ਜਦੋਂ ਸਰੀਰ ਵਿੱਚ ਲਾਲ ਖੂਨ ਸੈੱਲ ਆਮ ਨਾਲੋਂ ਘੱਟ ਹੋ ਜਾਂਦੇ ਹਨ ਉਦੋਂ ਸਰੀਰ ਵਿੱਚ ਖੂਨ ਦੀ ਕਮੀ ਹੋਣ ਲੱਗ ਜਾਂਦੀ ਹੈ। ਇਸ ਨੂੰ ਅਨੀਮੀਆਂ ਦੀ ਸਮੱਸਿਆ ਕਿਹਾ ਜਾਦਾਂ ਹੈ। ਹੈਲਥਲਾਈਨ ਦੇ ਅਨੁਸਾਰ ਸਰੀਰ ਵਿੱਚ ਖੂਨ ਦੀ ਕਮੀ ਹੋਣ ਤੇ ਚੱਕਰ ਆਉਣਾ,ਕਮਜੋਰੀ, ਬੇਹੋਸ਼ੀ ਆਦਿ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਜੇਕਰ ਸਹੀ ਸਮੇਂ ਤੇ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਇਸਦਾ ਕਾਰਨ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਮੰਨਿਆ ਜਾਦਾਂ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ,ਦੁਨੀਆਂ ਵਿੱਚ ਕਰੀਬ 80 ਪ੍ਰਤੀਸ਼ਤ ਲੋਕ ਅਜਿਹੇ ਹਨ ਜੋ ਆਇਰਨ ਦੀ ਕਮੀ ਨਾਲ਼ ਜੂਝ ਰਹੇ ਹਨ ਜਦਕਿ ਇਹਨਾਂ ਵਿਚੋਂ 30 ਪ੍ਰਤੀਸ਼ਤ ਲੋਕ ਅਨੀਮੀਆ ਦਾ ਸ਼ਿਕਾਰ ਹਨ।
ਖੂਨ ਦੀ ਕਮੀ ਦੇ ਲੱਛਣ
ਕਮਜੋਰੀ ਹੋਣਾ
ਚੱਕਰ ਆਉਣਾ
ਸਾਹ ਲੈਣ ਵਿੱਚ ਪਰੇਸ਼ਾਨੀ
ਸਿਰ ਦਰਦ
ਧਮਣਿਆਂ ਦਾ ਤੇਜ਼ ਚੱਲਣਾ
ਹੱਥ-ਪੈਰਾਂ ਦਾ ਹਰ ਵਕਤ ਠੰਢੇ ਰਹਿਣਾ
ਇਹਨਾਂ 4 ਚੀਜਾਂ ਨੂੰ ਕਰੋ ਭੋਜਨ ਵਿੱਚ ਸ਼ਾਮਿਲ
ਕਿਸ਼ਮਿਸ਼ ਦੀ ਵਰਤੋਂ
ਖੂਨ ਦੀ ਕਮੀ ਦੂਰ ਕਰਨ ਲਈ ਤੁਸੀਂ 3-4 ਕਿਸ਼ਮਿਸ਼ ਨੂੰ ਗੁਣਗੁਣੇ ਪਾਣੀ ਵਿੱਚ ਧੋ ਲਵੋ ਤੇ ਇਸ ਤੋਂ ਬਾਅਦ ਪਾਣ ਲਾਇਕ ਦੁੱਧ ਵਿੱਚ ਇਸਨੂੰ ਉਬਾਲ ਲਵੋ । ਗੁਣਗੁਣਾ ਹੋਣ ਤੇ ਇਸਦਾ ਸੇਵਨ ਕਰੋ । ਜਿਆਦਾ ਫਾਇਦੇ ਲਈ ਦਿਨ ਵਿੱਚ ਦੋ ਵਾਰ ਇਸ ਦਾ ਸੇਵਨ ਕਰੋ ।ਕਿਸ਼ਮਿਸ਼ ਸਾਡੇ ਸਰੀਰ ਵਿੱਚ ਖੂਨ ਬਣਾਉਣ ਵਿੱਚ ਮਦਦ ਕਰਦਾ ਹੈ ਤੇ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ।
ਪਾਲਕ ਦੀ ਵਰਤੋਂ
ਪਾਲਕ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ । ਤੁਸੀਂ ਪਾਲਕ ਦੀ ਸ਼ਬਜੀ ਜਾਂ ਸਾਗ ਦੇ ਰੂਪ ਵਿੱਚ ਇਸਦਾ ਸੇਵਨ ਕਰ ਸਕਦੇ ਹੋ ।
ਟਮਾਟਰ ਦੀ ਵਰਤੋਂ
ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਟਮਾਟਰ ਬਹੁਤ ਉਪਯੋਗੀ ਹਨ ।ਤੁਸੀਂ ਇਸਨੂੰ ਸਲਾਦ, ਸ਼ਬਜੀ ਜਾ ਸੂਪ ਦੇ ਰੂਪ ਵਿੱਚ ਆਪਣੇ ਭੋਜਨ ਵਿੱਚ ਸ਼ਾਮਿਲ ਕਰ ਸਕਦੇ ਹੋ ।
ਕੇਲ਼ੇ ਦੀ ਵਰਤੋਂ
ਕੇਲ਼ੇ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਤੇ ਕੈਲਸ਼ੀਅਮ ਹੁੰਦਾ ਹੈ ਜਿਸਦਾ ਸੇਵਨ ਕਰਨ ਨਾਲ਼ ਸਰੀਰ ਵਿੱਚ ਖੂਨ ਤੇਜੀ ਨਾਲ਼ ਬਣਦਾ ਹੈ ਤੇ ਅਨੀਮੀਆ ਦੀ ਸ਼ਿਕਾਇਤ ਦੂਰ ਹੁੰਦੀ ਹੈ।












