October 13, 2026, 10:01 am
----------- Advertisement -----------
HomeNewsBreaking Newsਬੰਗਾਲ ਦੇ ਗਵਰਨਰ ਆਨੰਦ ਬੋਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ: ਔਰਤ ਨੇ...

ਬੰਗਾਲ ਦੇ ਗਵਰਨਰ ਆਨੰਦ ਬੋਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ: ਔਰਤ ਨੇ ਕਿਹਾ- ਮੇਰੇ ਨਾਲ ਛੇੜਛਾੜ ਹੋਈ

Published on

----------- Advertisement -----------
  • ਬੋਸ ਨੇ ਕਿਹਾ- ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ

ਪੱਛਮੀ ਬੰਗਾਲ, 3 ਮਈ 2024 – ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ‘ਤੇ ਰਾਜ ਭਵਨ ਦੀ ਇਕ ਮਹਿਲਾ ਕਰਮਚਾਰੀ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਉਸ ਨੇ ਇਸ ਮਾਮਲੇ ਸਬੰਧੀ ਹਰੇ ਸਟਰੀਟ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਹੈ।

ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਔਰਤ ਦਾ ਦੋਸ਼ ਹੈ ਕਿ ਉਹ 24 ਮਾਰਚ ਨੂੰ ਰਾਜਪਾਲ ਕੋਲ ਪੱਕੀ ਨੌਕਰੀ ਲਈ ਬੇਨਤੀ ਲੈ ਕੇ ਗਈ ਸੀ ਤਾਂ ਰਾਜਪਾਲ ਨੇ ਉਸ ਨਾਲ ਛੇੜਛਾੜ ਕੀਤੀ, ਜਦੋਂ ਦੁਬਾਰਾ ਫੇਰ ਵੀਰਵਾਰ ਨੂੰ ਗਈ ਤਾਂ ਫਿਰ ਵੀ ਅਜਿਹਾ ਹੀ ਹੋਇਆ ਤਾਂ ਉਹ ਸ਼ਿਕਾਇਤ ਲੈ ਕੇ ਰਾਜ ਭਵਨ ਦੇ ਬਾਹਰ ਤਾਇਨਾਤ ਪੁਲਸ ਅਧਿਕਾਰੀ ਕੋਲ ਗਈ।

ਹਾਲਾਂਕਿ, ਰਾਜਪਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਔਰਤ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਮੇਰੇ ‘ਤੇ ਬੇਬੁਨਿਆਦ ਦੋਸ਼ ਲਾਏ ਗਏ ਹਨ। ਸੱਚ ਦੀ ਜਿੱਤ ਹੋਵੇਗੀ। ਉਸ ਨੇ ਅੱਗੇ ਕਿਹਾ ਕਿ ਮੈਂ ਨਕਲੀ ਬਿਰਤਾਂਤਾਂ ਤੋਂ ਨਹੀਂ ਡਰਦਾ। ਜੇਕਰ ਕੋਈ ਮੈਨੂੰ ਬਦਨਾਮ ਕਰਕੇ ਚੋਣਾਵੀ ਲਾਹਾ ਲੈਣਾ ਚਾਹੁੰਦਾ ਹੈ ਤਾਂ ਪਰਮਾਤਮਾ ਮੇਹਰ ਕਰੇ। ਮੈਂ ਭ੍ਰਿਸ਼ਟਾਚਾਰ ਅਤੇ ਹਿੰਸਾ ਵਿਰੁੱਧ ਲੜਾਈ ਨੂੰ ਨਹੀਂ ਰੋਕ ਸਕਦਾ।

ਰਾਜਪਾਲ ‘ਤੇ ਲੱਗੇ ਦੋਸ਼ਾਂ ਬਾਰੇ ਭਾਜਪਾ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਇਹ ਦੇਖਣਾ ਹੋਵੇਗਾ ਕਿ ਦੋਸ਼ ਸੱਚ ਹਨ ਜਾਂ ਕੋਈ ਸਾਜ਼ਿਸ਼ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸ਼ਿਕਾਇਤ ਸਿਆਸੀ ਸਾਜ਼ਿਸ਼ ਹੈ ਜਾਂ ਨਹੀਂ। ਜੇਕਰ ਇਹ ਸੱਚ ਹੈ ਤਾਂ ਕੇਂਦਰ ਸਰਕਾਰ ਜ਼ਰੂਰ ਕਾਰਵਾਈ ਕਰੇਗੀ।

ਇਸ ਦੌਰਾਨ ਪੁਲੀਸ ਵੱਲੋਂ ਰਾਜ ਭਵਨ ਦੇ ਅੰਦਰ ਜਾਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਜਪਾਲ ਨੇ ਰਾਜ ਮੰਤਰੀ ਚੰਦਰੀਮਾ ਭੱਟਾਚਾਰੀਆ ਦੇ ਦਾਖ਼ਲੇ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਰਾਜਪਾਲ ਨੇ ਚੰਦਰੀਮਾ ‘ਤੇ ਸੰਵਿਧਾਨ ਵਿਰੋਧੀ ਬਿਆਨ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਮੰਤਰੀ ਖ਼ਿਲਾਫ਼ ਕਾਰਵਾਈ ਲਈ ਅਟਾਰਨੀ ਜਨਰਲ ਤੋਂ ਸਲਾਹ ਮੰਗੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ ਸਰਹਿੰਦ...

ਪੰਜਾਬ ਵਿਚ ਮੀਂਹ ਕਾਰਨ ਠੰਢ ਨੇ ਦਿੱਤੀ ਦਸਤਕ, ਤਾਪਮਾਨ ਵਿਚ 4.8 ਡਿਗਰੀ ਦੀ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ ਹੈ ਅਤੇ ਹੁਣ...

 ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ, ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਰੋਕ

ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸਰਬਉੱਚ ਅਦਾਲਤ ਨੇ...

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ...

ਕੈਨੇਡਾ ਜਾ ਮੁਕਰਨ ਵਾਲੀ ਨੂੰਹ 7 ਸਾਲ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ, ਮੁੰਡੇ ਨੇ ਲਾਇਆ ਸੀ 51 ਲੱਖ

ਕੈਨੇਡਾ ਜਾਣ ਲਈ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ...

ਦਿੱਲੀ ਜਾਣ ਵਾਲਿਆਂ ਲਈ ਵੱਡੀ ਖ਼ਬਰ, ਅੱਜ 6 ਮੈਟਰੋ ਤੇ 30 ਸੜਕਾਂ ਬੰਦ

 ਪਿਛਲੇ ਦੋ ਦਿਨਾਂ ਤੋਂ ਮੈਟਰੋ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ...

ਸਚਿਨ ਪਾਇਲਟ ਭਾਵੇਂ ਅਗਲੀ ਚੋਣ ਲਈ ਟਿਕਟ ਨਾ ਦੇਣ ਤਾਂ ਵੀ ਮੈਂ ਰਾਹੁਲ ਗਾਂਧੀ ਨਾਲ ਡਟ ਕੇ ਖੜ੍ਹਾਂਗਾ: ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਕੁਝ ਦਿਨਾਂ ਬਾਅਦ ਲੁਧਿਆਣਾ ਤੋਂ ਸੰਸਦ...

ਅੰਮ੍ਰਿਤਸਰ ਏਅਰਪੋਰਟ ਨੇੜੇ ਡਰੋਨ ਐਕਟੀਵਿਟੀ, 3 ਉਡਾਣਾਂ ਡਾਇਵਰਟ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਡਰੋਨ ਐਕਟੀਵਿਟੀ ਦੇਖੇ...

ਜਲੰਧਰ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ; ਮਹਿਲਾ ਦੀ ਮੌਤ, 2 ਜ਼ਖ਼ਮੀ

ਜਲੰਧਰ ਦੇ ਪਿੰਡ ਢੱਡਾ ‘ਚ ਬੱਚੇ ਦੇ ਜਨਮਦਿਨ ਦੀ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ...