ਲੁਧਿਆਣਾ ‘ਚ ਥਾਣਾ ਡਿਵੀਜ਼ਨ ਨੰਬਰ 2 ਦੇ ਥਾਣਾ ਜਨਕ ਪੁਰੀ ‘ਚ ਇਕ ਦੁਕਾਨਦਾਰ ‘ਤੇ ਉਸ ਦੇ ਗੁਆਂਢ ਦੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ 31 ਦਸੰਬਰ ਨੂੰ ਜਨਕਪੁਰੀ ‘ਚ ਪੁਲਸ ਨੇ ਸੱਟੇਬਾਜ਼ਾਂ ‘ਤੇ ਛਾਪਾ ਮਾਰਿਆ ਸੀ। ਜਿਸ ਦੁਕਾਨਦਾਰ ਨਾਲ ਕੁੱਟਮਾਰ ਹੋਈ ਹੈ ਉਸਦੇ ਰਿਸ਼ਤੇਦਾਰ ਦੀ ਦੁਕਾਨ ‘ਤੇ ਪੁਲਿਸ ਰੇਡ ਕਰਕੇ ਨਾਜਾਇਜ਼ ਧੰਦੇ ਨੂੰ ਬੰਦ ਕਰਵਾਇਆ ਸੀ।
ਇਸ ਦੁਸ਼ਮਣੀ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਕਈ ਬਹਿਸ ਹੋਏ। ਪਹਿਲਾਂ 2 ਜਨਵਰੀ ਨੂੰ ਹਮਲਾਵਰਾਂ ਨੇ ਗਣੇਸ਼ ਨਗਰ ਬਾਜ਼ਾਰ ਵਿੱਚ ਦੁਕਾਨ ਵਿੱਚ ਜਾ ਕੇ ਨੌਜਵਾਨ ਪੁਨੀਤ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬੀਤੀ ਰਾਤ ਫਿਰ ਜਦੋਂ ਪੁਨੀਤ ਆਪਣੇ ਭਰਾ ਸ਼ੁਭਮ ਨਾਲ ਜਨਕ ਪੁਰੀ ਦੀ ਦੁਕਾਨ ‘ਤੇ ਬੈਠਾ ਸੀ ਤਾਂ ਮੁਲਜ਼ਮ ਪੁਨੀਤ ਨੂੰ ਕੁੱਟਮਾਰ ਕਰਕੇ ਦੁਕਾਨ ਤੋਂ ਬਾਹਰ ਲੈ ਗਏ। ਸੱਟੇ ਦਾ ਧੰਦਾ ਬੰਦ ਹੋਣ ਕਾਰਨ ਦੋਵੇਂ ਧਿਰਾਂ ਇੱਕ-ਦੂਜੇ ’ਤੇ ਸ਼ੱਕ ਕਰਨ ਲੱਗੀਆਂ, ਜਿਸ ਦੀ ਸੂਚਨਾ ਪੁਲੀਸ ਨੂੰ ਦਿੱਤੀ।ਪਹਿਲਾਂ ਪੁਨੀਤ ਦੀ ਇਕ ਬਾਂਹ ਟੁੱਟ ਗਈ ਸੀ ਪਰ ਅੱਜ ਲੜਾਈ ਦੌਰਾਨ ਉਸ ਦੀਆਂ ਦੋਵੇਂ ਬਾਹਾਂ ਟੁੱਟੀਆਂ ਦੱਸੀਆਂ ਜਾ ਰਹੀਆਂ ਹਨ। ਪੁਨੀਤ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਹੈ।ਇਲਾਕਾ ਵਾਸੀਆਂ ਨੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਤੋਂ ਮੰਗ ਕੀਤੀ ਹੈ ਕਿ ਇਲਾਕੇ ‘ਚੋਂ ਨਸ਼ਾ ਤਸਕਰਾਂ, ਸ਼ਰਾਬ ਤਸਕਰਾਂ ਅਤੇ ਸੱਟੇਬਾਜ਼ਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ |












