October 6, 2026, 5:03 am
----------- Advertisement -----------
HomeNewsLatest Newsਜਸਨੀਤ, ਹਰਸ਼ਿਤਾ ਨੂੰ ਮਿਲਿਆ ਪੱਤਰਕਾਰ ਸਿੰਮੀ ਮਰਵਾਹਾ ਯਾਦਗਾਰੀ ਸਨਮਾਨ

ਜਸਨੀਤ, ਹਰਸ਼ਿਤਾ ਨੂੰ ਮਿਲਿਆ ਪੱਤਰਕਾਰ ਸਿੰਮੀ ਮਰਵਾਹਾ ਯਾਦਗਾਰੀ ਸਨਮਾਨ

Published on

----------- Advertisement -----------

ਸੀਨੀਅਰ ਪੱਤਰਕਾਰ ਬਲਜੀਤ ਪਰਮਾਰ ਨੇ ਦਿੱਤਾ ਪੱਤਰਕਾਰੀ ਦਾ ਗੁਰ ਮੰਤਰ

ਚੰਡੀਗੜ੍ਹ : – ਇਮਾਨਦਾਰੀ, ਸਾਹਸ, ਸਾਵਧਾਨੀ, ਮਿੱਤਰਤਾ, ਭਰੋਸਾ, ਸਮਾਜਿਕ ਦਰਦ, ਜਗਿਆਸੂ ਹੋਣਾ ਪੱਤਰਕਾਰ ਦੇ ਲਈ ਜਰੂਰੀ ਹੈ, ਨਿਰੀਖਕ, ਸਮੀਖਿਅਕ, ਅਲੋਚਕ ਦਿ੍ਸ਼ਟੀ, ਦੂਰਦਿ੍ਸ਼ਟੀ, ਪ੍ਰਸੰਨਤਾ, ਆਸ਼ਾਵਾਦਿਤਾ, ਵਿਨੋਦੀਵਿ੍ਤੀ, ਸੁਰੱਖਿਆਤਮਕ ਦਿ੍ਸ਼ਟੀ ਆਦਿ ਉਸਦੀ ਜਿੰਮੇਵਾਰੀ ਦੇ ਲਈ ਬੇਹੱਦ ਜਰੂਰੀ ਹੈ | ਸਾਡੇ ਦੇਸ਼ ਵਿੱਚ ਪੱਤਰਕਾਰਤਾ ਨੂੰ ਲੋਕਤੰਤਰ ਦੇ ਚੌਥੇ ਸਤੰਭ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ | ਕਿਉਂਕਿ ਇਹ ਜਨ-ਜਨ ਦੀ ਜਿੰਮੇਵਾਰੀ ਨੂੰ ਪ੍ਰਗਟ ਕਰਨ ਦਾ ਜਨਤਾਂਤਰਿਕ ਤਰੀਕਾ ਹੈ | ਇਸ ਮਕਸਦ ਨੂੰ ਲੈਕੇ ਐਤਵਾਰ ਨੂੰ ਪੱਤਰਕਾਰਾਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਕੰਮਾਂ ਦੇ ਲਈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋ ਮਾਸ ਕੌਮ ਪੱਤਰਾਚਾਰ ਦੇ ਟੌਪਰ ਵਿਦਿਆਰਥੀ ਨੂੰ ਸ਼ੁੱਧ ਚਾਂਦੀ ਦੇ ਸਿੰਮੀ ਮਰਵਾਹਾ ਯਾਦਗਾਰੀ ਸਨਮਾਨ ਪ੍ਰਦਾਨ ਕੀਤੇ ਗਏ |

