ਚੰਡੀਗੜ੍ਹ, 1 ਮਈ : – ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਸਿਰ ਚੜ੍ਹੇ ਕਰੀਬ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਦੇ ਹੁਕਮ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਚੁਟਕੀ ਲੈਂਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸਵਾਲ ਕੀਤਾ ਹੈ ਕਿ ਕੀ ਉਹ ਸਿਰਫ਼ 40 ਦਿਨਾਂ ਦੇ ਹੀ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਲਏ ਗਏ 7,000 ਕਰੋੜ ਰੁਪਏ ਦੇ ਕਰਜ਼ੇ ਦੀ ਵੀ ਜਾਂਚ ਦੇ ਹੁਕਮ ਦੇਣਗੇ।
ਉਨ੍ਹਾਂ ਕਿਹਾ ਕਿ ਜੋ ਹੋਰ ਪਾਰਟੀਆਂ ਪਿਛਲੇ 50 ਸਾਲਾਂ ਵਿੱਚ ਨਹੀਂ ਕਰ ਸਕੀਆਂ, ਉਹ ‘ਆਪ’ ਨੇ 40 ਦਿਨਾਂ ਵਿੱਚ ਕਰ ਦਿੱਤਾ ਹੈ। ਉਨ੍ਹਾਂ ਸ਼ੁਰੂ ਤੋਂ ਹੀ ‘ਆਪ’ ਸਰਕਾਰ ‘ਤੇ ਵਿੱਤੀ ਦੁਰਪ੍ਰਬੰਧ ਲਈ ਨਿਸ਼ਾਨਾ ਸਾਧਿਆ।
ਵੜਿੰਗ ਨੇ ਕਿਹਾ ਕਿ ਰੋਜ਼ਾਨਾ 175 ਕਰੋੜ ਰੁਪਏ (40 ਦਿਨਾਂ ਵਿੱਚ 7,000 ਕਰੋੜ ਰੁਪਏ) ਨਾਲ ਜੇਕਰ ‘ਆਪ’ ਸਰਕਾਰ 5 ਸਾਲ ਹੋਰ ਸੱਤਾ ‘ਚ ਰਹਿੰਦੀ ਹੈ ਤਾਂ ਸੂਬੇ ‘ਤੇ 3.2 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਇਹ ਸਰਕਾਰ 5 ਸਾਲਾਂ ਵਿੱਚ ਸੂਬੇ ਨੂੰ ਇੰਨਾ ਕਰਜ਼ਾ ਦੇਵੇਗੀ, ਜਿੰਨਾ ਹੋਰ ਸਰਕਾਰਾਂ ਨੇ 50 ਸਾਲਾਂ ਵਿੱਚ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸੱਤਾ ਵਿੱਚ ਰਹਿਣ ਦੇ ਪਹਿਲੇ 40 ਦਿਨਾਂ ਦੌਰਾਨ ‘ਆਪ’ ਸਰਕਾਰ ਨੇ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਦਰ ਨਾਲ ਸੂਬੇ ‘ਤੇ ਅਗਲੇ 5 ਸਾਲਾਂ ‘ਚ 3.2 ਲੱਖ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ, ਜੋ ਪਿਛਲੇ 50 ਸਾਲਾਂ ‘ਚ ਵੀ ਨਹੀਂ ਵਧਿਆ ਸੀ।
----------- Advertisement -----------
ਰੋਜ਼ਾਨਾ 175 ਕਰੋੜ ਰੁਪਏ, ‘ਆਪ’ 5 ਸਾਲਾਂ ‘ਚ ਪੰਜਾਬ ‘ਤੇ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੜ੍ਹਾ ਦੇਵੇਗੀ: ਰਾਜਾ ਵੜਿੰਗ
Published on
----------- Advertisement -----------
----------- Advertisement -----------












