ਭੋਜਪੁਰ ‘ਚ ਹੋਲੀ ਸਪੈਸ਼ਲ ਟਰੇਨ (01410) ਦੇ ਏਸੀ ਕੋਚ (ਐੱਮ-9) ‘ਚ ਅਚਾਨਕ ਅੱਗ ਲੱਗ ਗਈ। ਟਰੇਨ ਦੀ ਰਫਤਾਰ ਘੱਟ ਹੋਣ ਕਾਰਨ ਕੁਝ ਯਾਤਰੀਆਂ ਨੇ ਟਰੇਨ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਦੱਸ ਦਈਏ ਕਿ ਬਿਹਾਰ ਦੇ ਭੋਜਪੁਰ ਵਿੱਚ ਦੇਰ ਰਾਤ 12.45 ਵਜੇ ਟਰੇਨ ਦੇ ਏਸੀ ਕੋਚ ਵਿੱਚ ਅੱਗ ਲੱਗੀ। ਹਾਦਸੇ ‘ਚ ਸਾਰੇ ਯਾਤਰੀ ਸੁਰੱਖਿਅਤ ਹਨ। ਇਹ ਟਰੇਨ ਮੁੰਬਈ ਦੇ ਦਾਨਾਪੁਰ ਤੋਂ ਲੋਕਮਾਨਿਆ ਤਿਲਕ ਟਰਮੀਨਸ ਜਾ ਰਹੀ ਸੀ। ਇਹ ਹਾਦਸਾ ਕਰੀਸਠ ਸਟੇਸ਼ਨ ਨੇੜੇ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੇਨ ਮੰਗਲਵਾਰ ਰਾਤ 11:12 ਵਜੇ ਦਾਨਾਪੁਰ ਤੋਂ ਰਵਾਨਾ ਹੋਈ ਸੀ। ਇਹ ਅਰਰਾ ਤੋਂ ਹੋ ਕੇ ਬਕਸਰ, ਡੀਡੀਯੂ ਵੱਲ ਜਾ ਰਹੀ ਸੀ ਤਾਂ ਐਮ-9 (ਇਕਨਾਮੀ) ਕੋਚ ਤੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਕੁਝ ਹੀ ਸਮੇਂ ਵਿੱਚ ਪੂਰੇ ਕੋਚ ਨੂੰ ਅੱਗ ਲੱਗ ਗਈ।
ਕੁਝ ਸਮੇਂ ਵਿੱਚ ਆਸ-ਪਾਸ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਬਰਨਿੰਗ ਕੋਚ ਨੂੰ ਵੱਖ ਕਰ ਕੇ ਟਰੇਨ ਨੂੰ ਰਵਾਨਾ ਕੀਤਾ ਗਿਆ। ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੇਨ ਲਾਈਨ ‘ਤੇ ਅੱਗ ਲੱਗਣ ਕਾਰਨ ਇਕ ਦਰਜਨ ਟਰੇਨਾਂ ਦੀ ਆਵਾਜਾਈ ਚ ਬਦਲਾਅ ਕੀਤਾ ਗਿਆ।
----------- Advertisement -----------
ਹੋਲੀ ਸਪੈਸ਼ਲ ਟਰੇਨ ਦੇ AC ਕੋਚ ‘ਚ ਲੱਗੀ ਅੱ/ਗ, ਯਾਤਰੀਆਂ ਨੇ ਛਾਲ ਮਾਰ ਕੇ ਬਚਾਈ ਜਾ.ਨ
Published on
----------- Advertisement -----------
----------- Advertisement -----------












