October 12, 2026, 3:40 pm
----------- Advertisement -----------
HomeNewsLatest Newsਸਮਾਣਾ ‘ਚ ਅਨੋਖੀ ਚੋਰੀ: ਸ਼ਰਾਬੀ ਨੇ PRTC ਦੀ ਬੱਸ ਕੀਤੀ ਚੋਰੀ

ਸਮਾਣਾ ‘ਚ ਅਨੋਖੀ ਚੋਰੀ: ਸ਼ਰਾਬੀ ਨੇ PRTC ਦੀ ਬੱਸ ਕੀਤੀ ਚੋਰੀ

Published on

----------- Advertisement -----------

ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਵਿੱਚ ਇੱਕ ਅਨੋਖੀ ਚੋਰੀ ਦੀ ਘਟਨਾ ਵਾਪਰੀ ਹੈ। ਚੋਰਾਂ ਨੇ ਪੀਆਰਟੀਸੀ ਦੀ ਬੱਸ ਚੋਰੀ ਕਰ ਲਈ। ਇੰਨਾ ਹੀ ਨਹੀਂ ਬੱਸ ਚੋਰੀ ਕਰਨ ਤੋਂ ਬਾਅਦ 8 ਕਿਲੋਮੀਟਰ ਦੂਰ ਕਿਸੇ ਹੋਰ ਥਾਂ ‘ਤੇ ਲੈ ਗਿਆ ਅਤੇ ਫਿਰ ਸਾਰੀ ਰਾਤ ਉਸੇ ਬੱਸ ‘ਚ ਸੌਂਦਾ ਰਿਹਾ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਲਾਕਾ ਨਿਵਾਸੀਆਂ ਨੇ ਬੱਸ ਨੂੰ ਖੇਤਾਂ ਦੇ ਵਿਚਕਾਰ ਖੜ੍ਹੀ ਦੇਖਿਆ।

ਦੱਸ ਦੇਈਏ ਕਿ ਸਮਾਣਾ ਵਿੱਚ ਇੱਕ ਨਸ਼ੇੜੀ ਨੌਜਵਾਨ ਨੇ ਪਿੰਡ ਤਲਵੰਡੀ ਤੋਂ ਪੀਆਰਟੀਸੀ ਦੀ ਬੱਸ ਚੋਰੀ ਕਰ ਲਈ। ਚੋਰ ਬੱਸ ਨੂੰ 8 ਕਿਲੋਮੀਟਰ ਦੂਰ ਦੌਦਾ ਪਿੰਡ ਲੈ ਗਏ। ਪਿੰਡ ਵਾਸੀਆਂ ਨੇ ਬੱਸ ਨੂੰ ਖੇਤਾਂ ਵਿੱਚ ਖੜ੍ਹੀ ਦੇਖ ਕੇ ਅੰਦਰ ਜਾ ਕੇ ਦੇਖਿਆ ਤਾਂ ਇੱਕ ਨੌਜਵਾਨ ਸੁੱਤਾ ਪਿਆ ਸੀ। ਲੋਕਾਂ ਨੇ ਪੁਲਸ ਨੂੰ ਫੋਨ ਕੀਤਾ। ਪੁਲਿਸ ਨੇ ਬੱਸ ਚੋਰੀ ਕਰਨ ਵਾਲੇ ਨੂੰ ਕਾਬੂ ਕਰ ਲਿਆ।

ਬੱਸ ਲੈ ਕੇ ਜਾਣ ਵਾਲੇ ਮੁਲਜ਼ਮ ਨੇ ਇਸ ਦੌਰਾਨ ਦੱਸਿਆ ਕਿ ਉਹ ਇਕੱਲਾ ਨਹੀਂ, ਸਗੋਂ ਉਸ ਦੇ ਨਾਲ ਦੋ ਹੋਰ ਸਾਥੀ ਵੀ ਸਨ। ਉਨ੍ਹਾਂ ਨੇ ਇਕੱਠੇ ਸ਼ਰਾਬ ਪੀ ਕੇ ਬੱਸ ਭਜਾ ਲਈ। ਉਸਨੇ ਦੱਸਿਆ ਕਿ ਉਸਨੂੰ ਯਾਦ ਨਹੀਂ ਕਿ ਉਸਨੇ ਬੱਸ ਕਿੱਥੋਂ ਲਈ ਅਤੇ ਕਿੱਥੇ ਖੜੀ ਕੀਤੀ।

ਬੱਸ ਵਿੱਚ ਨਾ ਤਾਂ ਕੋਈ ਕੰਡਕਟਰ ਸੀ ਅਤੇ ਨਾ ਹੀ ਕੋਈ ਡਰਾਈਵਰ।ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਸਮਾਣਾ ਤੋਂ ਤਲਵੰਡੀ ਮਲਿਕ ਰੂਟ ’ਤੇ ਚੱਲਦੀ ਹੈ ਅਤੇ ਪੀਆਰਟੀਸੀ ਦੇ ਡਰਾਈਵਰ ਪਿੰਡ ਤਲਵੰਡੀ ਵਿੱਚ ਜਾ ਕੇ ਇਸ ਨੂੰ ਉਥੇ ਹੀ ਪਾਰਕ ਕਰ ਦਿੰਦੇ ਹਨ। ਘਟਨਾ ਸਮੇਂ ਬੱਸ ਦੇ ਅੰਦਰ ਕੋਈ ਨਹੀਂ ਸੀ। ਜਿਸ ਕਾਰਨ ਸ਼ਰਾਬੀ ਨੌਜਵਾਨ ਬੱਸ ਦੀ ਲਪੇਟ ਵਿੱਚ ਆ ਗਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ ਸਰਹਿੰਦ...

ਪੰਜਾਬ ਵਿਚ ਮੀਂਹ ਕਾਰਨ ਠੰਢ ਨੇ ਦਿੱਤੀ ਦਸਤਕ, ਤਾਪਮਾਨ ਵਿਚ 4.8 ਡਿਗਰੀ ਦੀ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ ਹੈ ਅਤੇ ਹੁਣ...

 ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ, ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਰੋਕ

ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸਰਬਉੱਚ ਅਦਾਲਤ ਨੇ...

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ...

ਕੈਨੇਡਾ ਜਾ ਮੁਕਰਨ ਵਾਲੀ ਨੂੰਹ 7 ਸਾਲ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ, ਮੁੰਡੇ ਨੇ ਲਾਇਆ ਸੀ 51 ਲੱਖ

ਕੈਨੇਡਾ ਜਾਣ ਲਈ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ...

ਦਿੱਲੀ ਜਾਣ ਵਾਲਿਆਂ ਲਈ ਵੱਡੀ ਖ਼ਬਰ, ਅੱਜ 6 ਮੈਟਰੋ ਤੇ 30 ਸੜਕਾਂ ਬੰਦ

 ਪਿਛਲੇ ਦੋ ਦਿਨਾਂ ਤੋਂ ਮੈਟਰੋ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ...

ਸਚਿਨ ਪਾਇਲਟ ਭਾਵੇਂ ਅਗਲੀ ਚੋਣ ਲਈ ਟਿਕਟ ਨਾ ਦੇਣ ਤਾਂ ਵੀ ਮੈਂ ਰਾਹੁਲ ਗਾਂਧੀ ਨਾਲ ਡਟ ਕੇ ਖੜ੍ਹਾਂਗਾ: ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਕੁਝ ਦਿਨਾਂ ਬਾਅਦ ਲੁਧਿਆਣਾ ਤੋਂ ਸੰਸਦ...

ਅੰਮ੍ਰਿਤਸਰ ਏਅਰਪੋਰਟ ਨੇੜੇ ਡਰੋਨ ਐਕਟੀਵਿਟੀ, 3 ਉਡਾਣਾਂ ਡਾਇਵਰਟ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਡਰੋਨ ਐਕਟੀਵਿਟੀ ਦੇਖੇ...

ਜਲੰਧਰ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ; ਮਹਿਲਾ ਦੀ ਮੌਤ, 2 ਜ਼ਖ਼ਮੀ

ਜਲੰਧਰ ਦੇ ਪਿੰਡ ਢੱਡਾ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ...