ਅਜਨਾਲਾ ਦੇ ਸੁੰਦਰਗੜ੍ਹ ਬੀ.ਪੀ.ਓ ਤੋਂ ਡਰੋਨ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅੱਜ ਇਕ ਵਾਰ ਫਿਰ ਅਜਨਾਲਾ ‘ਚ ਬਾਰਡਰ ਨੇੜੇ ਪਾਕਿਸਤਾਨੀ ਡਰੋਨ ਵੇਖਿਆ ਗਿਆ ਹੈ । ਬੀਪੀਓ ਸੁੰਦਰਗੜ੍ਹ ਨੇੜੇ ਆਏ ਇਸ ਡਰੋਨ ‘ਤੇ ਸੁਰੱਖਿਆ ਬਲਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਤੋਂ ਬਾਅਦ ਇਹ ਪਾਕਿਸਤਾਨੀ ਡਰੋਨ ਵਾਪਿਸ ਪਰਤ ਗਿਆ ।
ਸੁਰੱਖਿਆ ਬਲਾਂ ਵੱਲੋਂ ਇਲਾਕੇ ਚ ਸਰਚ ਆਪ੍ਰੇਸ਼ਨ ਜਾਰੀ ਕੀਤਾ ਗਿਆ ਹੈ ।