ਆਪਣੇ ਸੰਬੋਧਨ ਵਿੱਚ ਸੀਨੀਅਰ ਪੱਤਰਕਾਰ ਬਲਜੀਤ ਪਰਮਾਰ ਨੇ ਕਿਹਾ ਕਿ ਪੱਤਰਕਾਰਾਂ ਨੂੰ ਹੋਰ ਕੁੱਝ ਹੋਵੇ ਨਾ ਹੋਵੇ ਪਰ ਸਮੇਂ ਦਾ ਪਾਬੰਦ ਤੇ ਇਮਾਨਦਾਰ ਜ਼ਰੂਰ ਹੋਣਾ ਚਾਹੀਦਾ ਹੈ। ਕਿਉਂਕਿ ਉਹ ਜੋ ਲਿਖਦੇ , ਸੁਣਾਉਂਦੇ ਤੇ ਦਿਖਾਉਂਦੇ ਹਨ ਉਸ ਨਾਲ ਲੱਖਾਂ ਲੋਕ ਜੁੜੇ ਹੋਏ ਹਨ। ਸਮਾਜ ਤੇ ਉਹਨਾਂ ਦੀ ਕਲਮ ਦਾ ਪ੍ਰਭਾਵ ਪੈਂਦਾ ਹੈ।

ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਮੈਂਬਰ ਵਿਨੋਦ ਕੋਹਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦਿੱਤੇ ਮੁੱਢਲੇ ਅਧਿਕਾਰਾਂ ਬਾਰੇ ਵੀ ਚਾਨਣਾ ਪਾਇਆ।

ਇਸ ਮੌਕੇ ਟਰੱਸਟ ਦੇ ਮੈਬਰ ਬਲਜੀਤ ਮਰਵਾਹਾ ਨੇ ਕਿਹਾ ਕਿ ਪੱਤਰਕਾਰਤਾ ਖੇਤਰ ਵਿੱਚ ਬੀਤੇ ਸਮੇਂ ਦੇ ਦੌਰਾਨ ਜਿਸ ਤਰ੍ਹਾਂ ਨਾਲ ਨਵੀਂਆਂ ਤਕਨੀਕਾਂ ਆਈਆਂ ਹਨ ਉਸੇ ਤਰ੍ਹਾਂ ਨੌਜਵਾਨਾ ਦੇ ਲਈ ਚੁਣੌਤੀਆਂ ਵੀ ਵਧੀਆਂ ਹਨ | ਉਨ੍ਹਾਂ ਨੇ ਦੱਸਿਆ ਕਿ ਹਰ ਸਾਲ 3 ਅਪ੍ਰੈਲ ਨੂੰ ਉਨ੍ਹਾਂ ਦੇ ਜਨਮ ਦਿਵਸ ਨੂੰ ਨੌਜਵਾਨ ਪੱਤਰਕਾਰ ਸਨਮਾਨ ਦਿਵਸ ਦੇ ਤੌਰ ਉਤੇ ਮਨਾਇਆ ਜਾਂਦਾ ਹੈ | ਟਰੱਸਟ ਹੁਣ ਤੱਕ ਦੇਸ਼ ਭਰ ਦੇ 68 ਪੱਤਰਕਾਰਾਂ ਨੂੰ ਸਨਮਾਨਿਤ ਕਰ ਚੁੱਕਾ ਹੈ |

ਸਿੱਖ ਨਿਉਜ਼ ਐਕਸਪ੍ਰੈਸ ਚੈਨਲ ਦਿੱਲੀ ਦੇ ਪੱਤਰਕਾਰ ਜਸਨੀਤ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾਸ ਕਮਯੂਨੀਕੇਸ਼ਨ ਪੱਤਰਾਚਾਰ ਦੇ ਇਸ ਵਾਰ ਦੇ ਟਾੱਪਰ ਹਰਸ਼ਿਤਾ ਵਰਮਾ ਨੂੰ ਇਹ ਸਨਮਾਨ ਪ੍ਰਦਾਨ ਕੀਤੇੇ ਗਏ | ਇਹਨਾਂ ਤੋ ਇਲਾਵਾ ਭਾਰਤੀਯ ਪ੍ਰੈਸ ਪਰਿਸ਼ਦ ਦੇ ਮੈਬਰ ਵਿਨੋਦ ਕੋਹਲੀ ਨੂੰ ਆਦਰਸ਼ ਪੱਤਰਕਾਰ ਸਨਮਾਨ ਸੀਨੀਅਰ ਪੱਤਰਕਾਰ ਬਲਜੀਤ ਪਰਮਾਰ ਵੱਲੋ ਪ੍ਰਦਾਨ ਕੀਤਾ ਗਿਆ | ਇਸ ਮੌਕੇ ਸ਼ਿਵ ਸੈਨਾ ਹਿੰਦ ਪਾਰਟੀ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ, ਪੱਤਰਕਾਰ ਅਮਰਪਾਲ ਨੂਰਪੁਰੀ,ਧਰਮ ਲੂਣਾ,ਨਵੀਨ ਸ਼ਰਮਾ, ਹਰਜਿੰਦਰ ਚੌਹਾਨ, ਮਨਦੀਪ ਮਰਵਾਹਾ, ਰੰਜੂ ਏਰੀ ਹਾਜ਼ਰ ਰਹੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੇਕਰ ਆਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ, ਤਾਂ ਫੋਰੈਂਸਿਕ ਜਾਂਚ ਤੋਂ ਸੱਚਾਈ ਸਾਹਮਣੇ ਆਉਣ ਦਿਓ: ਬਲਤੇਜ ਪੰਨੂ

