February 11, 2026, 9:10 pm
----------- Advertisement -----------
HomeNewsBreaking Newsਚੀਨ ਨੇ ਪਿਛਲੇ 10 ਸਾਲਾਂ 'ਚ 37 ਪ੍ਰਮਾਣੂ ਰਿਐਕਟਰ ਬਣਾਏ: ਹੁਣ ਹਰ...

ਚੀਨ ਨੇ ਪਿਛਲੇ 10 ਸਾਲਾਂ ‘ਚ 37 ਪ੍ਰਮਾਣੂ ਰਿਐਕਟਰ ਬਣਾਏ: ਹੁਣ ਹਰ ਸਾਲ 8 ਨਵੇਂ ਬਣਾਇਆ ਕਰੇਗਾ, ਭਾਰਤ ਅਤੇ ਅਮਰੀਕਾ ‘ਚ ਸਿਰਫ਼ ਦੋ ਹੀ ਬਣੇ

Published on

----------- Advertisement -----------

ਨਵੀਂ ਦਿੱਲੀ, 7 ਦਸੰਬਰ 2023 – ਚੀਨ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟਾਂ ਨੂੰ ਬੰਦ ਕਰਨ ਅਤੇ ਤੇਲ-ਗੈਸ ਦੀ ਦਰਾਮਦ ਨੂੰ ਘਟਾਉਣ ਲਈ ਹਵਾ ਅਤੇ ਸੂਰਜੀ ਊਰਜਾ ਦੇ ਵਿਕਾਸ ‘ਤੇ ਭਾਰੀ ਪੈਸਾ ਖਰਚ ਰਿਹਾ ਹੈ। ਇਸ ਦੇ ਨਾਲ ਹੀ ਚੀਨ ਦਾ ਸਭ ਤੋਂ ਵੱਡਾ ਫੋਕਸ ਪਰਮਾਣੂ ਊਰਜਾ ‘ਤੇ ਵੀ ਹੈ।

ਸੰਯੁਕਤ ਰਾਸ਼ਟਰ ਦੀ ਏਜੰਸੀ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਚੀਨ ਨੇ ਪਿਛਲੇ ਇੱਕ ਦਹਾਕੇ ਵਿੱਚ 37 ਨਵੇਂ ਪ੍ਰਮਾਣੂ ਰਿਐਕਟਰ ਬਣਾਏ ਹਨ। ਹੁਣ ਚੀਨ ਵਿੱਚ ਪ੍ਰਮਾਣੂ ਰਿਐਕਟਰਾਂ ਦੀ ਗਿਣਤੀ 55 ਤੱਕ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਅਮਰੀਕਾ ਨੇ ਪਿਛਲੇ 10 ਸਾਲਾਂ ‘ਚ ਸਿਰਫ 2 ਨਵੇਂ ਪਰਮਾਣੂ ਰਿਐਕਟਰ ਬਣਾਏ ਹਨ। ਅਮਰੀਕਾ ਕੋਲ ਦੁਨੀਆ ਵਿੱਚ ਸਭ ਤੋਂ ਵੱਧ 92 ਰਿਐਕਟਰ ਹਨ। ਭਾਰਤ ਵਿੱਚ ਇਸ ਵੇਲੇ 22 ਪ੍ਰਮਾਣੂ ਪਲਾਂਟ ਹਨ, ਜਿਨ੍ਹਾਂ ਵਿੱਚੋਂ ਸਿਰਫ਼ 2 ਹੀ ਪਿਛਲੇ 10 ਸਾਲਾਂ ਵਿੱਚ ਬਣਾਏ ਗਏ ਸਨ। ਚੀਨ ਹਰ ਸਾਲ 8 ਨਵੇਂ ਪਰਮਾਣੂ ਰਿਐਕਟਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਚੀਨ ਦੀ ਨਿਊਕਲੀਅਰ ਰੈਗੂਲੇਟਰੀ ਬਾਡੀ ਦਾ ਕਹਿਣਾ ਹੈ ਕਿ ਅਸੀਂ ਹਰ ਸਾਲ 8 ਤੋਂ 10 ਨਵੇਂ ਰਿਐਕਟਰ ਲਗਾ ਸਕਦੇ ਹਾਂ।

