October 9, 2026, 7:06 am
----------- Advertisement -----------
HomeNewsHealthਜਾਣੋ ਕਿਵੇਂ ਸਾਡੀ ਸਿਹਤ ਲਈ ਫਾਇਦੇਮੰਦ ਹੈ 'ਕਰੇਲਾ', ਇਸਦੇ ਸੇਵਨ ਨਾਲ ਹੁੰਦੇ...

ਜਾਣੋ ਕਿਵੇਂ ਸਾਡੀ ਸਿਹਤ ਲਈ ਫਾਇਦੇਮੰਦ ਹੈ ‘ਕਰੇਲਾ’, ਇਸਦੇ ਸੇਵਨ ਨਾਲ ਹੁੰਦੇ ਹਨ ਅਨੇਕਾਂ ਲਾਭ

Published on

----------- Advertisement -----------

‘ਕਰੇਲਾ’ ਖਾਣ ‘ਚ ਬੇਸ਼ੱਕ ਕੌੜਾ ਹੁੰਦਾ ਹੈ ,ਪਰ ਇਸਦੇ ਗੁਣ ਬੇਹੱਦ ਲਾਜਵਾਬ ਹਨ। ਆਯੁਰਵੈਦ ਵਿਚ ਬਹੁਤ ਲੰਬੇ ਸਮੇਂ ਤੋਂ ਵਰਤੇ ਜਾਂਦੇ ਕਰੇਲੇ ਨੂੰ ਏਸ਼ਿਆਈ ਅਤੇ ਅਫ਼ਰੀਕੀ ਹਰਬਲ ਦਵਾਈ ਪ੍ਰਣਾਲੀਆਂ ਵਿੱਚ ਵੀ ਵਰਤਿਆ ਗਿਆ ਹੈ। ਰੋਗਾਂ ਨੂੰ ਦੂਰ ਕਰਨ ‘ਚ ਲਾਭਕਾਰੀ ਮੰਨੇ ਜਾਂਦੇ ਕਰੇਲੇ ਨੂੰ ਖਾਸ ਕਰਕੇ ਪੇਟ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅੱਜ ਕੱਲ੍ਹ ਬਹੁਤ ਸਾਰੇ ਲੋਕ ਸ਼ੂਗਰ ਦੀ ਸਮੱਸਿਆ ਤੋਂ ਪੀੜਤ ਹੋਣ ਕਾਰਨ ਖੁਦ ਹੀ ਕਰੇਲੇ ਦਾ ਸੇਵਨ ਕਰਦੇ ਹਨ , ਇਹੀ ਨਹੀਂ ਸਿਹਤ ਮਾਹਰਾਂ ਵੱਲੋਂ ਵੀ ਡਾਇਬੀਟੀਜ਼ ਦੇ ਮਰੀਜ਼ਾਂ ਨੂੰ ਕਰੇਲੇ ਖਾਣ/ ਅਤੇ ਕਰੇਲੇ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ । ਕੁਕੁਰਬਿਟੇਸ਼ਿਆਏ ਪ੍ਰਜਾਤੀ ਨਾਲ ਸੰਬੰਧਿਤ “ਕਰੇਲੇ” ਨੂੰ ਇਸ ਦੇ ਚਕਿਤਸਿਕ, ਪੌਸ਼ਟਿਕ ਅਤੇ ਹੋਰ ਸਿਹਤ ਸੰਬੰਧੀ ਲਾਭਾਂ ਦੇ ਕਾਰਨ ਜਾਣਿਆ ਜਾਂਦਾ ਹੈ। ਇਸ ਦੀ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮੰਗ ਹੋਣ ਕਾਰਨ ਕਰੇਲੇ ਦੀ ਖੇਤੀ ਕਾਫੀ ਸਫ਼ਲ ਮੰਨੀ ਗਈ ਹੈ।

