September 8, 2026, 3:28 pm
----------- Advertisement -----------
HomeNewsLatest Newsਵੈਲੇਨਟਾਈਨ ਡੇ 'ਤੇ ਇਸ ਵਾਰ ਨਹੀਂ ਰਹੋਗੇ Single, ਕਿਰਾਏ 'ਤੇ ਮਿਲ ਰਹੇ...

ਵੈਲੇਨਟਾਈਨ ਡੇ ‘ਤੇ ਇਸ ਵਾਰ ਨਹੀਂ ਰਹੋਗੇ Single, ਕਿਰਾਏ ‘ਤੇ ਮਿਲ ਰਹੇ ਪ੍ਰੇਮੀ!

Published on

----------- Advertisement -----------

ਹਰ ਸਾਲ 14 ਫਰਵਰੀ ਨੂੰ ਮਨਾਇਆ ਜਾਣ ਵਾਲਾ ਵੈਲੇਨਟਾਈਨ ਡੇ,ਜਿਸ ਦਾ ਮਤਲਬ ਹੈ ਪਿਆਰ ਦਾ ਦਿਨ। ਪਰ ਇਹ ਦਿਨ ਸਾਰਿਆਂ ਲਈ ਇੱਕੋ ਜਿਹੀਆਂ ਖੁਸ਼ੀਆਂ ਨਹੀਂ ਲਿਆਉਂਦਾ। ਕਿਉਕਿ ਇਸ ਦਿਨ ਜਿਥੇ ਕੁਝ ਜੋੜੇ ਇੱਕ ਦੂਜੇ ਲਈ ਰੋਮਾਂਟਿਕ ਸਰਪ੍ਰਾਈਜ਼ ਦੀ ਯੋਜਨਾ ਬਣਾਉਣ ਵਿੱਚ ਰੁੱਝੇ ਹੁੰਦੇ ਹਨ, ਉੱਥੇ ਹੀ ਕੁਝ ਅਜਿਹੇ ਸਿੰਗਲ ਲੋਕ ਵੀ ਹੁੰਦੇ ਹਨ ਜੋ ਇਕੱਲਤਾ ਨਾਲ ਜੂਝ ਰਹੇ ਹੁੰਦੇ ਹਨ ਅਤੇ ਉਨ੍ਹਾਂ ਕੋਲ ਯਾਦਾਂ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ। ਇਸ ਵੈਲੇਨਟਾਈਨ ਡੇਅ ‘ਤੇ ਜੇਕਰ ਕੋਈ ਸਿੰਗਲ ਹੈ ਅਤੇ ਚਾਹੁੰਦਾ ਹੈ ਕਿ ਕੋਈ ਉਸ ਨੂੰ ਡੇਟ ਕਰੇ ਅਤੇ ਇਕੱਲਤਾ ਦੂਰ ਕਰੇ, ਉਸ ਦੇ ਨਾਲ ਘੁੰਮਣ ਅਤੇ ਅਲਵਿਦਾ ਕਹਿਣ ਤੋਂ ਪਹਿਲਾਂ ਆਈ ਲਵ ਯੂ ਕਹੇ, ਤਾਂ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਇਸ ਦਾ ਹੱਲ ਵੀ ਮਿਲ ਗਿਆ ਹੈ। ਕੁਝ ਰੁਪਏ ਖਰਚ ਕੇ ਕਿਰਾਏ ‘ਤੇ ਬੁਆਏਫਰੈਂਡ ਦੀ ਸੁਵਿਧਾ ਮਿਲਣੀ ਸ਼ੁਰੂ ਹੋ ਚੁਕੀ ਹੈ। ਖਾਸ ਗੱਲ ਇਹ ਹੈ ਕਿ ਇਹ ਰੁਝਾਨ ਵਿਦੇਸ਼ਾਂ ਵਿੱਚ ਹੀ ਨਹੀਂ ਸਗੋਂ ਭਾਰਤ ਵਿੱਚ ਵੀ ਜ਼ੋਰ ਫੜ ਚੁੱਕਾ ਹੈ।