ਸੁਰੱਖਿਆ ਕਾਰਨਾਂ ਕਰਕੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਪਰਮਾਣੂ ਰਿਐਕਟਰਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਚੀਨ ਦੀ ਸਟੇਟ ਕੌਂਸਲ (ਚੀਨੀ ਕੈਬਨਿਟ) ਨੇ 2022 ਵਿੱਚ 10 ਪਰਮਾਣੂ ਰਿਐਕਟਰਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮੇਂ ਚੀਨ ‘ਚ 22 ਪਰਮਾਣੂ ਰਿਐਕਟਰਾਂ ਦਾ ਨਿਰਮਾਣ ਕੰਮ ਚੱਲ ਰਿਹਾ ਹੈ, ਜੋ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਹੈ।

ਇਕ ਪਾਸੇ ਚੀਨ ਨਵੇਂ ਰਿਐਕਟਰ ਲਗਾ ਰਿਹਾ ਹੈ ਪਰ ਦੂਜੇ ਦੇਸ਼ਾਂ ਦਾ ਵਿਰੋਧ ਕਰਦਾ ਹੈ। ਹਾਲ ਹੀ ਵਿੱਚ, ਜਦੋਂ ਜਾਪਾਨ ਨੇ 2011 ਦੇ ਭੂਚਾਲ ਵਿੱਚ ਤਬਾਹ ਹੋਏ ਫੁਕੁਸ਼ੀਮਾ ਰਿਐਕਟਰ ਦੇ ਟ੍ਰੀਟਿਡ ਕੂਲਿੰਗ ਵਾਟਰ ਨੂੰ ਸਮੁੰਦਰ ਵਿੱਚ ਛੱਡਿਆ, ਤਾਂ ਚੀਨ ਨੇ ਇਸ ਦਾ ਸਭ ਤੋਂ ਵੱਧ ਵਿਰੋਧ ਕੀਤਾ ਅਤੇ ਜਾਪਾਨ ਦੇ ਸਮੁੰਦਰੀ ਭੋਜਨ ਉਤਪਾਦਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।

ਚੀਨ ਅਜੇ ਵੀ ਯੂਰੇਨੀਅਮ ਲਈ ਦੂਜੇ ਦੇਸ਼ਾਂ ‘ਤੇ ਨਿਰਭਰ ਹੈ। ਪਰ ਹੌਲੋਂਗ-1 ਰਿਐਕਟਰ ਪੂਰੀ ਤਰ੍ਹਾਂ ਚੀਨੀ ਡਿਜ਼ਾਈਨ ‘ਤੇ ਆਧਾਰਿਤ ਹੈ। ਅਮਰੀਕੀ ਸਰਕਾਰ ਦੁਆਰਾ ਨਿਰਯਾਤ ਪਾਬੰਦੀਆਂ ਦੇ ਬਾਵਜੂਦ, ਚੀਨ ਹੁਣ ਵਿਦੇਸ਼ਾਂ ਵਿੱਚ ਆਪਣੇ ਡਿਜ਼ਾਈਨ ਤੋਂ ਬਣੇ ਰਿਐਕਟਰ ਵੇਚ ਰਿਹਾ ਹੈ। ਪਾਕਿਸਤਾਨ ਅਤੇ ਅਰਜਨਟੀਨਾ ਨਾਲ ਸੌਦੇ ਹੋਏ ਹਨ।

