October 6, 2026, 3:28 pm
----------- Advertisement -----------
HomeNewsLatest Newsਪੋਸਟ ਗਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਐਂਡ ਐਜੂਕੇਸ਼ਨ ਸਬੰਧੀ ਚੇਤਨ ਸਿੰਘ ਜੌੜੇਮਾਜਰਾ ਕਰਨਗੇ...

ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਐਂਡ ਐਜੂਕੇਸ਼ਨ ਸਬੰਧੀ ਚੇਤਨ ਸਿੰਘ ਜੌੜੇਮਾਜਰਾ ਕਰਨਗੇ ਕੇਂਦਰੀ ਮੰਤਰੀ ਨਾਲ ਮੁਲਾਕਾਤ

Published on

----------- Advertisement -----------

ਚੰਡੀਗੜ੍ਹ, 2 ਅਗਸਤ (ਬਲਜੀਤ ਮਰਵਾਹਾ) : ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜੇਮਾਜਰਾ ਅਟਾਰੀ ਵਿਖੇ ਸਥਾਪਿਤ ਕੀਤੇ ਜਾਣ ਵਾਲੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਐਂਡ ਐਜੂਕੇਸ਼ਨ ਸਬੰਧੀ ਕਾਰਜ਼ ਜਲਦ ਸ਼ੁਰੂ ਕਰਵਾਉਣ ਲਈ ਕੇਂਦਰੀ ਬਾਗ਼ਬਾਨੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਮੁਲਾਕਾਤ ਕਰਨਗੇ।

ਅੱਜ ਇੱਥੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਐਂਡ ਐਜੂਕੇਸ਼ਨ ਦੀ ਸਥਾਪਨਾ ਵਿੱਚ ਹੋ ਰਹੀ ਬੇਲੋੜੀ ਦੇਰੀ ਦਾ ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜਾਇਜ਼ਾ ਲਿਆ ਗਿਆ ।

ਮੀਟਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਸਰਕਾਰ ਵੱਲੋਂ ਸਾਲ 2016 ਵਿੱਚ ਕੇਂਦਰ ਸਰਕਾਰ ਦੀ ਇੰਡੀਅਨ ਕੌਂਸਲ ਆਫ ਐਗਰੀਕਲਚਰ ਰੀਸਰਚ ਇੰਸਟੀਚਿਊਟ(ਆਈ.ਸੀ.ਏ.ਆਰ.) ਨੂੰ 100 ਏਕੜ ਜ਼ਮੀਨ ਅਟਾਰੀ ਨਜ਼ਦੀਕ ਅੰਮ੍ਰਿਤਸਰ ਵਿਖੇ ਅਤੇ 50 ਏਕੜ ਜ਼ਮੀਨ ਅਬੋਹਰ ਵਿਖੇ ਦਿੱਤੀ ਗਈ ਮੁਫ਼ਤ ਵਿੱਚ ਦਿੱਤੀ ਗਈ ਸੀ। ਪਰੰਤੂ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਇਸ ਜ਼ਮੀਨ ਤੇ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹਾਰਟੀਕਲਚਰ ਐਂਡ ਐਜੂਕੇਸ਼ਨ ਦੀ ਸਥਾਪਨਾ ਸਬੰਧੀ ਆਈ.ਸੀ.ਏ.ਆਰ. ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਅਤੇ ਨਾ ਹੀ ਇਸ ਇੰਸਟੀਚਿਊਟ ਸਬੰਧੀ ਅੱਜ ਤੱਕ ਕੋਈ ਡਿਟੇਲਡ ਪਲਾਨ ਪੰਜਾਬ ਸਰਕਾਰ ਨਾਲ ਸਾਂਝਾ ਕੀਤਾ ਗਿਆ ਹੈ।

ਬਾਗਬਾਨੀ ਮੰਤਰੀ ਨੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਇਸ ਮਾਮਲੇ ਦੇ ਜਲਦ ਨਿਪਟਾਰੇ ਲਈ ਕੇਂਦਰੀ ਬਾਗਬਾਨੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨਾਲ ਉਹ ਮੀਟਿੰਗ ਕਰਨਗੇ ਤਾਂ ਜੋ ਇਸ ਅਤਿ ਜ਼ਰੂਰੀ ਮਾਮਲੇ ਦਾ ਜਲਦ ਨਿਪਟਾਰਾ ਹੋ ਸਕੇ ।

