ਚੰਡੀਗੜ੍ਹ : – 13 ਅਪ੍ਰੈਲ 2013 ਨੂੰ ਵਿਸਾਖੀ ਵਾਲੇ ਦਿਨ ਜਨਮੀ 9 ਸਾਲਾ ਨਵਜੋਤ ਕੌਰ ਮਾਨ ਆਪਣੇ ਗੋਤ ‘ਮਾਨ’ ਲਈ ਹਾਈਕੋਰਟ ਪਹੁੰਚੀ ਹੈ। ਸੈਕਟਰ 56 ਪਲਸੌਰਾ ਦੀ ਰਹਿਣ ਵਾਲੀ 9 ਸਾਲਾ ਬੱਚੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਸਸੀ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਉਸ ਦੇ ਨਾਂ ਪਿੱਛੇ ‘ਮਾਨ’ ਲਿਖਿਆ ਹੋਇਆ ਹੈ।
ਲੜਕੀ ਦਾ ਪਿਤਾ ਸਤਨਾਮ ਸਿੰਘ ਚੰਡੀਗੜ੍ਹ ਵਿੱਚ ਹੋਮਗਾਰਡ ਹੈ। ਉਸ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਲੜਕੀ ਦੇ ਨਾਂ ਪਿੱਛੇ ‘ਮਾਨ’ ਹੋਣ ਕਾਰਨ ਉਸ ਦੀ ਲੜਕੀ ਦਾ ਐਸਸੀ ਸਰਟੀਫਿਕੇਟ ਬਣਾਉਣ ਤੋਂ ਇਨਕਾਰ ਕਰ ਰਿਹਾ ਹੈ। ਲੜਕੀ ਦੇ ਪਿਤਾ ਅਨੁਸਾਰ ਪ੍ਰਸ਼ਾਸਨ ਕਹਿ ਰਿਹਾ ਹੈ ਕਿ ‘ਮਾਨ’ ਗੋਤ ਜੱਟਾਂ ਦਾ ਹੈ। ਤਾਂ ਉਹ ਐਸ.ਸੀ. ਕਿਵੇਂ ਬਣਿਆ?
ਹੁਣ ਪ੍ਰਸ਼ਾਸਨ ਉਨ੍ਹਾਂ ਨੂੰ ‘ਮਾਨ’ ਗੋਤ ਹਟਾਉਣ ਲਈ ਕਹਿ ਰਿਹਾ ਹੈ। ਸਤਨਾਮ ਦਾ ਕਹਿਣਾ ਹੈ ਕਿ ਉਹ ਗੋਤ ਨੂੰ ਕਿਵੇਂ ਹਟਾ ਸਕਦਾ ਹੈ। ਉਸ ਦੀ ਬੇਟੀ ਦੇ ਜਨਮ ਸਰਟੀਫਿਕੇਟ ਤੋਂ ਲੈ ਕੇ ਬਾਕੀ ਦਸਤਾਵੇਜ਼ਾਂ ਤੱਕ ਗੋਤ ਹੈ। ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਸਤਨਾਮ ਅਨੁਸਾਰ ਐਸ.ਸੀ. ਦਾ ਸਰਟੀਫਿਕੇਟ ਮਿਲਣ ਨਾਲ ਉਸ ਦੀ ਬੇਟੀ ਨੂੰ ਪੜ੍ਹਾਈ ਦੇ ਖਰਚੇ ਵਿੱਚ ਕੁਝ ਰਿਆਇਤ ਮਿਲੇਗੀ।
ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਅਤੇ ਐਸਡੀਐਮ (ਦੱਖਣੀ) ਨੂੰ ਧਿਰ ਬਣਾਇਆ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਪ੍ਰਤੀਵਾਦੀ ਧਿਰ ਨੂੰ ਉਨ੍ਹਾਂ ਦੀ ਲੜਕੀ ਦਾ ਐਸ.ਸੀ ਸਰਟੀਫਿਕੇਟ ਜਾਰੀ ਕਰਨ ਦਾ ਹੁਕਮ ਦਿੱਤਾ ਜਾਵੇ। ਲੜਕੀ ਇਸ ਸਮੇਂ ਸ਼ਹਿਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਚੌਥੀ ਜਮਾਤ ਵਿੱਚ ਪੜ੍ਹਦੀ ਸੀ ਅਤੇ ਪੰਜਵੀਂ ਜਮਾਤ ਵਿੱਚ ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈਣਾ ਚਾਹੁੰਦੀ ਸੀ। ਸਰਕਾਰੀ ਸਕੂਲਾਂ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਨੂੰ ਫੀਸਾਂ ਵਿੱਚ ਛੋਟ ਦੇਣ ਦੀ ਵਿਵਸਥਾ ਹੈ।
ਹਾਈ ਕੋਰਟ ਦੇ ਜਸਟਿਸ ਰਾਜਬੀਰ ਸਹਿਰਾਵਤ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ 21 ਜੁਲਾਈ ਲਈ ਤੈਅ ਕੀਤੀ ਹੈ। ਇਸ ਦੌਰਾਨ ਪਟੀਸ਼ਨਰ ਨੂੰ ਸਬੰਧਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ।
----------- Advertisement -----------
SC ਸਰਟੀਫਿਕੇਟ ਜਾਰੀ ਕਰਵਾਉਣ ਲਈ ਹਾਈ ਕੋਰਟ ਪਹੁੰਚੀ 9 ਸਾਲਾ ਲੜਕੀ
Published on
----------- Advertisement -----------
----------- Advertisement -----------