ਖੂਨ ਦੀ ਅਨਿਯਮਿਤਤਾ ਨੂੰ ਰੋਕਣ, ਖੂਨ ਅਤੇ ਲੀਵਰ ਨੂੰ ਜ਼ਹਿਰ-ਮੁਕਤ ਕਰਨ, ਇਮਿਊਨ ਪ੍ਰਣਾਲੀ ਨੂੰ ਵਧਾਉਣ ਅਤੇ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ‘ਕਰੇਲਾ’। ਕਰੇਲੇ ਨੂੰ ਮੁੱਖ ਤੌਰ ਤੇ ਜੂਸ ਬਣਾਉਣ ਲਈ ਅਤੇ ਖਾਣਾ ਬਣਾਉਣ ਦੇ ਉਦੇਸ਼ ਲਈ ਪ੍ਰਯੋਗ ਕੀਤਾ ਜਾਂਦਾ ਹੈ। ‘ਕਰੇਲੇ’ ਨੂੰ ਵਿਟਾਮਿਨ ਬੀ1, ਬੀ2 ਅਤੇ ਬੀ3, ਬਿਟਾ ਕੇਰੋਟੀਨ, ਜ਼ਿੰਕ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਮੈਗਨੀਜ਼, ਫੋਲੇਟ ਅਤੇ ਕੈਲਸ਼ੀਅਮ ਦਾ ਉੱਚ ਸ੍ਰੋਤ ਮੰਨਿਆ ਗਿਆ ਹੈ। ਆਓ ਜਾਣੀਏ ‘ਕਰੇਲੇ’ ਦੇ ਲਾਭਾਂ ਬਾਰੇ।

ਕਰੇਲਾ ਪਾਚਣ ਕਿਰਿਆ ਦਰੁਸਤ ਕਰਨ ਵਾਸਤੇ ਅਹਿਮ ਰੋਲ ਅਦਾ ਕਰਦਾ ਹੈ, ਜੇਕਰ ਕਿਸੇ ਨੂੰ ਭੁੱਖ ਨਾ ਲੱਗੇ ਤਾਂ ਕਰੇਲੇ ਖਾਓ, ਚਪਾਤੀ/ਰੋਟੀ ਨਾਲ ਕਰੇਲਾ ਤਾਂ ਵੈਸੇ ਹੀ ਸੁਆਦਿਸ਼ਟ ਲੱਗਦਾ ਹੈ। ਕੋਸ਼ਿਸ਼ ਕਰੋ ਇੱਕ ਪਤਲੇ ਫੁਲਕੇ ਨਾਲ ਕਰੇਲਾ ਖਾਧਾ ਜਾਵੇ, ਭੁੱਖ ਨਾ ਲੱਗਣ ਦੀ ਸਮੱਸਿਆ ਘੱਟ ਜਾਵੇਗੀ। ਜੇਕਰ ਕਿਸੇ ਨੂੰ ਫੋੜੇ ਫਿੰਸੀਆਂ, ਸਕਿਨ ‘ਤੇ ਛੋਟੇ-ਛੋਟੇ ਦਾਣੇ, ਦਾਦ-ਖੁਜਲੀ ਦੀ ਸਮੱਸਿਆ ਦਰਪੇਸ਼ ਆਵੇ ਤਾਂ ਕਰੇਲਿਆਂ ਨੂੰ ਸੁਕਾ ਕੇ ਉਸ ਨੂੰ ਪੀਸ ਕੇ ਪਾਊਡਰ ਬਣਾਓ ਅਤੇ ਪੇਸਟ ਦੇ ਰੂਪ ‘ਚ ਲਗਾਉਣ ਨਾਲ ਰਾਹਤ ਮਿਲਦੀ ਹੈ। ਪੁਰਾਣੇ ਲੋਕ ਚਮੜੀ ਦੀਆਂ ਸਮੱਸਿਆ ਵਾਸਤੇ ਕਰੇਲੇ ਅਤੇ ਨਿੰਮ ਦੀ ਵਰਤੋਂ ਕਰਦੇ ਰਹੇ ਹਨ।