ਪੱਛਮੀ ਦੇਸ਼ਾਂ ਵਿੱਚ ਨਵੇਂ ਰਿਐਕਟਰ ਬਣਾਉਣੇ ਆਸਾਨ ਨਹੀਂ ਹਨ। ਵੱਡੇ ਨਿਵੇਸ਼ ਅਤੇ ਕਾਨੂੰਨੀ ਅੜਚਨਾਂ ਕਾਰਨ ਰਿਐਕਟਰ ਨੂੰ ਬਣਾਉਣ ਵਿੱਚ ਕਈ ਸਾਲ ਲੱਗ ਜਾਂਦੇ ਹਨ। ਚੀਨ ਵਿੱਚ ਰਿਐਕਟਰ ਬਣਾਉਣਾ ਬਹੁਤ ਆਸਾਨ ਹੈ। ਉੱਥੇ ਸਿਰਫ਼ ਸਰਕਾਰੀ ਕੰਪਨੀਆਂ ਹੀ ਪ੍ਰਮਾਣੂ ਰਿਐਕਟਰ ਬਣਾਉਂਦੀਆਂ ਹਨ।

ਸਸਤੇ ਕਰਜ਼ਿਆਂ ਤੋਂ ਇਲਾਵਾ, ਚੀਨ ਵਿੱਚ ਜ਼ਮੀਨੀ ਲਾਇਸੈਂਸ ਦੇਣ ਵਿੱਚ ਕੋਈ ਰੁਕਾਵਟ ਨਹੀਂ ਹੈ। ਚੀਨ ਵਿੱਚ ਸਰਕਾਰ ਪ੍ਰਮਾਣੂ ਪਲਾਂਟਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਸਬਸਿਡੀ (ਫੀਡ ਇਨ ਟੈਰਿਫ) ਵੀ ਦਿੰਦੀ ਹੈ।

ਇੰਟਰਨੈਸ਼ਨਲ ਐਨਰਜੀ ਏਜੰਸੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਕਾਰਨਾਂ ਕਰਕੇ ਪਰਮਾਣੂ ਊਰਜਾ ਦੀ ਕੀਮਤ 5,836 ਰੁਪਏ ਪ੍ਰਤੀ ਮੈਗਾਵਾਟ-ਘੰਟਾ ‘ਤੇ ਆ ਗਈ ਹੈ, ਜਦੋਂ ਕਿ ਅਮਰੀਕਾ ਵਿਚ ਇਹ 8,754 ਰੁਪਏ ਅਤੇ ਯੂਰਪੀ ਸੰਘ ਵਿਚ 13,339 ਰੁਪਏ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੁੱਖ ਮੰਤਰੀ ਸਿਹਤ ਯੋਜਨਾ’ ਬਾਰੇ ਪੰਜਾਬ ਵਿਰੋਧੀ ਤਾਕਤਾਂ ਦੇ ਕੂੜ ਪ੍ਰਚਾਰ ’ਤੇ ਭਰੋਸਾ ਨਾ ਕਰੋ-ਮੁੱਖ ਮੰਤਰੀ ਵੱਲੋਂ ਸਮੂਹ ਪੰਜਾਬੀਆਂ ਨੂੰ ਅਪੀਲ

*ਚੰਡੀਗੜ੍ਹ, 10 ਫਰਵਰੀ 2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਾਸੀਆਂ...

ਪੰਜਾਬੀ ਗਾਇਕਾ ਤੇ ਉਸਦਾ ਭਰਾ ਹੈਰੋਇਨ ਸਣੇ ਗ੍ਰਿਫ਼ਤਾਰ…

ਪੰਜਾਬ ਪੁਲੀਸ ਵੱਲੋਂ ਸੂਬੇ ਵਿੱਚੋਂ ਗੈਂਗਸਟਰਾਂ ਦਾ ਖਾਤਮਾ ਕਰਨ ਲਈ ਬੀਤੇ ਕੱਲ੍ਹ ਤੋਂ ਹੀ...

ਬਠਿੰਡਾ ਕੋਰਟ ਨੇ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਨੂੰ ਐਲਾਨਿਆ ਭਗੌੜਾ

ਬਠਿੰਡਾ ਵਿੱਚ ਵਾਪਰੇ ਭਾਬੀ ਕਮਲ ਕੌਰ ਉਰਫ ਕੰਚਨ ਕੁਮਾਰੀ ਦੇ ਕਤਲਕਾਂਡ ਮਾਮਲੇ ਵਿੱਚ ਵੱਡੀ...

