ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਓਮੀਕਰੋਨ ਭਾਰਤ ’ਚ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ’ਚ ਹੁਣ ਤੱਕ ਓਮੀਕਰੋਨ ਦੇ 30 ਤੋਂ ਵੱਧ ਨਵੇਂ ਕੇਸ ਮਰੀਜ਼ ਮਿਲੇ ਨੇ।ਹੁਣ ਇਥੇ ਰਾਹਤ ਭਰੀ ਖਬਰ ਵੀ ਸਾਹਮਣੇ ਆਈ ਹੈ। ਓਮੀਕਰੋਨ ਦੀ ਪਛਾਣ ਦੇ ਲਈ ਸਿਰਫ ਜੀਨੋਮ ਸਿਕੇਂਸਿੰਗ ’ਤੇ ਹੀ ਨਿਰਭਰਤਾ ਨਹੀਂ ਰਹੇਗੀ। ਭਾਰਤੀ ਵਿਗਿਆਨੀਆਂ ਨੇ ਵੀ ਅਜਿਹੀ ਕਿੱਟ ਬਣਾ ਲਈ ਹੈ,ਜਿਸ ਤੋਂ ਦੋ ਘੰਟਿਆਂ ’ਚ ਓਮੀਕਰੋਨ ਦੇ ਸੰਕਰਮਣ ਦੀ ਪਛਾਣ ਹੋ ਸਕੇਗੀ। ਆਈਸੀਐਮਆਰ ਨੇ ਅਸਾਮ ਦੇ ਡਿਬਰੂਗੜ੍ਹ ’ਚ ਇੱਕ ਕੋਵਿਡ ਟੈਸਟ ਕਿੱਟ ਤਿਆਰ ਕੀਤੀ ਹੈ।
ਇਸ ਕਿੱਟ ਤੋਂ ਸਿਰਫ ਦੋ ਘੰਟੇ ’ਚ ਹੀ ਓਮੀਕਰੋਨ ਵੈਰੀਐਂਟ ਦਾ ਪਤਾ ਲਗਾਇਆ ਜਾ ਸਕਦਾ ਹੈ। ਦੇਸ਼ ਦੇ ਕਈ ਰਾਜਾਂ ’ਚ ਓਮੀਕਰੋਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਕਿੱਟ ਕਾਫੀ ਅਹਿਮ ਸਾਬਤ ਹੋਵੇਗੀ।ਹੁਣ ਤੱਕ ਅਧਿਕਾਰੀਆਂ ਨੂੰ ਚਿੰਤਾ ਸੀ ਕਿ ਓਮੀਕਰੋਨ ਵੈਰੀਐਂਟ ਦਾ ਪਤਾ ਜਲਦ ਤੋਂ ਜਲਦ ਕਿਵੇਂ ਲਗਾਇਆ ਜਾ ਸਕ।ਤੁਹਾਨੂੰ ਦਸ ਦੇਈਏ ਕਿ ਵਰਤਮਾਨ ’ਚ ਬਾਜ਼ਾਰ ’ਚ ਉਪਲੱਬਧ ਕਿੱਟਾਂ ਦੀ ਮਦਦ ਨਾਲ ਓਮੀਕਰੋਨ ਦਾ ਪਤਾ ਲਗਾਉਣ ’ਚ 3-4 ਦਿਨ ਦਾ ਸਮਾਂ ਲੱਗਦਾ ਸੀ।