ਲੁਧਿਆਣਾ ’ਚ ਕੋਰਟ ਕੰਪਲੈਕਸ ’ਚ ਹੋਏ ਧਮਾਕੇ ਨੂੰ ਲੈਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕੀਤਾ ਹੈ।ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਚੋਣਾਂ ਦੌਰਾਨ ਕੁਝ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ।ਉਨਾ ਨੇ ਕਿਹਾ ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣਾ ਹੈ।ਕੇਜਰੀਵਾਲ ਨੇ ਮ੍ਰਿਤਕਾਂ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਦੱਸ ਦਈਏ ਅੱਜ ਲੁਧਿਆਣਾ ’ਚ ਕੋਰਟ ਕੰਪਲੈਕਸ ’ਚ ਧਮਾਕਾ ਹੋਇਆ ਹੈ।ਜਿਸ ਦੌਰਾਨ ਦੋ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤੇ ਕਈ ਲੋਕ ਜ਼ਖਮੀ ਹੋਏ।ਸਥਿਤੀ ਜਾਇਜ਼ਾ ਲੈਣ ਮੁੱਖ ਮੰਤਰੀ ਚੰਨੀ ਵੀ ਪਹੁੰਚ ਰਹੇ ਨੇ।ਇਸ ਤੋਂ ਇਲਾਵਾ ਐੱਨਆਈਏ ਦੀ ਟੀਮ ਵੱਲੋਂ ਲੁਧਿਆਣਾ ਲਈ ਰਵਾਨਾ ਹੋਈ ਹੈ