ਬਿੱਟੂ ਨੇ ਕਾਂਗਰਸ-ਅਕਾਲੀ ਗਠਜੋੜ ਦੀ ਸਿਆਸਤ ਨੂੰ ਕੀਤਾ ਬੇਨਕਾਬ,ਮਾਨ ਨੇ ਸੱਤਾ ਦੇ ਭ੍ਰਿਸ਼ਟ ਗਠਜੋੜ ਨੂੰ ਤੋੜਿਆ: ਬਲਤੇਜ ਪੰਨੂ

*ਪੰਜ ਸਾਲ ਤੁਸੀਂ ਲੁੱਟੋ, ਪੰਜ ਸਾਲ ਅਸੀਂ: ਰਵਨੀਤ ਬਿੱਟੂ ਦੀ ਵੀਡੀਓ ਨੇ ਪੰਜਾਬ ਵਿੱਚ...

ਦਲਿਤਾਂ ਅਤੇ ਮਿਹਨਤਕਸ਼ਾਂ ਦਾ ਮਜ਼ਾਕ ਉਡਾਉਣ ‘ਤੇ ਕਾਂਗਰਸ ਖ਼ਿਲਾਫ਼ ਬੈਂਡ-ਵਾਜਿਆਂ ਨਾਲ ‘ਆਪ’ ਦਾ ਜ਼ੋਰਦਾਰ ਪ੍ਰਦਰਸ਼ਨ

*ਚੰਡੀਗੜ੍ਹ, 9 ਫਰਵਰੀ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਅਤੇ...

’19 ਤੋਂ 25 ਸਾਲ ‘ਚ ਵਿਆਹ, ਤਿੰਨ ਬੱਚੇ ਜਰੂਰੀ’, RSS ਮੁਖੀ ਮੋਹਨ ਭਾਗਵਤ ਦੀ ਪਰਿਵਾਰਾਂ ਨੂੰ ਸਲਾਹ

ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਡਾਕਟਰਾਂ ਅਤੇ ਅਬਾਦੀ ਵਿਗਿਆਨੀਆਂ...

ਸੁਨੀਲ ਜਾਖੜ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ, ਭਾਰਤ-ਅਮਰੀਕਾ ਸੌਦਾ ਕਿਸਾਨ ਵਿਰੋਧੀ ਅਤੇ ਦੇਸ਼ ਵਿਰੋਧੀ: ਕੁਲਦੀਪ ਧਾਲੀਵਾਲ

*ਚੰਡੀਗੜ੍ਹ, 8 ਫਰਵਰੀ 2026* ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਭਾਰਤ-ਅਮਰੀਕਾ ਵਪਾਰਕ ਸਮਝੌਤੇ ਦੀ...

ਸਿੱਖਿਆ ਮੰਤਰੀ ਸਮੇਤ ਪੰਜ ਕੈਬਨਿਟ ਮੰਤਰੀ ਅਤੇ 40 ਤੋਂ ਵੱਧ ਵਿਧਾਇਕ ਆਪੋ-ਆਪਣੇ ਹਲਕਿਆਂ ਵਿੱਚ ਵਰਕਸ਼ਾਪ ‘ਚ ਹੋਏ ਸ਼ਾਮਲ

*ਚੰਡੀਗੜ੍ਹ, 7 ਫਰਵਰੀ 2026*ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ...

ਨਸ਼ੇ ਦੇ ਟਿਕਾਣੇ ਦੱਸ ਕੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕਰ ਰਹੇ ਹਨ ਸੰਸਦ ਮੈਂਬਰ ਚਰਨਜੀਤ ਚੰਨੀ: ਬਲਤੇਜ ਪੰਨੂ

*ਚੰਡੀਗੜ੍ਹ, 7 ਫਰਵਰੀ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...