ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਅੱਜ ਦੇ ਮੈਚ ਵਿੱਚ ਹਾਰਦਿਕ ਪੰਡਯਾ ਨਿਯਮਤ ਕਪਤਾਨ ਰੋਹਿਤ ਸ਼ਰਮਾ ਦੀ ਥਾਂ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਰੋਹਿਤ ਸੀਰੀਜ਼ ਦੇ ਬਾਕੀ ਦੋ ਮੈਚਾਂ ‘ਚ ਟੀਮ ਦੀ ਕਪਤਾਨੀ ਕਰਨਗੇ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਨਿਯਮਤ ਕਪਤਾਨ ਪੈਟ ਕਮਿੰਸ ਦੀ ਜਗ੍ਹਾ ਬੱਲੇਬਾਜ਼ ਸਟੀਵ ਸਮਿਥ ਇਸ ਸੀਰੀਜ਼ ‘ਚ ਕਪਤਾਨੀ ਕਰਨਗੇ।
ਵਨਡੇ ਸੀਰੀਜ਼ ਲਈ ਟੀਮ ਇੰਡੀਆ:
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ (ਉਪ ਕਪਤਾਨ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਯੁਜ਼ਵੇਂਦਰ ਚਾਹਲ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਜੈਦੇਵ ਉਨਾਦਕਟ।
ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਦੀ ਟੀਮ:
ਸਟੀਵ ਸਮਿਥ (ਕਪਤਾਨ), ਸੀਨ ਐਬੋਟ, ਐਸ਼ਟਨ ਐਗਰ, ਐਲੇਕਸ ਕੈਰੀ, ਨਾਥਨ ਐਲਿਸ, ਕੈਮਰਨ ਗ੍ਰੀਨ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮਾਰਨਸ ਲਾਬੂਸ਼ੇਨ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ, ਡੇਵਿਡ ਵਾਰਨਰ, ਐਡਮ ਜ਼ੈਂਪਾ।