ਉਹਨਾਂ ਅਧਿਕਾਰੀਆਂ ਨੂੰ ਇਹ ਵੀ ਹਿਦਾਇਤ ਕੀਤੀ ਕਿ ਬਾਗਬਾਨੀ ਦੀ ਦ੍ਰਿਸ਼ਟੀ ਤੋਂ ਪੰਜਾਬ ਰਾਜ ਨਾਲ ਸਬੰਧਤ ਕੇਂਦਰ ਸਰਕਾਰ ਕੋਲ ਉਠਾਏ ਜਾਣ ਵਾਲੇ ਮਾਮਲਿਆਂ ਬਾਰੇ ਵੀ ਇੱਕ ਡੀਟੇਲਡ ਨੋਟ ਵੀ ਤਿਆਰ ਕਰਨ ਦੀ ਹਿਦਾਇਤ ਕੀਤੀ ਤਾਂ ਜੋ ਕੇਂਦਰੀ ਮੰਤਰੀ ਨਾਲ ਉਹਨਾਂ ਮਾਮਲਿਆਂ ਸਬੰਧੀ ਵੀ ਗੱਲਬਾਤ ਕੀਤੀ ਜਾ ਸਕੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਰਸ਼ਦੀਪ ਸਿੰਘ ਥਿੰਦ ਸਪੈਸ਼ਲ ਸੈਕਟਰੀ, ਡਾਇਰੈਕਟਰ ਸ੍ਰੀਮਤੀ ਸ਼ੈਲੇਂਦਰ ਕੌਰ, ਅਮਿਤ ਤਲਵਾੜ ਆਈ.ਏ.ਐਸ., ਪੀ.ਏ.ਯੂ ਡੀਨ ਡਾਕਟਰ ਐਮ.ਆਈ. ਐਸ ਗਿੱਲ ਅਤੇ ਡਾਇਰੈਕਟਰ ਰਿਸਰਚ ਪੀ.ਏ.ਯੂ ਡਾਕਟਰ ਏ.ਐਸ.ਢੱਟ ਹਾਜ਼ਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

SGPC ਦੇ ਮੁੱਖ ਸਕੱਤਰ ਦੇ OSD ਤੋਂ ਲੰਬੀ ਪੁੱਛਗਿੱਛ, 4 ਘੰਟੇ ਚੱਲਿਆ ਸਿਲਸਿਲਾ

ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ...

 ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ

ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਆਪਣੇ ਕ੍ਰਿਕਟ ਕਰੀਅਰ ਬਾਰੇ ਇੱਕ ਵੱਡਾ ਐਲਾਨ ਕੀਤਾ ਹੈ।...

ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਫੌਜੀ ਜਹਾਜ਼ ਕਰੈਸ਼, 32 ਲੋਕਾਂ ਦੀ ਮੌਤ

ਨਾਈਜੀਰੀਆ ਵਿੱਚ ਇੱਕ ਦੁਖਦਾਈ ਜਹਾਜ਼ ਹਾਦਸੇ ਵਿੱਚ 32 ਲੋਕਾਂ ਦੀ ਮੌਤ ਹੋ ਗਈ ਹੈ।...

ਚੰਡੀਗੜ੍ਹ ‘ਚ ‘ਧਰਮ ਯੁੱਧ ਮੋਰਚੇ’ ਦੇ ਆਗੂਆਂ ਦੀ CM ਨਾਲ ਮੀਟਿੰਗ, ਪੰਥਕ ਮਸਲਿਆਂ ‘ਤੇ ਹੋਈ ਚਰਚਾ

ਬਟਾਲਾ ‘ਚ ਚੱਲ ਰਹੇ ‘ਧਰਮ ਯੁੱਧ ਮੋਰਚੇ’ ਦੇ ਆਗੂ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ...

‘ਜੋ ਕੱਲ੍ਹ ਤੱਕ ਨਾਲ ਘੁੰਮਦੇ ਸੀ…’, Mad Sandhu ਦੇ ਭਰਾ ਨੇ ਰੋਂਦਿਆਂ ਦੱਸੀ ਹਕੀਕਤ

ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ ਮਸ਼ਹੂਰ...

2000 ਨੌਜਵਾਨਾਂ ਨੂੰ ਲੈ ਕੇ ਪੱਗੜੀ ਸੰਭਾਲ ਯਾਤਰਾ ਕੱਢਣਗੇ ਚਰਨਜੀਤ ਚੰਨੀ!

ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਚੰਨੀ 2000 ਨੌਜਵਾਨਾਂ ਨੂੰ ਲੈ ਕੇ ਪੰਜਾਬ ਵਿਚ...

ਹਾਈਕੋਰਟ ਦੇ CBI ਜਾਂਚ ਹੁਕਮਾਂ ਖ਼ਿਲਾਫ਼ SC ਪਹੁੰਚੀ ਮਾਨ ਸਰਕਾਰ

ਪੰਜਾਬ ਸਰਕਾਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ਡੀਜੀਪੀ ਨੂੰ ਲਿਖੇ ਪੱਤਰ ਸਬੰਧੀ ਪੰਜਾਬ...

ਬੇਅਦਬੀ ਕਾਨੂੰਨ ਨੂੰ ਲੈ ਕੇ ਅਹਿਮ ਮੀਟਿੰਗ ਅੱਜ, ਸਰਕਾਰ ਦੀ 7 ਮੈਂਬਰੀ ਤਾਲਮੇਲ ਕਮੇਟੀ ਕਰੇਗੀ ਵਿਚਾਰ

ਪੰਜਾਬ ਸਰਕਾਰ ਦੀ 7 ਮੈਂਬਰੀ ਤਾਲਮੇਲ ਕਮੇਟੀ ਅੱਜ ਬੇਅਦਬੀ ਸੋਧ ਕਾਨੂੰਨ ਨੂੰ ਲੈ ਕੇ...

ਜੇਕਰ ਆਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ, ਤਾਂ ਫੋਰੈਂਸਿਕ ਜਾਂਚ ਤੋਂ ਸੱਚਾਈ ਸਾਹਮਣੇ ਆਉਣ ਦਿਓ: ਬਲਤੇਜ ਪੰਨੂ

ਚੰਡੀਗੜ੍ਹ 5 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...