October 17, 2026, 8:41 am
----------- Advertisement -----------
HomeNewsBreaking Newsਚੰਡੀਗੜ੍ਹ ‘ਚ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ 13 ਲੱਖ ਦਾ ਨੋਟਿਸ,...

ਚੰਡੀਗੜ੍ਹ ‘ਚ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ 13 ਲੱਖ ਦਾ ਨੋਟਿਸ, ਸਰਕਾਰੀ ਘਰ ਦਾ ਨਹੀਂ ਦਿੱਤਾ ਕਿਰਾਇਆ

Published on

----------- Advertisement -----------

ਚੰਡੀਗੜ੍ਹ ਤੋਂ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੂੰ ਸੈਕਟਰ-7 ਵਿਚ ਅਲਾਟ ਕੀਤੇ ਗਏ ਮਕਾਨ ਵਿਚ ਲਾਇਸੈਂਸ ਫੀਸ ਵਜੋਂ ਲਗਭਗ 13 ਲੱਖ ਰੁਪਏ ਦਾ ਬਕਾਇਆ ਹੈ। ਭਾਜਪਾ ਨੇਤਾ ਦੀ ਅਸਿਸਟੈਂਟ ਕੰਟਰੋਲਰ (ਐੱਫਐਂਡਏ) ਰੈਂਟਸ ਵੱਲੋਂ ਉਨ੍ਹਾਂ ਦੇ ਸੈਕਟਰ 8-ਏ ਸਥਿਤ ਕੋਠੀ ਨੰਬਰ 65 ਦਾ 24 ਜੂਨ 2025 ਨੂੰ ਇਸ ਬਾਬਤ ਨੋਟਿਸ ਭੇਜਿਆ ਗਿਆ ਹੈ ਜਿਸ ਵਿਚ ਉਨ੍ਹਾਂ ਨੂੰ ਜਲਦ ਪੈਸਾ ਜਮ੍ਹਾ ਕਰਾਉਣ ਲਈ ਕਿਹਾ ਗਿਆ ਹੈ। ਬਕਾਇਆ ਪੈਸਾ ਜਮ੍ਹਾ ਨਾ ਕਰਨ ‘ਤੇ ਕੁੱਲ ਬਕਾਇਆ ਰਕਮ ‘ਤੇ 12 ਫੀਸਦੀ ਵਿਆਜ ਵੀ ਲੱਗੇਗਾ। ਦੱਸ ਦੇਈਏ ਕਿ ਪ੍ਰਸ਼ਾਸਨ ਵੱਲੋਂ ਸਾਬਕਾ ਸਾਂਸਦ ਨੂੰ 12,76,418 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਇਹ ਰਕਮ ਸੈਕਟਰ-7 ਵਿਚ ਸਥਿਤ ਸਰਕਾਰੀ ਮਕਾਨ T-6/23 ਦੇ ਬਕਾਇਆ ਲਾਇਸੈਂਸ ਕਿਰਾਇਆ ਤੇ ਜੁਰਮਾਨੇ ਦੀ ਹੈ, ਜਿਸ ਵਿਚ ਕੁਝ ਹਿੱਸਿਆਂ ‘ਤੇ 100 ਫੀਸਦੀ ਤੇ 200 ਫੀਸਦੀ ਤੱਕ ਦਾ ਜੁਰਮਾਨਾ ਲਗਾਇਆ ਗਿਆ ਹੈ। ਜੁਲਾਈ 2023 ਤੋਂ 5 ਅਕਤੂਬਰ 2024 ਤੱਕ ਸਾਧਾਰਨ ਲਾਇਸੈਂਸ ਕਿਰਾਇਆ, 6 ਅਕਤੂਬਰ 2024 ਤੋ 5 ਜਨਵਰੀ 2025 ਤੱਕ 3,64,620 ਦਾ 100 ਫੀਸਦੀ ਜੁਰਮਾਨਾ, 6 ਜਨਵਰੀ ਤੋਂ 12 ਅਪ੍ਰੈਲ 2025 ਤੱਕ 8,20,287 ਦਾ 200 ਫੀਸਦੀ ਜੁਰਮਾਨਾ। ਹੋਰ ਚਾਰਜ-26,106 ਰੁਪਏ (ਪੁਰਾਣੇ ਨੋਟੀਫਿਕੇਸ਼ਨ ਮੁਤਾਬਕ 8 ਨਵੰਬਰ 2017 ਤੋਂ) ਤੇ 59,680 ਰੁਪਏ (30 ਅਪ੍ਰੈਲ 205 ਤੱਕ 12 ਫੀਸਦੀ ਸਾਲਾਨਾ ਵਿਆਜ ਵਜੋਂ। ਪ੍ਰਸ਼ਾਸਨ ਨੇ ਇਹ ਨੋਟਿਸ 24 ਜੂਨ 2025 ਨੂੰ ਕਿਰਨ ਖੇਰ ਦੇ ਸੈਕਟਰ-8ਏ ਸਥਿਤ ਘਰ ‘ਤੇ ਭੇਜਿਆ ਸੀ। ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਤੈਅ ਸਮੇਂ ‘ਤੇ ਬਕਾਇਆ ਰਕਮ ਨਾ ਚੁਕਾਈ ਗਈ ਤਾਂ ਹਰ ਸਾਲ 12 ਫੀਸਦੀ ਵਾਧੂ ਵਿਆਜ ਲਿਆ ਜਾਵੇਗਾ। ਭੁਗਤਾਨ ਡਿਮਾਂਡ ਡਰਾਫਟ ਜਾਂ ਬੈਂਕ ਟਰਾਂਸਫਰ ਜ਼ਰੀਏ ਕਰਨ ਲਈ ਕਿਹਾ ਗਿਆ ਹੈ। ਭੁਗਤਾਨ ਤੋ ਪਹਿਲਾ ਕੈਸ਼ੀਅਰ ਤੋਂ ਵੇਰਵਾ ਲੈਣਾ ਜ਼ਰੂਰੀ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਪਾਕਿਸਤਾਨ ਤੋਂ ਨਸ਼ਾ ਆਉਂਦਾ ਤਾਂ BSF ਕਿਸ ਦੇ ਅਧੀਨ ਹੈ? CM ਮਾਨ ਨੇ ਘੇਰੇ ਅਮਿਤ ਸ਼ਾਹ

