October 8, 2026, 1:09 pm
----------- Advertisement -----------
HomeNewsLatest Newsਲੁਧਿਆਣਾ ਦੇ ਕੇਬਲ ਆਪਰੇਟਰ ਨੂੰ ਲੱਗੀ ਇੱਕ ਕਰੋੜ ਦੀ ਲਾਟਰੀ

ਲੁਧਿਆਣਾ ਦੇ ਕੇਬਲ ਆਪਰੇਟਰ ਨੂੰ ਲੱਗੀ ਇੱਕ ਕਰੋੜ ਦੀ ਲਾਟਰੀ

Published on

----------- Advertisement -----------

ਲੁਧਿਆਣਾ :- ਪੰਜਾਬ ਸਰਕਾਰ ਦੇ ਵਿਸਾਖੀ ਬੰਪਰ ਤਹਿਤ ਲੁਧਿਆਣਾ ਦੇ ਇੱਕ ਕੇਬਲ ਆਪਰੇਟਰ ਰਵੀ ਬਾਲੀ ਜੋ ਕਿ ਪੰਜਾਬ ਭਾਜਪਾ ਦੇ ਐਸ.ਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਵੀ ਹਨ, ਨੂੰ ਇੱਕ ਕਰੋੜ ਦੀ ਲਾਟਰੀ ਲੱਗ ਗਈ ਹੈ। ਰਵੀ ਬਲੀ ਦੀ ਲਾਟਰੀ ਤੋਂ ਬਾਅਦ ਘਰ ‘ਚ ਖੁਸ਼ੀ ਦਾ ਮਾਹੌਲ ਹੈ। ਰਿਸ਼ਤੇਦਾਰ ਆ ਕੇ ਵਧਾਈਆਂ ਦੇ ਰਹੇ ਹਨ। ਫੋਨ ‘ਤੇ ਵਧਾਈ ਸੰਦੇਸ਼ ਵੀ ਆ ਰਹੇ ਹਨ।

ਰਵੀ ਬਾਲੀ ਨੇ ਦੱਸਿਆ ਕਿ ਉਹ ਪ੍ਰਮਾਤਮਾ ਵੱਲੋਂ ਦਿੱਤੇ ਤੋਹਫ਼ੇ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ, ਜਿਸ ਨੇ ਇਸ ਜਨਮ ਵਿੱਚ ਉਸ ਦੇ ਨਾਮ ਨਾਲ ਕਰੋੜਪਤੀ ਜੋੜਿਆ ਹੈ। ਉਹ ਦੋ-ਤਿੰਨ ਵਾਰ ਲਾਟਰੀ ਪਾ ਚੁੱਕੇ ਸਨ ਅਤੇ ਕਦੇ 100 ਰੁਪਏ ਵੀ ਨਹੀਂ ਮਿਲਿਆ। ਇਸ ਵਾਰ 12 ਤਰੀਕ ਨੂੰ ਉਨ੍ਹਾਂ ਨੇ ਭਾਜਪਾ ਐਸਸੀ ਮੋਰਚਾ ਦੀ ਮੀਟਿੰਗ ਕੀਤੀ। ਜਦੋਂ ਉਹ ਮੀਟਿੰਗ ਤੋਂ ਚਲੇ ਗਏ ਤਾਂ ਛੋਟੇ ਭਰਾ ਨੇ ਰੰਧਾਵਾ ਨੂੰ ਕਿਹਾ ਕਿ ਜਾਓ ਸਾਹਮਣੇ ਤੋਂ ਲਾਟਰੀ ਲੈ ਕੇ ਆਓ। ਉਸ ਨੇ ਪੁੱਛਿਆ ਕਿ ਕਿਹੜੀ, ਤਾਂ ਮੈਂ ਕਿਹਾ ਕਿ ਜੋ ਕੁਝ ਉਪਰ ਪਈ ਹੋਵੇ ਲਿਆਓ ਅਤੇ ਪਰਮਾਤਮਾ ਨੇ ਕਿਰਪਾ ਕੀਤੀ ਹੈ। ਇਹ ਸਭ ਅਚਾਨਕ ਹੋਇਆ। ਉਹ ਅਤੇ ਉਸਦੀ ਪਤਨੀ ਨੂੰ ਆਸ ਕਰਦੇ ਸਨ ਕਿ ਇਸ ਵਾਰ ਕੁਝ ਚੰਗਾ ਹੋਵੇਗਾ ਕਿਉਂਕਿ ਮਹੀਨਾ ਭਰ ਸਭ ਕੁਝ ਠੀਕ ਚੱਲ ਰਿਹਾ ਸੀ। ਉਸਦਾ ਕੇਬਲ ਅਤੇ ਪ੍ਰਾਪਰਟੀ ਦਾ ਕਾਰੋਬਾਰ ਹੈ। ਉਸਦੇ ਪਰਿਵਾਰ ਚ ਪਤਨੀ ਸੀਮਾ, ਤਿੰਨ ਬੱਚੇ (ਦੋ ਪੁੱਤਰ-ਇੱਕ ਧੀ), ਮਾਂ ਹਨ। ਦੋ ਭੈਣਾਂ ਵਿਆਹੀਆਂ ਹੋਈਆਂ ਹਨ। ਉਸਦਾ ਪਰਿਵਾਰ ਮੱਧ ਵਰਗੀ ਹੈ। ਸੁੱਖ-ਦੁੱਖ ਵਿਚ ਪੈਸੇ ਦੀ ਕਮੀ ਹੁੰਦੀ ਹੈ। ਜਦੋਂ ਮਈ ਦੇ ਮਹੀਨੇ ਪਿਤਾ ਦਾ ਦਿਹਾਂਤ ਹੋ ਗਿਆ ਤਾਂ ਪਰਿਵਾਰ ਬਹੁਤ ਮੁਸੀਬਤ ਵਿੱਚ ਸੀ। ਲਾਟਰੀ ਦੇ ਪੈਸੇ ਦੀ ਵਰਤੋਂ ਬਾਰੇ ਉਨ੍ਹਾਂ ਦੱਸਿਆ ਕਿ ਬੱਚੇ ਪੜ੍ਹਦੇ ਹਨ। ਉਨ੍ਹਾਂ ਦੀ ਉੱਚ ਸਿੱਖਿਆ ‘ਤੇ ਖਰਚ ਕਰਾਂਗਾ। ਇਸ ਤੋਂ ਇਲਾਵਾ ਪੜ੍ਹਾਈ ਲਈ ਜੇਕਰ ਕਿਸੇ ਸਾਥੀ ਦੀ ਲੋੜ ਹੈ ਤਾਂ ਉਹ ਮਦਦ ਕਰੇਗਾ। ਉਨ੍ਹਾਂ ਨੇ ਦੂਜਿਆਂ ਨੂੰ ਸਲਾਹ ਦਿੱਤੀ ਕਿ ਵਿਅਕਤੀ ਨੂੰ ਹਮੇਸ਼ਾ ਬਜਟ ਦੇ ਅੰਦਰ ਹੀ ਖਰਚ ਕਰਨਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਹਰ ਵਾਰ ਲਾਟਰੀ ਪਾਈ ਜਾਵੇ। ਸਾਲ ਵਿੱਚ ਇੱਕ ਵਾਰ ਚੱਲਦਾ ਹੈ। ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਪਤਨੀ ਅਤੇ ਮਾਂ ਨੂੰ ਦਿੰਦਾ ਹੈ।

