ਬਾਲੀਵੁੱਡ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਦਾ ਅੱਜ ਯਾਨੀ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਹੈ। ਦੇਵ ਨੇ 82 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਕੋਹਲੀ ਲੰਬੇ ਸਮੇਂ ਤੋਂ ਉਮਰ ਸੰਬੰਧੀ ਬੀਮਾਰੀਆਂ ਨਾਲ ਜੂਝ ਰਹੇ ਸਨ। ਦੇਵ ਕੋਹਲੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਉਨ੍ਹਾਂ ਦੇ ਮੈਨੇਜਰ ਪ੍ਰੀਤਮ ਸ਼ਰਮਾ ਨੇ ਕਿਹਾ, ”ਕੋਹਲੀ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਸ਼ਨੀਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਦੇਹ ਨੂੰ ਦੁਪਹਿਰ 2 ਵਜੇ ਤੋਂ ਮੁੰਬਈ ਸਥਿਤ ਉਨ੍ਹਾਂ ਦੇ ਲੋਖੰਡਵਾਲਾ ਸਥਿਤ ਘਰ ‘ਚ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਓਸ਼ੀਵਾਰਾ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।
ਦੇਵ ਕੋਹਲੀ ਨੇ ਆਪਣੇ ਕਰੀਅਰ ਦੌਰਾਨ 100 ਤੋਂ ਵੱਧ ਫਿਲਮਾਂ ਲਈ ਸੁਪਰਹਿੱਟ ਗੀਤ ਲਿਖੇ। ਉਸਨੇ ਸਲਮਾਨ ਖਾਨ ਦੀ ਬਲਾਕਬਸਟਰ ਫਿਲਮ ‘ਮੈਨੇ ਪਿਆਰ ਕੀਆ’ ਲਈ ‘ਕਬੂਤਰ ਜਾ ਜਾ’, ‘ਆਜਾ ਸ਼ਾਮ ਹੋਣ ਆਈ’ ਵਰਗੇ ਕੁਝ ਵਧੀਆ ਗੀਤ ਲਿਖੇ। ਇਸ ਤੋਂ ਇਲਾਵਾ ਉਸ ਨੇ ‘ਲਾਲ ਪੱਥਰ’, ‘ਮੈਂਨੇ ਪਿਆਰ ਕੀਆ’, ‘ਹਮ ਆਪਕੇ ਹੈਂ ਕੌਨ’, ‘ਬਾਜ਼ੀਗਰ’, ‘ਜੁੜਵਾ 2’, ‘ਮੁਸਾਫਿਰ’, ‘ਇਸ਼ਕ’, ‘ਸ਼ੂਟ ਆਊਟ ਐਟ ਲੋਖੰਡਵਾਲਾ’, ਟੈਕਸੀ ਨੰਬਰ 911′ ਵਰਗੀਆਂ ਫਿਲਮਾਂ ਲਈ ਗੀਤ ਲਿਖੇ।
----------- Advertisement -----------
ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਦਿਹਾਂਤ
Published on
----------- Advertisement -----------
----------- Advertisement -----------