October 6, 2026, 3:32 pm
----------- Advertisement -----------
HomeNewsLatest Newsਸੰਧਵਾਂ ਨੇ ਪੰਜਾਬ ਨੂੰ ਐਮ.ਐਸ.ਪੀ. ਕਮੇਟੀ ਵਿੱਚ ਸ਼ਾਮਲ ਨਾ ਕੀਤੇ ਜਾਣ ਲਈ...

ਸੰਧਵਾਂ ਨੇ ਪੰਜਾਬ ਨੂੰ ਐਮ.ਐਸ.ਪੀ. ਕਮੇਟੀ ਵਿੱਚ ਸ਼ਾਮਲ ਨਾ ਕੀਤੇ ਜਾਣ ਲਈ ਕੇਂਦਰ ‘ਤੇ ਜਤਾਇਆ ਇਤਰਾਜ਼

Published on

----------- Advertisement -----------

ਚੰਡੀਗੜ, 21 ਜੁਲਾਈ : – ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵੱਲੋਂ MSP ਤੇ ਬਣਾਈ ਕਮੇਟੀ ਚ ਪੰਜਾਬ ਨੂੰ ਪ੍ਰਤੀਨਿਧਤਾ ਨਾ ਦੇਣ ਤੇ ਰੋਸ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਤੋਂ ਬਿਨਾਂ ਖੇਤੀ ਦੇ ਕਿਸੇ ਵੀ ਪਹਿਲੂ ‘ਤੇ ਕਦੇ ਵੀ ਚਰਚਾ ਸੰਭਵ ਹੀ ਨਹੀਂ ਹੈ, ਪੰਜਾਬ ਨੂੰ ਅਖੌਤੀ ਕਮੇਟੀ ਤੋਂ ਦੂਰ ਰੱਖਣਾ ਪੰਜਾਬ ਦੇ ਸਬਰ ਨੂੰ ਪਰਖਣ ਜਾਂ ਅੱਗ ਲਾਊ ਸਿਆਸਤ ਦੀ ਇੱਕ ਹੋਰ ਲੂੰਬੜ ਚਾਲ ਹੈ, ਕਿਉਂਕਿ ਬਹਾਦਰ ਪੰਜਾਬੀਆਂ ਨੇ ਕਾਲੇ ਖੇਤੀ ਕਾਨੂੰਨਾਂ ਦੀ ਬਰਖ਼ਾਸਤਗੀ ਲਈ ਦਿੱਲੀ ਦੀਆਂ ਬਰੂਹਾਂ ‘ਤੇ ਦੁਨੀਆਂ ਦੀ ਸਭ ਤੋਂ ਲੰਬੀ ਤੇ ਸ਼ਾਂਤਮਈ ਮੁਹਿੰਮ ਦੀ ਸਫਲਤਾਪੂਰਵਕ ਅਗਵਾਈ ਕੀਤੀ ਸੀ।

ਵਿਧਾਨ ਸਭਾ ਸਪੀਕਰ ਨੇ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬੀ ਭਲੀਭਾਂਤ ਜਾਣਦੇ ਹਨ, ਕਿ ਜ਼ੁਲਮ, ਗ਼ਰੂਰ ਅਤੇ ਬੇਇਨਸਾਫੀ ਦਾ ਸਾਹਮਣਾ ਕਿਵੇਂ ਕਰਨਾ ਹੈ। ਉਨਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਸਬੰਧੀ 19 ਨਵੰਬਰ, 2021 ਨੂੰ ਕੀਤੀ ਘੋਸ਼ਣਾ ਇਸ ਦੀ ਤਾਜ਼ਾ ਤੇ ਸਪੱਸ਼ਟ ਉਦਾਹਰਣ ਹੈ।

ਪੰਜਾਬ ਤੋਂ ਬਿਨਾਂ ਕਿਸੇ ਵੀ ਕਮੇਟੀ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਅਪਣਾਈ ਸਾਰਥਕਤਾ ‘ਤੇ ਸਵਾਲ ਚੁੱਕਦਿਆਂ ਸ. ਸੰਧਵਾਂ ਨੇ ਕਿਹਾ ਕਿ ਇਸ ਐਲਾਨ ਦਾ ਉਦੇਸ਼ ਸਾਡੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਅਧਿਕਾਰ ਬਣਾਉਣਾ ਨਹੀਂ ਸਗੋਂ ਸਿਆਸੀ ਦਿਖਾਵਾ ਹੀ ਹੈ। ਉਨਾਂ ਕਿਹਾ ਕਿ ਖੇਤੀ ਸਬੰਧੀ ਵਿਸ਼ੇ ‘ਤੇ ਉਹ ਪੰਜਾਬ ਤੋਂ ਬਿਨਾਂ ਕਿਸ ਤਰਾਂ ਚਰਚਾ ਕਰਨਗੇ।