ਚੰਡੀਗੜ੍ਹ 5 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਵੱਡੇ ਐਲਾਨ, RDA ਬਿੱਲ ਪਾਸ ਤੇ ਮੁਲਾਜ਼ਮਾਂ ਲਈ ਖੁਸ਼ਖਬਰੀ

ਚੰਡੀਗੜ੍ਹ, 5 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

ਪ੍ਰੇਮ ਵਿਆਹ ਕਰਾਉਣ ਵਾਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਿਤਾ ਵੀ ਜ਼ਖਮੀ; ਘਰ ਆ ਕੇ ਕੀਤੀ ਫਾਇਰਿੰਗ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਝਬਾਲ ਦੇ ਪਿੰਡ ਪੰਜਵੜ ਵਿੱਚ ਪ੍ਰੇਮ ਵਿਆਹ...

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀ ਸਮਾਪਤੀ ਦੇ 5 ਦਿਨ ਬਾਕੀ; 10 ਅਕਤੂਬਰ ਨੂੰ ਬੰਦ ਹੋਣਗੇ ਕਪਾਟ

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਲਈ ਸਿਰਫ਼ ਪੰਜ...

ਰਾਜਸਥਾਨ ਪੁਲੀਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ: ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ...

ਡਰੱਗਜ਼ ਮਾਮਲੇ ‘ਚ ਅੱਜ SIT ਅੱਗੇ ਪੇਸ਼ ਹੋਣਗੇ ਬਿਕਰਮ ਮਜੀਠੀਆ ਤੇ ਜਗਦੀਸ਼ ਭੋਲਾ

ਚਪੰਜਾਬ ਦੇ ਕਰੀਬ 16 ਸਾਲ ਪੁਰਾਣੇ ਤੇ ਬਹੁਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼...

‘ਕਾਂਗਰਸ ‘ਚ ਵਧਿਆ ਖਿਲਾਰਾ’,ਅਮਨ ਅਰੋੜਾ ਨੇ ਨਵੇਂ ਪੰਜਾਬ ਪ੍ਰਧਾਨ ਨੂੰ ਲੈ ਕੇ ਘੇਰੀ ਕਾਂਗਰਸ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ...

ਅੰਮ੍ਰਿਤਸਰ ‘ਚ ASI ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ, ਭਾਬੀ ‘ਤੇ ਸਾਜ਼ਿਸ਼ ਰਚਣ ਦਾ ਸ਼ੱਕ; 3 ਹਮਲਾਵਰਾਂ ਦੀ ਭਾਲ

ਅੰਮ੍ਰਿਤਸਰ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਵੱਡੀ...

CM ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਵਿਸ਼ੇਸ਼ ਸੈਸ਼ਨ ਦੀਆਂ ਤਾਰੀਕਾਂ ’ਤੇ ਲੱਗ ਸਕਦੀ ਮੋਹਰ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਦੁਪਹਿਰ 2...