ਮੋਰੱਕੋ ਵਿੱਚ ਐਤਵਾਰ ਰਾਤ ਨੂੰ ਇੱਕ ਬੱਸ ਹਾਦਸੇ ਵਿੱਚ 24 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਮੱਧ ਮੋਰੋਕੋ ਦੇ ਅਜਲੀਲ ਇਲਾਕੇ ‘ਚ ਵਾਪਰੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਡੇਮਨੇਟ ਸ਼ਹਿਰ ਦੇ ਹਫਤਾਵਾਰੀ ਬਾਜ਼ਾਰ ‘ਚ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਇਕ ਮੋੜ ‘ਤੇ ਪਲਟ ਗਈ। ਉਨ੍ਹਾਂ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸ਼ੁਰੂਆਤੀ ਜਾਣਕਾਰੀ ਮੁਤਾਬਕ ਇਹ ਬੱਸ ਬਹੁਤ ਤੇਜ਼ ਰਫਤਾਰ ‘ਤੇ ਸੀ ਅਤੇ ਪਹਾੜੀ ਖੇਤਰ ‘ਚ ਮੋੜ ਮੁੜ ਦੇ ਸਮੇਂ ਡਰਾਈਵਰ ਸੰਤੁਲਨ ਗੁਆ ਬੈਠਾ। ਇਸ ਤੋਂ ਬਾਅਦ ਬੱਸ ਪਲਟ ਗਈ ਅਤੇ ਖਾਈ ਵਿੱਚ ਜਾ ਡਿੱਗੀ। ਪੁਲਿਸ ਟੀਮ ਨੇ ਬਚਾਅ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਰਿਪੋਰਟਾਂ ਮੁਤਾਬਕ ਜ਼ਿਆਦਾਤਰ ਲੋਕ ਨੇੜਲੇ ਬਾਜ਼ਾਰ ਤੋਂ ਖਰੀਦਦਾਰੀ ਕਰਕੇ ਵਾਪਸ ਆ ਰਹੇ ਸਨ। ਹਾਦਸੇ ਚ 24 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਦੱਸੇ ਜਾ ਰਹੇ ਹਨ
ਮੋਰੋਕੋ ਅਤੇ ਹੋਰ ਉੱਤਰੀ ਅਫਰੀਕੀ ਦੇਸ਼ਾਂ ਦੀਆਂ ਸੜਕਾਂ ‘ਤੇ ਅਕਸਰ ਹਾਦਸੇ ਹੁੰਦੇ ਹਨ, ਹਰ ਸਾਲ ਹਜ਼ਾਰਾਂ ਸੜਕ ਮੌਤਾਂ ਹੁੰਦੀਆਂ ਹਨ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਮਾਰਚ ਮਹੀਨੇ ਵਿੱਚ, 11 ਲੋਕ, ਜਿਨ੍ਹਾਂ ਵਿੱਚ ਜ਼ਿਆਦਾਤਰ ਖੇਤੀਬਾੜੀ ਕਰਮਚਾਰੀ ਸਨ, ਦੀ ਮੌਤ ਹੋ ਗਈ ਸੀ ਜਦੋਂ ਇੱਕ ਮਿੰਨੀ ਬੱਸ ਬ੍ਰਾਚੋਆ ਦੇ ਪੇਂਡੂ ਸ਼ਹਿਰ ਵਿੱਚ ਇੱਕ ਦਰੱਖਤ ਨਾਲ ਟਕਰਾ ਗਈ ਸੀ। ਨੈਸ਼ਨਲ ਰੋਡ ਸੇਫਟੀ ਏਜੰਸੀ ਦੇ ਅਨੁਸਾਰ, ਮੋਰੋਕੋ ਵਿੱਚ ਹਰ ਸਾਲ ਔਸਤਨ 3,500 ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ 12,000 ਦੇ ਕਰੀਬ ਲੋਕ ਜ਼ਖਮੀ ਹੁੰਦੇ ਹਨ। ਪਿਛਲੇ ਸਾਲ ਇਹ ਅੰਕੜਾ 3,200 ਦੇ ਕਰੀਬ ਸੀ।
----------- Advertisement -----------
ਸੰਤੁਲਨ ਵਿਗੜਨ ਕਾਰਨ ਖੱਡ ‘ਚ ਡਿੱਗੀ ਬੱਸ, ਹਾਦਸੇ ‘ਚ 24 ਲੋਕਾਂ ਦੀ ਹੋਈ ਮੌ+ਤ
Published on
----------- Advertisement -----------
----------- Advertisement -----------