ਪਿਛਲੇ ਹਫਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ “ਜੀਰੋ-ਬਜਟ ਅਧਾਰਤ ਖੇਤੀ ਨੂੰ ਉਤਸ਼ਾਹਿਤ ਕਰਨ’’ ਅਤੇ ਐਮ.ਐਸ.ਪੀ. ਨੂੰ ਹੋਰ ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਬਣਾਉਣ ਲਈ 26-ਮੈਂਬਰੀ ਕਮੇਟੀ ਨੂੰ ਨੋਟੀਫਾਈ ਕੀਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

SGPC ਦੇ ਮੁੱਖ ਸਕੱਤਰ ਦੇ OSD ਤੋਂ ਲੰਬੀ ਪੁੱਛਗਿੱਛ, 4 ਘੰਟੇ ਚੱਲਿਆ ਸਿਲਸਿਲਾ

ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ...

 ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ

ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਆਪਣੇ ਕ੍ਰਿਕਟ ਕਰੀਅਰ ਬਾਰੇ ਇੱਕ ਵੱਡਾ ਐਲਾਨ ਕੀਤਾ ਹੈ।...

ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਫੌਜੀ ਜਹਾਜ਼ ਕਰੈਸ਼, 32 ਲੋਕਾਂ ਦੀ ਮੌਤ

ਨਾਈਜੀਰੀਆ ਵਿੱਚ ਇੱਕ ਦੁਖਦਾਈ ਜਹਾਜ਼ ਹਾਦਸੇ ਵਿੱਚ 32 ਲੋਕਾਂ ਦੀ ਮੌਤ ਹੋ ਗਈ ਹੈ।...

ਚੰਡੀਗੜ੍ਹ ‘ਚ ‘ਧਰਮ ਯੁੱਧ ਮੋਰਚੇ’ ਦੇ ਆਗੂਆਂ ਦੀ CM ਨਾਲ ਮੀਟਿੰਗ, ਪੰਥਕ ਮਸਲਿਆਂ ‘ਤੇ ਹੋਈ ਚਰਚਾ

ਬਟਾਲਾ ‘ਚ ਚੱਲ ਰਹੇ ‘ਧਰਮ ਯੁੱਧ ਮੋਰਚੇ’ ਦੇ ਆਗੂ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ...

‘ਜੋ ਕੱਲ੍ਹ ਤੱਕ ਨਾਲ ਘੁੰਮਦੇ ਸੀ…’, Mad Sandhu ਦੇ ਭਰਾ ਨੇ ਰੋਂਦਿਆਂ ਦੱਸੀ ਹਕੀਕਤ

ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ ਮਸ਼ਹੂਰ...

2000 ਨੌਜਵਾਨਾਂ ਨੂੰ ਲੈ ਕੇ ਪੱਗੜੀ ਸੰਭਾਲ ਯਾਤਰਾ ਕੱਢਣਗੇ ਚਰਨਜੀਤ ਚੰਨੀ!

ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਚੰਨੀ 2000 ਨੌਜਵਾਨਾਂ ਨੂੰ ਲੈ ਕੇ ਪੰਜਾਬ ਵਿਚ...

ਹਾਈਕੋਰਟ ਦੇ CBI ਜਾਂਚ ਹੁਕਮਾਂ ਖ਼ਿਲਾਫ਼ SC ਪਹੁੰਚੀ ਮਾਨ ਸਰਕਾਰ

ਪੰਜਾਬ ਸਰਕਾਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ਡੀਜੀਪੀ ਨੂੰ ਲਿਖੇ ਪੱਤਰ ਸਬੰਧੀ ਪੰਜਾਬ...

ਬੇਅਦਬੀ ਕਾਨੂੰਨ ਨੂੰ ਲੈ ਕੇ ਅਹਿਮ ਮੀਟਿੰਗ ਅੱਜ, ਸਰਕਾਰ ਦੀ 7 ਮੈਂਬਰੀ ਤਾਲਮੇਲ ਕਮੇਟੀ ਕਰੇਗੀ ਵਿਚਾਰ

ਪੰਜਾਬ ਸਰਕਾਰ ਦੀ 7 ਮੈਂਬਰੀ ਤਾਲਮੇਲ ਕਮੇਟੀ ਅੱਜ ਬੇਅਦਬੀ ਸੋਧ ਕਾਨੂੰਨ ਨੂੰ ਲੈ ਕੇ...

ਜੇਕਰ ਆਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ, ਤਾਂ ਫੋਰੈਂਸਿਕ ਜਾਂਚ ਤੋਂ ਸੱਚਾਈ ਸਾਹਮਣੇ ਆਉਣ ਦਿਓ: ਬਲਤੇਜ ਪੰਨੂ

ਚੰਡੀਗੜ੍ਹ 5 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...