ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਵਿਖੇ ਪੁਹੰਚੇ ਹਨ। ਇਥੇ ਪੀ.ਐਮ ਮੋਦੀ ਜਨ ਸਭਾ ਨੂੰ ਸੰਬੋਧਨ ਕਰ ਰਹੇ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪੀ ਐਮ ਮੋਦੀ ਨੇ ਮਹਾਰਾਜਗੰਜ ਵਿਖੇ ਰੈਲੀ ਦੌਰਾਨ ਵਿਰੋਧੀ ਪਾਰਟੀਆਂ ‘ਤੇ ਸ਼ਬਦੀ ਹਮਲਾ ਕੀਤਾ ਹੈ। ਇਸ ਦੌਰਾਨ ਪੀਐਮ ਨੇ ਕਿਹਾ ਕਿ ਇਹ ਪਰਿਵਾਰਵਾਦੀ ਲੋਕ ਕਦੇ ਵੀ ਭਾਰਤ ਨੂੰ ਸਮਰੱਥ ਅਤੇ ਯੂਪੀ ਨੂੰ ਸਸ਼ਕਤ ਨਹੀਂ ਬਣਾ ਸਕਦੇ।
ਉਨ੍ਹਾਂ ਨੇ ਕਿਹਾ ਕਿ ਅੱਜ ਨੇਪਾਲ ਸਰਹੱਦ ‘ਤੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਮੁੱਖ ਸੜਕਾਂ ਨੂੰ 4 ਲੇਨ ਅਤੇ ਹਾਈਵੇਅ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਕੁਸ਼ੀਨਗਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਨ ਤੋਂ ਬਾਅਦ ਹੁਣ ਇੱਥੇ ਸੈਲਾਨੀਆਂ ਦੀ ਗਿਣਤੀ ਵੀ ਵਧੇਗੀ। ਇਹ ਹੀ ਆਤਮ-ਨਿਰਭਰ ਅਤੇ ਸ਼ਕਤੀਸ਼ਾਲੀ ਭਾਰਤ ਦੀ ਤਾਕਤ ਹੈ। ਪਰ ਇਹ ਕੱਟੜ ਪਰਿਵਾਰਵਾਦੀ ਭਾਰਤ ਨੂੰ ਮਜ਼ਬੂਤ ਨਹੀਂ ਦੇਖਣਾ ਚਾਹੁੰਦੇ, ਉਹ ਕੋਈ ਨਾ ਕੋਈ ਰੁਕਾਵਟ ਪਾਉਂਦੇ ਰਹਿੰਦੇ ਹਨ। ਇਸ ਲਈ ਇਸ ਵਾਰ ਇਹਨਾ ਨੂੰ ਹਰਾਉਣਾ ਹੈ।
----------- Advertisement -----------
ਇਹ ਪਰਿਵਾਰਵਾਦੀ ਲੋਕ ਕਦੇ ਭਾਰਤ ਨੂੰ ਸਮਰੱਥ ਨਹੀਂ ਬਣਾ ਸਕਦੇ : ਪੀ.ਐਮ ਮੋਦੀ
Published on
----------- Advertisement -----------
----------- Advertisement -----------