ਆਪਣੇ ਪਤੀ ਦੀ ਇੱਕ ਕਰੋੜ ਦੀ ਲਾਟਰੀ ਲੱਗਣ ਤੋਂ ਬਾਅਦ ਸੀਮਾ ਬਾਲੀ ਖੁਸ ਹਨ। ਜਿੱਥੇ ਉਸ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਦੇ ਨਾਲ ਹੀ ਪਤੀ ਦੀ ਸਹਿਮਤੀ ਨਾਲ ਪੈਸੇ ਲਗਾਉਣ ਦੀ ਗੱਲ ਕਹੀ। ਰਵੀ ਬਾਲੀ ਦੀ ਧੀ ਦੀਪਾਂਸ਼ੀ ਬਾਲੀ ਦਾ ਕਹਿਣਾ ਹੈ ਕਿ ਉਹ ਖੁਸ਼ ਹੈ ਕਿਉਂਕਿ ਉਸ ਨੇ ਕਦੇ ਵਿਸ਼ਵਾਸ ਨਹੀਂ ਕੀਤਾ ਸੀ ਕਿ ਅਜਿਹਾ ਹੋਵੇਗਾ। ਦੀਪਾਂਸ਼ੀ ਨੇ ਦੱਸਿਆ ਕਿ ਉਹ ਯੂਪੀਐਸਸੀ ਦੀ ਪ੍ਰਵੇਸ਼ ਪ੍ਰੀਖਿਆ ਦੇਣਾ ਚਾਹੁੰਦੀ ਹੈ। ਹਾਲਾਂਕਿ ਉਹ ਫਿਲਹਾਲ 12ਵੀਂ ਜਮਾਤ ‘ਚ ਪੜ੍ਹ ਰਹੀ ਹੈ। ਅਗਲੇ ਮਹੀਨੇ ਪ੍ਰੀਖਿਆ ਹੈ ਅਤੇ ਉਸ ਤੋਂ ਬਾਅਦ ਮੈਂ UPSC ਦੀ ਤਿਆਰੀ ਕਰੇਗੀ। ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੈਸੇ ਨਾਲ ਸਭ ਕੁਝ ਸੰਭਵ ਨਹੀਂ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚਾਵਲਾ ਮਾਮਲੇ ਦੀ ਜਾਂਚ ਲਈ SIT ਦਾ ਗਠਨ, ਬਲਤੇਜ ਪੰਨੂ ਨੇ ਮੁੜ ਚੁੱਕੇ SGPC ਪ੍ਰਧਾਨ ਧਾਮੀ ‘ਤੇ ਸਵਾਲ

ਪੰਜਾਬ ਸਰਕਾਰ ਵੱਲੋਂ ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ...

 ਰਾਜੋਆਣਾ ਨੂੰ ਫਾਂਸੀ ਤੋਂ ਰਾਹਤ ਮਿਲੇਗੀ? ਰਹਿਮ ਪਟੀਸ਼ਨ ‘ਤੇ 28 ਨੂੰ ਸੁਣਵਾਈ

ਸੁਪਰੀਮ ਕੋਰਟ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ...

ਨਹੀਂ ਰਹੇ ਨਾਨਾ ਪਾਟੇਕਰ, 75 ਸਾਲ ਦੀ ਉਮਰ ‘ਚ ਦਿਹਾਂਤ

ਹਿੰਦੀ ਅਤੇ ਮਰਾਠੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ ਹੋ ਗਿਆ ਹੈ।...

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...