ਨਵੀਂ ਦਿੱਲੀ, 9 ਜਨਵਰੀ 2024 – ਕੀ ਤੁਹਾਡੇ ਖਾਤੇ ‘ਚ ਰਿਹਾ ਹੈ ਪੀਐੱਮ ਕਿਸਾਨ ਯੋਜਨਾ ਦੇ 2000 ਰੁਪਏ ? ਜੇ ਨਹੀਂ ਤਾਂ ਧਯਾਨ ਨਾਲ ਇਸ ਖ਼ਬਰ ਨੂੰ ਪੜ੍ਹ ਲਵੋ। ਹੁਣ ਤੁਸੀਂ ਘਰ ਬੈਠੇ-ਬੈਠੇ ਇਸ ਸਕੀਮ ਦਾ ਲਾਭ ਲੈ ਸਕਦੇ ਹੋ। ਤੇ ਜੇਕਰ ਤੁਹਾਡੀ ਕੋਈ ਕਿਸ਼ਤ ਪੈਂਡਿੰਗ ਹੈ ਤਾਂ ਉਹ ਵੀ ਤੁਹਾਨੂੰ ਬਿਨਾ ਕਿਤੇ ਜਾਏ ਘਰ ‘ਚ ਹੀ ਮਿਲ ਜਾਵੇਗੀ। ਬਸ ਇਸ ਲਈ ਤੁਹਾਨੂੰ ਇਕ ਛੋਟਾ ਜਿਹਾ ਕੰਮ ਕਰਨਾ ਹੋਵੇਗਾ। ਕੀ ਹੈ ਉਹ ਕੰਮ ਆਓ ਦੱਸਦੇ ਹਾਂ ਇਸ ਖਾਸ ਰਿਪੋਰਟ ‘ਚ।
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਪੀਐਮ ਕਿਸਾਨ ਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਹੋਈ ਹੈ। ਇਸਦੇ ਤਹਿਤ ਕਿਸਾਨਾਂ ਨੂੰ 2000 ਰੁਪਏ ਮਿਲਦੇ ਹਨ। ਹਾਲਾਂਕਿ ਪ੍ਰੇਸ਼ਾਨੀ ਇਸ ਗੱਲ ਦੀ ਹੈ ਕੀ ਕੁੱਝ ਕਿਸਾਨਾਂ ਦੇ ਖਾਤਿਆਂ ‘ਚ ਇਹ ਪੈਸਾ ਟਰਾਂਸਫਰ ਨਹੀਂ ਹੋ ਪਾ ਰਿਹਾ ਹੈ। ਜਿਸ ਕਰਕੇ ਇਸ ਸਮਸਿਆ ਦਾ ਹੱਲ ਕੱਢਣ ਲਈ ਸਰਕਾਰ ਵੱਲੋਂ ਇਕ ਪੋਰਟਲ ਲੌਂਚ ਕੀਤਾ ਗਿਆ ਹੈ। ਜਿਸ ਤੋਂ ਤੁਸੀਂ ਘਰ ਬੈਠੇ ਹੀ ਪੈਸੇ ਆਪਣੇ ਖਾਤੇ ‘ਚ ਪਵਾ ਸਕਦੇ ਹੋ।
PGPortalPunjab ਵੈੱਬਸਾਈਟ ‘ਤੇ ਜਾ ਕੇ ਰਜਿਸਟਰ ਕਰਨਾ ਪਵੇਗਾ…….
ਇਸ ਲਈ ਤੁਹਾਨੂੰ PGPortalPunjab ਦੀ ਵੈੱਬਸਾਈਟ ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਤੁਸੀਂ ਜੋ ਮੋਬਾਈਲ ਨੂੰ ਦੇ ਰਹੇ ਹੋ ਉਹ ਚਲਦਾ ਹੋਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਇਸ ‘ਤੇ OTP ਆਵੇਗਾ। ਇਸ ਤੋਂ ਬਾਅਦ ਤੁਹਾਨੂੰ Lodge Public Grivanece ‘ਤੇ ਕਲਿਕ ਕਰਕੇ ਸਬਮਿਤ ਕਰਨਾ ਹੋਵੇਗਾ। ਫਿਰ ਤੁਹਾਨੂੰ ਮੋਰ ‘ਤੇ ਜਾਕੇ Agriculture and farmer Welfare ‘ਤੇ ਕਲਿਕ ਕਰਨਾ ਹੈ। ਇਸ ਤੋਂ ਬਾਅਦ main catagry ‘ਚ ਜਾਕੇ ਤੁਹਾਨੂੰ PM kisan related iss ue ਨੂੰ ਸਿਲੈਕਟ ਕਰਨਾ ਹੈ। ਫਿਰ ਤੁਹਾਨੂੰ ਅਗਲੀ ਕੈਟਾਗਰੀ ‘ਚੋ stopage of installment after issue of few installments ‘ਤੇ ਕਲਿਕ ਕਰਨਾ ਹੋਵੇਗਾ। ਤੇ ਆਪਣੇ ਜ਼ਰੂਰੀ ਦਸਤਾਵੇਜ਼ ਤੁਹਾਨੂੰ ਇੱਥੇ ਦੇਣੇ ਹੋਣਗੇ। ਇਸ ਤੋਂ ਬਾਅਦ ਤੁਹਾਡਾ ਇਸ਼ੂ ਸੋਲਵ ਹੋ ਜਾਵੇਗਾ ਤੇ ਤੁਹਾਨੂੰ ਸਾਰੀਆਂ ਕਿਸ਼ਤਾਂ ਮਿਲ ਜਾਣਗੀਆਂ।












