਨਾਲ ਪਾਓ ਛੁਟਕਾਰਾ
Published on
----------- Advertisement -----------
----------- Advertisement -----------