ਇਹ ਸੇਵਾ ਸਿਰਫ ਲੜਕੀਆਂ ਲਈ ਹੈ। ਦੱਸ ਦਈਏ ਕਿ 2022 ਵਿੱਚ, ਮੋਹਿਤ ਚੂੜੀਵਾਲਾ ਅਤੇ ਆਦਿਤਿਆ ਲਖਿਆਨੀ ਨਾਮ ਦੇ ਦੋ ਨੌਜਵਾਨਾਂ ਨੇ ਬੈਂਗਲੁਰੂ ਦੇ ਲੋਕਾਂ ਲਈ ‘ਦ ਬੈਟਰ ਡੇਟ’ ਨਾਮ ਦੀ ਇੱਕ ਐਪ ਸ਼ੁਰੂ ਕੀਤੀ। ਉਨ੍ਹਾਂ ਦੀ ਸੇਵਾ ਕਿਰਾਏ ‘ਤੇ ਬੁਆਏਫ੍ਰੈਂਡ ਪ੍ਰਦਾਨ ਕਰਨਾ ਵੀ ਹੈ। ਇਸੇ ਤਰ੍ਹਾਂ, ‘ToYBoY’ ਨਾਮ ਦਾ ਇੱਕ ਪੋਰਟਲ ਵੀ ਬੈਂਗਲੁਰੂ ਵਿੱਚ ਚੱਲ ਰਿਹਾ ਹੈ। ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਲੜਕਿਆਂ ਦੀ ਪ੍ਰੋਫਾਈਲ ਫੋਨ ‘ਤੇ ਦਿਖਾਈ ਦੇਣ ਲੱਗਦੀ ਹੈ।
ਜਾਣਕਾਰੀ ਮੁਤਾਬਿਕ ਜੇਕਰ ਕੋਈ ਲੜਕਾ ਪਸੰਦ ਆ ਜਾਂਦਾ ਹੈ, ਤਾਂ ਉਸ ਤੋਂ ਬਾਅਦ ‘ਫਿਕਸ ਮੀਟਿੰਗ’ ਦਾ ਵਿਕਲਪ ਖੁੱਲ੍ਹਦਾ ਹੈ। ਇਸ ਤੋਂ ਬਾਅਦ ਭੁਗਤਾਨ ਕਰਨਾ ਹੋਵੇਗਾ। ਨਾਲ ਹੀ, ਤੁਹਾਨੂੰ ਆਪਣਾ ਨਾਮ, ਈ-ਮੇਲ ਆਈਡੀ, ਜਨਮ ਮਿਤੀ, ਸ਼ਹਿਰ ਅਤੇ ਮੋਬਾਈਲ ਨੰਬਰ ਰਜਿਸਟਰ ਕਰਨਾ ਹੋਵੇਗਾ। ਉਦੋਂ ਹੀ ਬੁਆਏਫ੍ਰੈਂਡ ਨੂੰ ਕਿਰਾਏ ‘ਤੇ ਬੁੱਕ ਕੀਤਾ ਜਾ ਸਕਦਾ ਹੈ।ਬੁਆਏਫ੍ਰੈਂਡ ਹਾਇਰ ਕਰਨ ਲਈ ਕੁੜੀਆਂ ਨੂੰ ਆਪਣਾ ਪਰਸ ਵੀ ਖਾਲੀ ਕਰਨਾ ਪੈਂਦਾ ਹੈ।
ਹਾਲਾਂਕਿ ਐਪ ਦਾ ਉਦੇਸ਼ ਲੜਕੀਆਂ ਦੀ ਇਕੱਲਤਾ ਨੂੰ ਦੂਰ ਕਰਨਾ ਅਤੇ ਉਨ੍ਹਾਂ ਨੂੰ ਉਦਾਸੀ ਤੋਂ ਮੁਕਤ ਕਰਨਾ ਹੈ। ਐਪ ਦੀ ਸੇਵਾ ਦਾ ਲਾਭ ਲੈਣ ਲਈ ਕੁਝ ਰਕਮ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਵਿਚ ਲੜਕੀਆਂ ਦੀ ਫੋਨ ‘ਤੇ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ। ਐਪ ‘ਤੇ ਦਿੱਤੇ ਗਏ ਨੰਬਰ ‘ਤੇ ਕਾਲ ਕਰਨ ਤੋਂ ਬਾਅਦ, ਕੋਈ ਇੱਕ ਮਨੋਵਿਗਿਆਨੀ ਨਾਲ ਗੱਲ ਕਰਦਾ ਹੈ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦਾ ਹੈ ਅਤੇ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। 15 ਮਿੰਟ ਤੱਕ ਗੱਲ ਕਰਨ ਲਈ 500 ਰੁਪਏ ਅਤੇ 3000 ਰੁਪਏ ਪ੍ਰਤੀ ਘੰਟਾ ਚਾਰਜ ਕੀਤਾ ਜਾਂਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...