ਉੱਤਰਾਖੰਡ ਦੇ ਹਲਦਵਾਨੀ ਦੀ ਇਨ੍ਹੀਂ ਦਿਨੀਂ ਦੇਸ਼ ਭਰ ‘ਚ ਚਰਚਾ ਹੈ ਜਿਥੇ ਕਿ ਇਕ ਪ੍ਰੇਮਿਕਾ ਮਾਹੀ ਨੇ ਆਪਣੇ ਪ੍ਰੇਮੀ ਅੰਕਿਤ ਨੂੰ ਸੱਪ ਤੋਂ ਡੰਗ ਮਰਵਾ ਕੇ ਮਾਰ ਦਿੱਤਾ। ਸੱਪ ਦੇ ਡੰਗ ਨਾਲ ਆਪਣੇ ਪ੍ਰੇਮੀ ਦਾ ਕਤਲ ਕਰਨ ਵਾਲੀ ਮਾਹੀ ਆਖਿਰਕਾਰ ਪੁਲਿਸ ਦੇ ਹੱਥੇ ਚੜ੍ਹ ਗਈ ਹੈ। ਪੁਲਿਸ ਨੇ ਮਾਹੀ ਅਤੇ ਉਸ ਦੇ ਦੂਜੇ ਪ੍ਰੇਮੀ ਦੀਪ ਕਾਂਡਪਾਲ ਨੂੰ ਰੁਦਰਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਆਤਮ ਸਮਰਪਣ ਕਰਨ ਲਈ ਗੁਰੂਗ੍ਰਾਮ ਤੋਂ ਹਲਦਵਾਨੀ ਆ ਰਹੇ ਸਨ। ਇਸ ਪੂਰੇ ਮਾਮਲੇ ਦਾ ਖੁਲਾਸਾ ਆਈ.ਜੀ. ਕੁਮਾਉਂ ਨੀਲੇਸ਼ ਆਨੰਦ ਭਰਨੇ ਅਤੇ ਐੱਸ.ਐੱਸ.ਪੀ ਨੈਨੀਤਾਲ ਪੰਕਜ ਭੱਟ ਨੇ ਸਾਂਝੇ ਤੌਰ ‘ਤੇ ਕੀਤਾ ਹੈ।
ਮਾਮਲੇ ਬਾਰੇ ਵਿਸਥਾਰ ਜਾਣਕਾਰੀ ਦਿੰਦਿਆਂ ਕੁਮਾਉਂ ਨੀਲੇਸ਼ ਆਨੰਦ ਭਰਨੇ ਨੇ ਦੱਸਿਆ ਕਿ ਅੰਕਿਤ ਕਤਲ ਕਾਂਡ ਦੀ ਮੁੱਖ ਮੁਲਜ਼ਮ ਮਾਹੀ ਹੈ, ਜਿਸ ਨੇ ਪੂਰੀ ਸਾਜ਼ਿਸ਼ ਰਚੀ। ਉਸ ਨੇ ਆਪਣੇ ਪ੍ਰੇਮੀ ਅੰਕਿਤ ਨੂੰ ਸੱਪ ਦੇ ਡੰਗ ਨਾਲ ਮਰਵਾ ਦਿੱਤਾ। ਪੁਲਿਸ ਨੇ ਪਹਿਲਾਂ ਰਮੇਸ਼ ਨਾਥ ਨਾਂ ਦੇ ਸੱਪ ਫੜਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਮੁੱਖ ਸਾਜ਼ਿਸ਼ਕਰਤਾ ਮਾਹੀ ਅਤੇ ਉਸ ਦੇ ਪ੍ਰੇਮੀ ਦੀਪ ਕਾਂਡਪਾਲ ਸਮੇਤ ਬਾਕੀ ਮੁਲਜ਼ਮ ਫ਼ਰਾਰ ਹੋ ਗਏ ਸਨ, ਜਿਸ ਮਗਰੋਂ ਪੁਲਿਸ ਨੇ ਅੱਜ ਦੋਵਾਂ ਨੂੰ ਰੁਦਰਪੁਰ ਤੋਂ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਤਲ ਦੀ ਰਾਤ ਅੰਕਿਤ ਮਾਹੀ ਦੇ ਘਰ ਸੀ। ਉੱਥੇ ਪਾਰਟੀ ਚੱਲ ਰਹੀ ਸੀ ਅਤੇ ਮਾਹੀ ਨੇ ਅੰਕਿਤ ਨੂੰ ਆਪਣੇ ਘਰ ਬੀਅਰ ਪਿਆਈ। ਕਤਲ ਵਿੱਚ ਸ਼ਾਮਲ ਹੋਰ ਲੋਕ ਘਰ ਦੇ ਇੱਕ ਹੋਰ ਕਮਰੇ ਵਿੱਚ ਲੁਕੇ ਹੋਏ ਸਨ। ਮਾਹੀ ਨੇ ਬੀਅਰ ‘ਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਸਨ। ਅਜਿਹੇ ‘ਚ ਜਦੋਂ ਉਸ ਨੇ ਬੀਅਰ ਪੀਤੀ ਤਾਂ ਉਸ ਨੂੰ ਨੀਂਦ ਆਉਣ ਲੱਗੀ। ਇਸ ਦੌਰਾਨ ਕਮਰੇ ‘ਚ ਲੁਕੇ ਹੋਰ ਲੋਕਾਂ ਨੇ ਅੰਕਿਤ ‘ਤੇ ਚਾਦਰ ਪਾ ਦਿੱਤੀ ਅਤੇ ਉਸ ਦੀ ਬੂਰੀ ਤਰ੍ਹਾਂ ਨਾਲ ਘੁੱਟ ਦਿੱਤਾ। ਇਸ ਤੋਂ ਬਾਅਦ ਅੰਕਿਤ ਨੂੰ ਸੱਪ ਨੇ ਡੰਗ ਲਿਆ, ਜਿਸ ਤੋਂ ਬਾਅਦ ਅੰਕਿਤ ਦੀ ਮੌਤ ਹੋ ਗਈ ਅਤੇ ਉਸਦੀ ਲਾਸ਼ ਨੂੰ ਸੁਸ਼ੀਲਾ ਤਿਵਾੜੀ ਹਸਪਤਾਲ ਦੇ ਕੋਲ ਆਪਣੀ ਕਾਰ ‘ਚ ਛੱਡ ਕੇ ਸਾਰੇ ਮੁਲਜ਼ਮ ਦਿੱਲੀ ਵੱਲ ਭੱਜ ਗਏ। ਇਸ ਤੋਂ ਬਾਅਦ ਉਹ ਬਰੇਲੀ ਆ ਗਏ। ਮਾਹੀ ਅਤੇ ਦੀਪ ਕਾਂਡਪਾਲ ਬਰੇਲੀ ਤੋਂ ਵਾਪਸ ਦਿੱਲੀ ਚਲੇ ਗਏ। ਮਾਹੀ ਦੀ ਨੌਕਰਾਣੀ ਅਤੇ ਉਸ ਦਾ ਪਤੀ ਪੀਲੀਭੀਤ ਦੇ ਰਸਤੇ ਪੱਛਮੀ ਬੰਗਾਲ ਗਏ ਸਨ। ਅੱਜ ਮਾਹੀ ਆਪਣੇ ਪ੍ਰੇਮੀ ਦੀਪ ਕਾਂਡਪਾਲ ਨਾਲ ਰੁਦਰਪੁਰ ਪਹੁੰਚੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਆਤਮ ਸਮਰਪਣ ਕਰਨ ਆ ਰਹੀ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੁੱਖ ਸਾਜ਼ਿਸ਼ਕਰਤਾ ਮਾਹੀ ਅਤੇ ਉਸ ਦੇ ਸਾਥੀ ਦੀਪ ਕਾਂਡਪਾਲ ਨੂੰ ਗ੍ਰਿਫਤਾਰ ਕਰ ਲਿਆ।
----------- Advertisement -----------
ਪ੍ਰੇਮੀ ਨੂੰ ਸੱਪ ਤੋਂ ਡੰਗ ਮਰਵਾ ਕੇ ਮਰਵਾਉਣ ਵਾਲੀ ਕਥਿਤ ਪ੍ਰੇਮਿਕਾ ਮਾਹੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
Published on
----------- Advertisement -----------
----------- Advertisement -----------