ਮੋਟਾਪੇ ਤੋਂ ਪਰੇਸ਼ਾਨ ਹੋ? ਸਰੀਰ ਤੇ ਚਰਬੀ ਚੜ੍ਹ ਗਈ ਹੈ ਤਾਂ ਕਰੇਲੇ ਦੀ ਸਬਜ਼ੀ, ਉਬਾਲੇ ਕਰੇਲੇ, ਕਰੇਲੇ ਦਾ ਜੂਸ ਪੀਓ, ਫ਼ਾਇਦਾ ਮਿਲੇਗਾ ਅਤੇ ਸਰੀਰ ਵੀ ਦਰੁਸਤ ਰਹੇਗਾ। ਵਾਲਾਂ ‘ਚ ਸਿੱਕਰੀ ਆਦਿ ਹੈ ਤਾਂ ਕਰੇਲੇ ਦਾ ਰਸ ਵਾਲਾਂ ਤੇ ਲਗਾਓ, ਸਿੱਕਰੀ ਦੀ ਸਮੱਸਿਆ ਦੂਰ ਹੋਵੇਗੀ , ਨਾਲ ਹੀ ਵਾਲ ਬਹੁਤ ਚਮਕਦਾਰ ਬਣਨਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿਲਜੀਤ ਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ‘ਤੇ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਿਸ ਜਾਂਚ ‘ਚ ਜੁਟੀ

ਫਿਲੌਰ ਨੇੜੇ ਪੈਂਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ...

ਰਾਜਵੀਰ ਜਵੰਧਾ ਦੀ ਪਹਿਲੀ ਬਰਸੀ ‘ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ

ਅੱਜ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਧਾ ਦੀ ਮੌਤ ਨੂੰ ਇੱਕ ਸਾਲ ਹੋ...

ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਹੁੰਚੇਗਾ ਦਿੱਲੀ

ਅੰਤਰਰਾਸ਼ਟਰੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ, ਪਾਕਿਸਤਾਨ ਸਰਕਾਰ ਨੇ 50 ਸਿੱਖ ਸ਼ਰਧਾਲੂਆਂ ਦੇ...

ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

ਮੋਹਾਲੀ ਦੇ ਜ਼ੀਰਕਪੁਰ ਸਥਿਤ ਪੀਰਮੁਛੱਲਾ ਨੇਚਰ ਪਾਰਕ ਵਿੱਚ ਵੀਰਵਾਰ ਸਵੇਰੇ ਇੱਕ ਵਿਅਕਤੀ ਦੀ ਗਰਦਨ...

ਜੰਮੂ-ਕਸ਼ਮੀਰ ਦੇ ਰਾਮਬਨ ਵਿਚ ਡੂੰਘੀ ਖੱਡ ਵਿਚ ਡਿੱਗੀ ਇਕ SUV, 2 ਦੀ ਮੌਤ

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਦੇਰ ਰਾਤ ਇਕ SUV ਸੜਕ ਤੋਂ ਤਿਲਕ ਕੇ ਡੂੰਘੀ...

ਸੰਗਰੂਰ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਦੇਵ ਸਿੰਘ ਗਾਗਾ ਖ਼ਿਲਾਫ਼ ਜ਼ਬਰ ਜਨਾਹ ਦਾ ਮਾਮਲਾ ਦਰਜ

ਸੰਗਰੂਰ ਦੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਖ਼ਿਲਾਫ਼ ਥਾਣਾ ਸਿਟੀ ਸੁਨਾਮ ਵਿੱਚ...

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੈਡ ਸੰਧੂ ਕਤਲ ਮਾਮਲੇ ਵਿਚ ਮੁੱਖ ਸ਼ੂਟਰ ਅਹਿਮਦਾਬਾਦ ਤੋਂ ਕਾਬੂ

 ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ...

ਚਾਵਲਾ ਮਾਮਲੇ ਦੀ ਜਾਂਚ ਲਈ SIT ਦਾ ਗਠਨ, ਬਲਤੇਜ ਪੰਨੂ ਨੇ ਮੁੜ ਚੁੱਕੇ SGPC ਪ੍ਰਧਾਨ ਧਾਮੀ ‘ਤੇ ਸਵਾਲ

ਪੰਜਾਬ ਸਰਕਾਰ ਵੱਲੋਂ ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ...

 ਰਾਜੋਆਣਾ ਨੂੰ ਫਾਂਸੀ ਤੋਂ ਰਾਹਤ ਮਿਲੇਗੀ? ਰਹਿਮ ਪਟੀਸ਼ਨ ‘ਤੇ 28 ਨੂੰ ਸੁਣਵਾਈ

ਸੁਪਰੀਮ ਕੋਰਟ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ...