September 6, 2026, 4:49 am
----------- Advertisement -----------
HomeNewsHealthਇਨ੍ਹਾਂ ਖਾਸ ਡ੍ਰਿੰਕਸ ਨਾਲ ਸਵੇਰ ਦੀ ਸ਼ੁਰੂਆਤ ਕਰੋਗੇ ਤਾਂ ਤੇਜ਼ੀ ਨਾਲ ਘੱਟ...

ਇਨ੍ਹਾਂ ਖਾਸ ਡ੍ਰਿੰਕਸ ਨਾਲ ਸਵੇਰ ਦੀ ਸ਼ੁਰੂਆਤ ਕਰੋਗੇ ਤਾਂ ਤੇਜ਼ੀ ਨਾਲ ਘੱਟ ਹੋਣਾ ਸ਼ੁਰੂ ਹੋ ਜਾਵੇਗਾ ਭਾਰ!

Published on

----------- Advertisement -----------

ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ, ਤਾਂ ਸਾਡੇ ਮੈਟਾਬੋਲਿਜ਼ਮ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਜੇਕਰ ਤੁਹਾਡਾ ਮੈਟਾਬੋਲਿਜ਼ਮ ਚੰਗਾ ਜਾਂ ਤੇਜ਼ ਹੈ, ਤਾਂ ਕੈਲੋਰੀ ਨੂੰ ਘੱਟ ਕਰਨਾ ਤੁਹਾਡੇ ਲਈ ਬਹੁਤਾ ਔਖਾ ਨਹੀਂ ਹੋਵੇਗਾ। ਦੂਜੇ ਪਾਸੇ ਜੇਕਰ ਤੁਹਾਡਾ ਮੈਟਾਬੋਲਿਜ਼ਮ ਕਮਜ਼ੋਰ ਹੈ ਤਾਂ ਤੁਹਾਨੂੰ ਕਸਰਤ ਦੇ ਬਾਵਜੂਦ ਕੈਲੋਰੀ ਘੱਟ ਕਰਨ ਲਈ ਕਾਫੀ ਸੰਘਰਸ਼ ਕਰਨਾ ਪਵੇਗਾ। ਮੈਟਾਬੋਲਿਜ਼ਮ ਇੱਕ ਪ੍ਰਕਿਰਿਆ ਹੈ ਜਿਸ ਵਿੱਚ ਸਾਡਾ ਸਰੀਰ ਭੋਜਨ ਅਤੇ ਪੀਣ ਨੂੰ ਊਰਜਾ ਵਿੱਚ ਬਦਲਦਾ ਹੈ। ਇਹ ਜਿੰਨਾ ਬਿਹਤਰ ਹੋਵੇਗਾ, ਤੁਹਾਡੇ ਲਈ ਚਰਬੀ ਨੂੰ ਕੱਟਣਾ ਆਸਾਨ ਹੋਵੇਗਾ। ਮੈਟਾਬੋਲਿਜ਼ਮ ਨੂੰ ਵਧਾਉਣ ਲਈ, ਤੁਸੀਂ ਕਸਰਤ ਦੇ ਨਾਲ-ਨਾਲ ਖੁਰਾਕ ਅਤੇ ਆਪਣੀ ਨੀਂਦ ‘ਤੇ ਧਿਆਨ ਦੇ ਸਕਦੇ ਹੋ। ਇਸ ਨਾਲ ਤੁਸੀਂ ਜੋ ਵੀ ਖਾਓਗੇ, ਉਹ ਜਲਦੀ ਪਚ ਜਾਵੇਗਾ। ਮੈਟਾਬੋਲਿਜ਼ਮ ਨੂੰ ਤੇਜ਼ ਅਤੇ ਸਿਹਤਮੰਦ ਬਣਾਉਣ ਦਾ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ ਹੈ ਸਵੇਰ ਦੀ ਸ਼ੁਰੂਆਤ ਇਨ੍ਹਾਂ ਖਾਸ ਡਰਿੰਕਸ ਨਾਲ ਕਰੋ।

ਪੁਦੀਨੇ ਦੀ ਗ੍ਰੀਨ ਟੀ: ਇੱਕ ਕੱਪ ਵਿੱਚ ਗਰਮ ਪਾਣੀ ਪਾਓ ਅਤੇ ਇੱਕ ਗ੍ਰੀਨ ਟੀ ਬੈਗ ਪਾਓ। ਹੁਣ ਇਸ ਨੂੰ ਇੱਕ ਮਿੰਟ ਲਈ ਛੱਡ ਦਿਓ। ਹੁਣ ਟੀ-ਬੈਗ ਨੂੰ ਕੱਢ ਕੇ ਇਸ ‘ਚ ਪੁਦੀਨੇ ਦੀਆਂ ਪੱਤੀਆਂ, ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ।

ਚੀਆ ਅਤੇ ਨਿੰਬੂ ਪਾਣੀ: ਚਿਆ ਦੇ ਬੀਜਾਂ ਨੂੰ ਇੱਕ ਕੱਪ ਪਾਣੀ ਵਿੱਚ ਦੋ ਘੰਟੇ ਲਈ ਭਿਓ ਦਿਓ। ਕੁਝ ਦੇਰ ਬਾਅਦ ਚਿਆ ਦੇ ਬੀਜ ਨੂੰ ਗਿਲਾਸ ‘ਚ ਕੱਢ ਲਓ, ਉਸ ‘ਚ ਨਿੰਬੂ ਦਾ ਰਸ ਮਿਲਾ ਲਓ ਅਤੇ ਅੱਧਾ ਚਮਚ ਸ਼ਹਿਦ ਮਿਲਾ ਕੇ ਪੀਓ।

ਜੀਰਾ ਅਤੇ ਦਾਲਚੀਨੀ ਦਾ ਪਾਣੀ: ਇੱਕ ਗਲਾਸ ਪਾਣੀ ਦੇ ਨਾਲ ਇੱਕ ਭਾਂਡੇ ਵਿੱਚ 4 ਚਮਚ ਜੀਰਾ ਅਤੇ ਦਾਲਚੀਨੀ ਦੇ ਦੋ ਡੰਡੇ ਪਾਓ। ਹੁਣ ਪਾਣੀ ਨੂੰ ਗਰਮ ਹੋਣ ਦਿਓ ਤਾਂ ਕਿ ਇਸ ਵਿਚ ਮਸਾਲੇ ਦੇ ਅਰਕ ਮਿਲ ਜਾਣ। ਹੁਣ ਪਾਣੀ ਨੂੰ ਛਾਣ ਕੇ ਨਿੰਬੂ ਦਾ ਰਸ ਮਿਲਾ ਕੇ ਪੀਓ।

ਨਿੰਬੂ ਅਤੇ ਅਦਰਕ ਦਾ ਪਾਣੀ: ਅਦਰਕ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ। ਹੁਣ ਇਸ ਨੂੰ ਪਾਣੀ ਨਾਲ ਬਲੈਂਡਰ ‘ਚ ਪਾ ਕੇ ਪੀਸ ਲਓ। ਫਿਰ ਇਸ ਨੂੰ ਗਿਲਾਸ ‘ਚ ਕੱਢ ਲਓ। ਹੁਣ ਇਸ ‘ਚ ਨਿੰਬੂ ਦਾ ਰਸ ਅਤੇ ਭੁੰਨਿਆ ਹੋਇਆ ਜੀਰਾ ਪਾਊਡਰ ਮਿਲਾਓ। ਚੰਗੀ ਤਰ੍ਹਾਂ ਮਿਲਾਓ ਅਤੇ ਪੀਓ.

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...