ਚੰਡੀਗੜ16 ਅਕਤੂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

ਰਾਜਜੀਤ ਸਿੰਘ ਖ਼ਿਲਾਫ਼ ਕਾਰਵਾਈ ਤੋਂ ਹਾਈ ਕੋਰਟ ਦੀਆਂ ਰਿਪੋਰਟਾਂ ਤੱਕ, ਬਲਤੇਜ ਪੰਨੂ ਦੇ ਵੱਡੇ ਦਾਅਵੇ

ਚੰਡੀਗੜ੍ਹ 16 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾਰ...

ਨਸ਼ਿਆਂ ਦੇ ਹੌਟਸਪੌਟ ਬਣਨਗੇ ਖੇਡ ਮੈਦਾਨ ਤੇ ਪਾਰਕ, ਬਰਨਾਲਾ ਡੀਸੀ ਦਾ ਵੱਡਾ ਐਕਸ਼ਨ

ਬਰਨਾਲਾ / ਚੰਡੀਗੜ੍ਹ; 15 ਅਕਤੂਬਰ 2026:ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਯੁੱਧ...

ਹੱਤਿਆ ਦੇ ਮੁਲਜ਼ਮ ਅਸ਼ਵਨੀ ਦੀ ਦੁਕਾਨ ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ 

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਿਆ...

ਮਾਨਸਾ ’ਚ ਤਣਾਅ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ! ਪੁਲਿਸ ਨੇ ਦਰਜ ਕੀਤੇ 2 ਕੇਸ

ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੁਲਿਸ ਅਤੇ...

ਪਤਨੀ ਨੇ ਪ੍ਰੇਮੀ ਤੇ ਧੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਬੇਰਹਿਮੀ ਨਾਲ ਮੌਤ ਦੇ ਘਾਟ, ਪਿੰਡ ਵਾਲਿਆਂ ਦੇ ਉੱਡੇ ਹੋਸ਼

 ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਵਿੱਚ ਕਤਲ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ,...

ਪਰਵਿੰਦਰ ਝੋਟਾ ਕਤਲ ਕਾਂਡ: ਮੰਗਾਂ ਲਈ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਸਲਾਹ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਹੁੰਚੇ ਹਨ। ਇਸ ਦੌਰਾਨ ਉਨਾਂ ਨੇ...

“BJP ਦੀ ਸਰਕਾਰ ਆਉਣ ‘ਤੇ ਪੰਜਾਬ ‘ਚ ਨਸ਼ਾ ਹੋਵੇਗਾ ਖ਼ਤਮ” ਪਰਵਿੰਦਰ ਝੋਟਾ ਕਤਲ ‘ਮਾਮਲੇ ਤੇ ਅਮਿਤ ਸ਼ਾਹ ਦਾ ਬਿਆਨ

ਪਰਵਿੰਦਰ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ...