ਨਵੀਂ ਦਿੱਲੀ: ਟਰਨੈੱਟ ਮੀਡੀਆ ਤੇ ਕ੍ਰਿਪਟੋਕਰੰਸੀ ’ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ- ਇਨ੍ਹਾਂ ‘ਤੇ ਨਿਯਮ ਬਣਾਉਣ ਦੀ ਜ਼ਰੂਰਤ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ’ਚ ਹੋਈ ਡੈਮੋਕ੍ਰੇਸੀ ਸਮਿਟ ਨੂੰ ਵਰਚੁਅਲ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਭਾਰਤ ’ਚ ਲੋਕਤੰਤਰ ਦੀਆਂ ਬੇਹੱਦ ਡੂੰਘੀਆਂ ਜੜ੍ਹਾਂ ਬਾਰੇ ਦੱਸਿਆ ਬਲਕਿ ਲੋਕਤੰਤਰ ਨੂੰ ਹੋਰ ਜ਼ਿਆਦਾ ਕਾਮਯਾਬ ਬਣਾਉਣ ਦਾ ਮੰਤਰ ਵੀ ਦਿੱਤਾ।
ਵਿਸ਼ਵ ਦੇ 110 ਦੇਸ਼ਾਂ ਦੇ ਸਾਹਮਣੇ ਆਪਣੇ ਵਿਚਾਰ ਰੱਖਦੇ ਹੋਏ ਮੋਦੀ ਨੇ ਕਿਹਾ ਕਿ ਅਸੀਂ ਮਿਲ ਕੇ ਉੱਭਰਦੀ ਹੋਈ ਟੈਕਨਾਲੋਜੀ ਵਰਗੇ ਇੰਟਰਨੈੱਟ ਮੀਡੀਆ ਕ੍ਰਿਪਟੋਕਰੰਸੀ ’ਤੇ ਆਲਮੀ ਨਿਯਮ ਬਣਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਦਾ ਇਸਤੇਮਾਲ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਹੋਵੇ ਨਾ ਕਿ ਉਸ ਨੂੰ ਕਮਜ਼ੋਰ ਕਰਨ ਲਈ ਹੋਵੇ।